ਹੈਦਰਾਬਾਦ: ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਇੰਨੀਂ ਦਿਨੀਂ ਆਪਣੀ ਆਉਣ ਵਾਲੀ ਹਿੰਦੀ ਫਿਲਮ 'OMG 2' ਨੂੰ ਲੈ ਕੇ ਚਰਚਾ ਵਿੱਚ ਹਨ, ਫਿਲਮ ਆਉਣ ਵਾਲੇ ਮਹੀਨੇ ਵਿੱਚ ਰਿਲੀਜ਼ ਹੋਣ ਜਾ ਰਹੀ ਹੈ, ਹਾਲ ਹੀ ਵਿੱਚ 'ਓ ਮਾਈ ਗੌਡ 2' ਦਾ ਟੀਜ਼ਰ ਰਿਲੀਜ਼ ਹੋਇਆ ਹੈ, 'ਓ ਮਾਈ ਗੌਡ 2' ਵਿੱਚ ਅਕਸ਼ੈ ਕੁਮਾਰ ਦਾ ਮਹਾਦੇਵ ਲੁੱਕ ਲੋਕਾਂ ਵਿੱਚ ਛਾਅ ਗਿਆ ਹੈ। ਆਪਣੀਆਂ ਲਗਾਤਾਰ ਫਲਾਪ ਫਿਲਮਾਂ ਵਿੱਚੋਂ ਗੁਜ਼ਰ ਰਹੇ ਐਕਟਰ ਅਕਸ਼ੈ ਕੁਮਾਰ ਨੂੰ ਇਸ ਫਿਲਮ ਤੋਂ ਕਾਫੀ ਉਮੀਦਾਂ ਹਨ। ਅਦਾਕਾਰ ਨੇ ਆਪਣੀ ਪਿਛਲੇ ਸਮੇਂ ਰਿਲੀਜ਼ ਹੋਈਆਂ ਫਿਲਮਾਂ ਕਾਰਨ ਆਪਣੀ ਫੀਸ ਵੀ ਘੱਟ ਕਰ ਦਿੱਤੀ ਹੈ।
ਦੱਸ ਦਈਏ ਕਿ ਅਕਸ਼ੈ ਕੁਮਾਰ ਨੇ ਫਿਲਮ 'ਓ ਮਾਈ ਗੌਡ 2' ਵਿੱਚ ਮਹਾਦੇਵ ਦੇ ਲਈ ਕਿਰਦਾਰ ਦੇ ਆਪਣੀ ਫੀਸ ਵਿੱਚ ਘਟੌਤੀ ਕੀਤੀ ਹੈ। ਆਓ ਜਾਣ ਦੇ ਹਾਂ ਕਿ ਇਸ ਕਿਰਦਾਰ ਲਈ ਅਦਾਕਾਰ ਨੇ ਕਿੰਨੀ ਫੀਸ ਲਈ ਹੈ।
- " class="align-text-top noRightClick twitterSection" data="">
- Wamiqa Gabbi: ਵਾਹ ਜੀ ਵਾਹ...'ਕਲੀ ਜੋਟਾ' ਦੀ ਇਸ ਅਦਾਕਾਰਾ ਨੇ ਆਪਣੀ ਕਮਾਈ ਦੀ ਖਰੀਦੀ ਪਹਿਲੀ ਕਾਰ, ਦੇਖੋ ਵੀਡੀਓ
- ਆਸਟ੍ਰੇਲੀਆ ਪੁੱਜੀ ਬਾਲੀਵੁੱਡ ਅਦਾਕਾਰਾ ਨੀਲਮ ਕੋਠਾਰੀ, ਸਿਡਨੀ ਸਮੇਤ ਵੱਖ-ਵੱਖ ਸ਼ਹਿਰਾਂ ’ਚ ਹੋ ਰਹੇ ਲਾਈਵ ਸੋਅਜ਼ ਦਾ ਬਣੇਗੀ ਹਿੱਸਾ
- ਫਿਲਮ 'ਜਵਾਨ' ਤੋਂ ਸ਼ਾਹਰੁਖ ਖਾਨ ਦਾ ਨਵਾਂ ਪੋਸਟਰ ਰਿਲੀਜ਼, ਬਿਲਕੁੱਲ ਗੰਜੇ ਨਜ਼ਰ ਆਏ ਕਿੰਗ ਖਾਨ
ਮਹਾਦੇਵ ਦੇ ਕਿਰਦਾਰ ਲਈ ਅਕਸ਼ੈ ਕੁਮਾਰ ਦੀ ਫੀਸ: 'ਰਾਮਸੇਤੂ', 'ਸੈਲਫੀ', 'ਸਮਰਾਟ ਪ੍ਰਿਥਵੀ ਰਾਜ' ਅਤੇ 'ਰਕਸ਼ਾ ਬੰਧਨ' ਵਰਗੀਆਂ ਫਿਲਮਾਂ ਬਾਕਸ ਆਫਿਸ ਉਤੇ ਨਾ ਚੱਲਣ ਕਾਰਨ ਅਕਸ਼ੈ ਕੁਮਾਰ ਦੇ ਸਟਾਰਡਮ ਉਤੇ ਵੱਡਾ ਖਤਰਾ ਮੰਡਰਾ ਰਿਹਾ ਹੈ। ਹੁਣ ਅਦਾਕਾਰ ਪ੍ਰਸ਼ੰਸਕਾਂ ਵਿੱਚ ਭਗਵਾਨ ਮਹਾਦੇਵ ਦੇ ਕਿਰਦਾਰ ਵਿੱਚ ਨਜ਼ਰ ਆਉਣਗੇ ਅਤੇ ਪ੍ਰਸ਼ੰਸਕਾਂ ਤੋਂ ਪਿਆਰ ਬਟੋਰਨ ਦੀ ਕੋਸ਼ਿਸ ਕਰਨਗੇ। ਆਪਣੀਆਂ ਫਿਲਮਾਂ ਤੋਂ ਘਬਰਾ ਕੇ ਅਕਸ਼ੈ ਕੁਮਾਰ ਨੇ ਇਸ ਫਿਲਮ ਲਈ ਫੀਸ ਲੈਣ ਵਿੱਚ ਨਰਮੀ ਵਰਤੀ ਹੈ। ਤੁਹਾਨੂੰ ਦੱਸ ਦਈਏ ਕਿ ਅਕਸ਼ੈ ਕੁਮਾਰ ਆਪਣੀ ਇੱਕ ਫਿਲਮ ਲਈ 50 ਕਰੋੜ ਤੋਂ 100 ਕਰੋੜ ਰੁਪਏ ਲੈਂਦੇ ਹਨ।
ਪਰ 'ਓ ਮਾਈ ਗੌਡ 2' ਲਈ ਅਕਸ਼ੈ ਕੁਮਾਰ ਨੇ 35 ਕਰੋੜ ਰੁਪਏ ਲੈ ਕੇ ਮਹਾਦੇਵ ਦਾ ਕਿਰਦਾਰ ਨਿਭਾਇਆ ਹੈ। ਉਥੇ ਜੇਕਰ ਦੂਜੇ ਕਲਾਕਾਰਾਂ ਦੀ ਫੀਸ ਦੀ ਗੱਲ ਕਰੀਏ ਤਾਂ ਪੰਕਜ ਤ੍ਰਿਪਾਠੀ ਅਤੇ ਯਾਮੀ ਗੌਤਮ ਨੇ ਕ੍ਰਮਵਾਰ 5 ਕਰੋੜ ਅਤੇ 2 ਕਰੋੜ ਰੁਪਏ ਲਏ ਹਨ। ਪਰ ਇਸ ਦੀ ਅਜੇ ਤੱਕ ਕੋਈ ਪੁਸ਼ਟੀ ਨਹੀਂ ਹੋਈ ਹੈ।
ਕਦੋਂ ਹੋਵੇਗੀ ਫਿਲਮ ਰਿਲੀਜ਼: ਇਸ ਫਿਲਮ ਵਿੱਚ ਯਾਮੀ ਗੌਤਮ ਇੱਕ ਵਕੀਲ ਦਾ ਕਿਰਦਾਰ ਨਿਭਾਉਂਦੀ ਨਜ਼ਰ ਆਵੇਗੀ। ਅਮਿਤ ਰਾਏ ਦੇ ਨਿਰਦੇਸ਼ਨ ਵਿੱਚ ਬਣੀ ਇਹ ਫਿਲਮ ਅਗਸਤ ਮਹੀਨੇ ਦੀ 11 ਤਾਰੀਖ ਨੂੰ ਰਿਲੀਜ਼ ਹੋਵੇਗੀ। ਇਸ ਦਿਨ ਅਕਸ਼ੈ ਕੁਮਾਰ ਦੀ ਫਿਲਮ ਦੀ ਟੱਕਰ ਸੰਨੀ ਦਿਓਲ ਦੀ ਫਿਲਮ 'ਗਦਰ 2' ਨਾਲ ਹੋਵੇਗੀ। ਹੁਣ ਦੇਖਣਾ ਇਹ ਹੋਵੇਗਾ ਕਿ ਬਾਕਸ ਆਫਿਸ ਉਤੇ ਕਿਹੜੀ ਫਿਲਮ ਰਾਜ਼ ਕਰੇਗੀ।