ਮੁੰਬਈ (ਬਿਊਰੋ): ਸਾਊਥ ਸਟਾਰ ਪ੍ਰਭਾਸ ਅਤੇ ਬਾਲੀਵੁੱਡ ਦੀ ਅਲਟੀਮੇਟ ਬਿਊਟੀ ਕ੍ਰਿਤੀ ਸੈਨਨ ਸਟਾਰਰ ਫਿਲਮ 'ਆਦਿਪੁਰਸ਼' ਰਿਲੀਜ਼ ਹੁੰਦੇ ਹੀ ਵਿਵਾਦਾਂ ਵਿੱਚ ਹੈ। ਫਿਲਮ ਮੇਕਰਸ ਨੂੰ ਦੇਸ਼ ਭਰ ਤੋਂ ਗਾਲ੍ਹਾਂ ਕੱਢੀਆਂ ਜਾ ਰਹੀਆਂ ਹਨ। ਫਿਲਮ 'ਚ ਸਭ ਤੋਂ ਵੱਡਾ ਵਿਵਾਦ ਰਾਮ ਅਤੇ ਹਨੂੰਮਾਨ 'ਤੇ ਫਿਲਮਾਏ ਗਏ ਸੰਵਾਦਾਂ ਨੂੰ ਲੈ ਕੇ ਹੈ। ਇਧਰ, ਪੂਰੇ ਦੇਸ਼ ਵਿੱਚ ਹੀ ਨਹੀਂ ਸਗੋਂ ਨੇਪਾਲ ਵਿੱਚ ਵੀ ਫਿਲਮ ਆਦਿਪੁਰਸ਼ ਨੂੰ ਲੈ ਕੇ ਜ਼ੋਰਦਾਰ ਵਿਰੋਧ ਹੋ ਰਿਹਾ ਹੈ। ਪਹਿਲਾਂ ਕਾਠਮੰਡੂ ਅਤੇ ਹੁਣ ਨੇਪਾਲ ਦੇ ਪੋਖਰਾ 'ਚ ਬਾਲੀਵੁੱਡ ਫਿਲਮਾਂ 'ਤੇ ਅਣਮਿੱਥੇ ਸਮੇਂ ਲਈ ਪਾਬੰਦੀ ਲਗਾ ਦਿੱਤੀ ਗਈ ਹੈ।
- " class="align-text-top noRightClick twitterSection" data="">
ਨੇਪਾਲ ਦੇ ਪੋਖਰਾ ਮੈਟਰੋਪੋਲੀਟਨ ਸਿਟੀ ਵਿੱਚ ਵੀ ਸੰਵਾਦ ਵਿਵਾਦਾਂ ਕਾਰਨ ਆਦਿਪੁਰਸ਼ 'ਤੇ ਪਾਬੰਦੀ ਲਗਾਈ ਗਈ ਹੈ। ਪੋਖਰਾ ਦੇ ਮੇਅਰ ਨੇ ਬੀਤੇ ਐਤਵਾਰ ਨੂੰ ਇਹ ਐਲਾਨ ਕੀਤਾ। ਮੇਅਰ ਨੇ ਆਪਣੇ ਐਲਾਨ 'ਚ ਕਿਹਾ ਹੈ ਕਿ ਸੋਮਵਾਰ ਸਵੇਰ ਤੋਂ ਪੋਖਰਾ ਦੇ ਸਾਰੇ ਸਿਨੇਮਾਘਰਾਂ 'ਚ ਬਾਲੀਵੁੱਡ ਦੀ ਕੋਈ ਫਿਲਮ ਨਹੀਂ ਚੱਲੇਗੀ।
- Mansooba Release Date: ਰਾਣਾ ਰਣਬੀਰ ਨੇ ਪਿਤਾ ਦਿਵਸ 'ਤੇ ਦਿੱਤਾ ਪ੍ਰਸ਼ੰਸਕਾਂ ਨੂੰ ਖਾਸ ਤੋਹਫ਼ਾ, 'ਮਨਸੂਬਾ' ਦੀ ਰਿਲੀਜ਼ ਮਿਤੀ ਦਾ ਕੀਤਾ ਐਲਾਨ
- Nitu Pandher: ਲਘੂ ਫਿਲਮ ‘ਕੁਰਬਾਨੀ’ ਨਾਲ ਦਰਸ਼ਕਾਂ ਦੇ ਸਨਮੁੱਖ ਹੋਣਗੇ ਨੀਟੂ ਪੰਧੇਰ, 21 ਜੂਨ ਨੂੰ ਹੋਵੇਗੀ ਰਿਲੀਜ਼
- Rashmika Mandanna: ਰਸ਼ਮੀਕਾ ਮੰਡਾਨਾ ਨਾਲ ਮੈਨੇਜਰ ਨੇ ਕੀਤੀ 80 ਲੱਖ ਦੀ ਠੱਗੀ, ਫਿਰ ਅਦਾਕਾਰਾ ਨੇ ਕੀਤੀ ਇਹ ਵੱਡੀ ਕਾਰਵਾਈ
ਇਸ ਤੋਂ ਪਹਿਲਾਂ ਐਤਵਾਰ ਸ਼ਾਮ ਨੂੰ ਨੇਪਾਲ ਦੀ ਰਾਜਧਾਨੀ ਕਾਠਮੰਡੂ ਦੇ ਮੇਅਰ ਬਲੇਂਦਰ ਸ਼ਾਹ ਨੇ ਸ਼ਹਿਰ 'ਚ ਬਾਲੀਵੁੱਡ ਫਿਲਮਾਂ 'ਤੇ ਪਾਬੰਦੀ ਲਗਾ ਦਿੱਤੀ ਸੀ। ਕਾਠਮੰਡੂ ਤੋਂ ਬਾਅਦ ਸਖਤ ਕਾਰਵਾਈ ਕਰਦੇ ਹੋਏ ਪੋਖਰਾ 'ਚ ਵੀ ਬਾਲੀਵੁੱਡ ਫਿਲਮਾਂ 'ਤੇ ਪਾਬੰਦੀ ਦਾ ਐਲਾਨ ਕੀਤਾ ਗਿਆ ਹੈ। ਪੋਖਰਾ ਦੇ ਮੇਅਰ ਧਨਰਾਜ ਆਚਾਰੀਆ ਨੇ ਥੀਏਟਰ ਮਾਲਕਾਂ ਨੂੰ ਪੱਤਰ ਭੇਜ ਕੇ ਤੁਰੰਤ ਪ੍ਰਭਾਵ ਨਾਲ ਬਾਲੀਵੁੱਡ ਫਿਲਮਾਂ ਨਾ ਚਲਾਉਣ ਦੇ ਹੁਕਮ ਦਿੱਤੇ ਹਨ।
ਆਦਿਪੁਰਸ਼ ਕਾਰਨ ਵਿਗੜਿਆ ਨੇਪਾਲ: ਇੱਥੇ ਦੋਵਾਂ ਮਹਾਨਗਰਾਂ 'ਚ ਹੁਕਮ ਜਾਰੀ ਹੋਣ ਤੋਂ ਬਾਅਦ ਇਸ ਦੀ ਪਾਲਣਾ ਕੀਤੀ ਜਾ ਰਹੀ ਹੈ ਅਤੇ ਇੱਥੇ ਬਾਲੀਵੁੱਡ ਫਿਲਮਾਂ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਇਸ ਦੇ ਨਾਲ ਹੀ ਆਦਿਪੁਰਸ਼ ਅਤੇ ਹੋਰ ਹਿੰਦੀ ਫਿਲਮਾਂ ਨੂੰ ਹਟਾ ਕੇ ਉਨ੍ਹਾਂ ਦੀ ਜਗ੍ਹਾ ਨੇਪਾਲੀ ਅਤੇ ਹਾਲੀਵੁੱਡ ਫਿਲਮਾਂ ਚਲਾਈਆਂ ਜਾ ਰਹੀਆਂ ਹਨ।
ਤੁਹਾਨੂੰ ਦੱਸ ਦਈਏ ਕਿ ਫਿਲਮ 'ਚ ਸੀਤਾ ਨੂੰ ਹਿੰਦੁਸਤਾਨ ਦੀ ਬੇਟੀ ਦੱਸਿਆ ਜਾਣ ਕਾਰਨ ਨੇਪਾਲ ਦਾ ਮਾਹੌਲ ਖਰਾਬ ਹੋ ਗਿਆ ਹੈ ਅਤੇ ਨੇਪਾਲ ਨੇ ਦਾਅਵਾ ਕੀਤਾ ਹੈ ਕਿ ਸੀਤਾ ਦੀ ਜਨਮ ਭੂਮੀ ਨੇਪਾਲ ਹੈ ਅਤੇ ਉਹ ਨੇਪਾਲ ਦੀ ਬੇਟੀ ਹੈ। ਅਜਿਹੇ 'ਚ ਫਿਲਮ 'ਤੇ ਜ਼ਿਆਦਾ ਵਿਵਾਦ ਨਾ ਹੋਵੇ, ਇਸ ਲਈ ਇਸ ਡਾਇਲਾਗ ਨੂੰ ਫਿਲਮ 'ਚੋਂ ਹਟਾ ਕੇ ਨੇਪਾਲ 'ਚ ਦੁਬਾਰਾ ਰਿਲੀਜ਼ ਕੀਤਾ ਗਿਆ।