ETV Bharat / entertainment

Deep Dhillon And Jaismeen Jassi: ਕਾਫੀ ਸਮਾਂ ਕੈਨੇਡਾ ਰਹਿਣ ਤੋਂ ਬਾਅਦ ਪੰਜਾਬ ਪਰਤੇ ਦੀਪ ਢਿੱਲੋਂ-ਜੈਸਮੀਨ ਜੱਸੀ, ਹੁਣ ਪੰਜਾਬ ਦੇ ਵਿਹੜੇ 'ਚ ਪਾਉਣਗੇ ਧਮਾਲਾਂ - ਦੀਪ ਢਿੱਲੋਂ ਅਤੇ ਜੈਸਮੀਨ ਜੱਸੀ

Deep Dhillon Jaismeen Jassi: ਲੰਮੇ ਸਮੇਂ ਦੇ ਕੈਨੇਡਾ ਪ੍ਰਵਾਸ ਤੋਂ ਬਾਅਦ ਗਾਇਕ ਜੋੜੀ ਦੀਪ ਢਿੱਲੋਂ ਅਤੇ ਜੈਸਮੀਨ ਜੱਸੀ ਪੰਜਾਬ ਆ ਗਏ ਹਨ।

Deep Dhillon And Jaismeen Jassi
Deep Dhillon And Jaismeen Jassi
author img

By ETV Bharat Punjabi Team

Published : Sep 14, 2023, 4:18 PM IST

ਚੰਡੀਗੜ੍ਹ: ਪੰਜਾਬੀ ਸੰਗੀਤਕ ਖੇਤਰ ਵਿਚ ਚਰਚਿਤ ਅਤੇ ਕਾਮਯਾਬ ਜੋੜ੍ਹੀ ਵਜੋਂ ਨਾਂ ਦਰਜ ਕਰਵਾਉਂਦੇ ਦੀਪ ਢਿੱਲੋਂ ਅਤੇ ਜੈਸਮੀਨ ਜੱਸੀ (Deep Dhillon And Jaismeen Jassi news) ਪੰਜਾਬ ਵਾਪਸ ਪਰਤ ਆਏ ਹਨ, ਜਿਸ ਉਪਰੰਤ ਜਲਦ ਹੀ ਇਹ ਦੋਨੋ ਫਿਰ ਪੰਜਾਬ ਦੇ ਵਿਹੜਿਆਂ ਵਿਚ ਆਪਣੀ ਪ੍ਰਭਾਵੀ ਗਾਇਕੀ ਦੀਆਂ ਧਮਾਲਾਂ ਪਾਉਂਦੇ ਨਜ਼ਰੀ ਆਉਣਗੇ।

ਆਪਣੇ ਗ੍ਰਹਿ ਨਗਰ ਮਾਲਵਾ ਦੇ ਜ਼ਿਲ੍ਹਾ ਬਠਿੰਡਾ ਪੁੱਜੇ ਇੰਨ੍ਹਾਂ ਸੁਰੀਲੇ ਫ਼ਨਕਾਰਾਂ ਨੇ ਦੱਸਿਆ ਕਿ ਕੁਝ ਪ੍ਰੋਫੈਸ਼ਨਲ ਕਮਿਟਮੈਂਟਸ ਅਤੇ ਸਟੇਜ ਸੋਅਜ਼ ਰੁਝੇਵਿਆਂ ਦੇ ਚੱਲਦਿਆਂ ਉਨਾਂ ਨੂੰ ਪਿਛਲੇ ਕਾਫ਼ੀ ਲੰਮੇ ਸਮੇਂ ਤੋਂ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆਂ ਵਿਖੇ ਵਸੇਬਾ ਕਰਨਾ ਪਿਆ, ਪਰ ਆਪਣੀ ਅਸਲ ਮਿੱਟੀ ਪ੍ਰਤੀ ਖਿੱਚ ਅਤੇ ਪਿਆਰ ਉਥੇ ਹਮੇਸ਼ਾ ਹੀ ਬਣਿਆ ਰਿਹਾ।

ਦੀਪ ਢਿੱਲੋਂ-ਜੈਸਮੀਨ ਜੱਸੀ
ਦੀਪ ਢਿੱਲੋਂ-ਜੈਸਮੀਨ ਜੱਸੀ

ਪੰਜਾਬ ਤੋਂ ਲੈ ਕੇ ਸੱਤ ਸੁਮੰਦਰ ਪਾਰ ਤੱਕ ਆਪਣੀ ਉਮਦਾ ਗਾਇਕੀ ਦਾ ਲੋਹਾ ਮੰਨਵਾ ਚੁੱਕੇ ਗਾਇਕ ਦੀਪ ਢਿੱਲੋਂ ਅਤੇ ਜੈਸਮੀਨ ਜੱਸੀ ਵੱਲੋਂ ਗਾਏ ਬੇਸ਼ੁਮਾਰ ਗੀਤ ਸੰਗੀਤ ਖੇਤਰ ਵਿਚ ਸਫ਼ਲਤਾ ਅਤੇ ਮਕਬੂਲੀਅਤ ਦੇ ਨਵੇਂ ਆਯਾਮ ਕਾਇਮ ਕਰਨ ਵਿਚ ਕਾਮਯਾਬ ਰਹੇ ਹਨ, ਜਿੰਨ੍ਹਾਂ ਵਿਚ 'ਭਾਬੀ', 'ਕੰਗਨਾ', 'ਫ਼ੌਰਡ', 'ਡਾਊਨਟਾਊਨ', 'ਜੋੜੀ' ਆਦਿ ਸ਼ੁਮਾਰ ਰਹੇ ਹਨ।

ਪੰਜਾਬੀਅਤ ਵੰਨਗੀਆਂ ਨੂੰ ਦੇਸ਼, ਵਿਦੇਸ਼ ਵਿਚ ਪ੍ਰਫੁੱਲਤ ਕਰਨ ਵਿਚ ਲਗਾਤਾਰ ਅਹਿਮ ਯੋਗਦਾਨ ਦੇ ਰਹੀ ਇਸ ਮਾਲਵੇ ਦੀ ਅਪਾਰ ਕਾਮਯਾਬ ਜੋੜੀ (Deep Dhillon And Jaismeen Jassi news) ਨੂੰ ਠੇਠ ਪੰਜਾਬੀ ਸੱਭਿਆਚਾਰ ਦੀ ਤਰਜ਼ਮਾਨੀ ਕਰਦੇ ਕਈ ਪੇਂਡੂ ਮੇਲਿਆਂ ਵਿਚ ਸਨਮਾਨਿਤ ਵੀ ਕੀਤਾ ਜਾ ਚੁੱਕਾ ਹੈ।

ਪੰਜਾਬੀ ਗਾਇਕੀ ਦੇ ਨਾਲ-ਨਾਲ ਪੰਜਾਬੀ ਫਿਲਮਾਂ ਵਿਚ ਵੀ ਕੁਝ ਨਿਵੇਕਲਾ ਕਰ ਗੁਜ਼ਰਣ ਲਈ ਯਤਨਸ਼ੀਲ ਹੋ ਚੁੱਕੇ ਦੀਪ ਢਿੱਲੋਂ ਅਤੇ ਜੈਸਮੀਨ ਹਾਲ ਹੀ ਵਿਚ ਆਈ ਅਤੇ ਸਿਮਰਨਜੀਤ ਸਿੰਘ ਹੁੰਦਲ ਵੱਲੋਂ ਨਿਰਦੇਸ਼ਿਤ ਕੀਤੀ ਗਈ ਪੰਜਾਬੀ ਫਿਲਮ ‘ਰੱਬਾਂ ਰੱਬਾਂ ਮੀਂਹ ਵਰਸਾ’ ਨਾਲ ਪੰਜਾਬੀ ਸਿਨੇਮਾ ’ਚ ਵੀ ਆਪਣੀ ਸ਼ਾਨਦਾਰ ਪਾਰੀ ਦਾ ਆਗਾਜ਼ ਕਰ ਚੁੱਕੇ ਹਨ, ਜੋ ਅਗਲੇ ਦਿਨ੍ਹੀਂ ਰਿਲੀਜ਼ ਹੋਣ ਵਾਲੀ ਇਕ ਹੋਰ ਪੰਜਾਬੀ ਫਿਲਮ ‘ਛੱਤਰੀ’ ਵਿਚ ਵੀ ਲੀਡ ਭੂਮਿਕਾ ਵਿਚ ਨਜ਼ਰ ਆਉਣਗੇ।

ਦੀਪ ਢਿੱਲੋਂ-ਜੈਸਮੀਨ ਜੱਸੀ
ਦੀਪ ਢਿੱਲੋਂ-ਜੈਸਮੀਨ ਜੱਸੀ

ਦੋਗਾਣਾ ਗਾਇਕੀ ਦਾ ਪ੍ਰਭਾਵਸ਼ਾਲੀ ਹਿੱਸਾ ਹੋਣ ਦੇ ਬਾਵਜੂਦ ਫੂਹੜ੍ਹ ਅਤੇ ਲੱਚਰਤਾ ਭਰੀ ਗਾਇਕੀ ਤੋਂ ਕਿਨਾਰਾ ਰੱਖਣ ਵਾਲੀ ਇਸ ਬੇਹਤਰੀਨ ਗਾਇਕ ਜੋੜੀ ਨੇ ਕਿਹਾ ਕਿ ਹੁਣ ਤੱਕ ਦੇ ਗਾਇਕੀ ਕਰੀਅਰ ਦੌਰਾਨ ਉਨਾਂ ਦੋਹਾਂ ਦੀ ਕੋਸ਼ਿਸ਼ ਹਮੇਸ਼ਾ ਇਹੀ ਰਹੀ ਕਿ ਗਾਇਕੀ ਅਜਿਹੀ ਕੀਤੀ ਜਾਵੇ, ਜਿਸ ਨੂੰ ਸਾਰਾ ਪਰਿਵਾਰ ਇਕੱਠਿਆਂ ਬੈਠ ਕੇ ਸੁਣ ਅਤੇ ਵੇਖ ਸਕੇ।

ਦੀਪ ਢਿੱਲੋਂ-ਜੈਸਮੀਨ ਜੱਸੀ
ਦੀਪ ਢਿੱਲੋਂ-ਜੈਸਮੀਨ ਜੱਸੀ

ਉਨ੍ਹਾਂ ਕਿਹਾ ਕਿ ਗਾਣਿਆਂ ਨੂੰ ਗਾਉਣ ਦੇ ਨਾਲ-ਨਾਲ ਉਨਾਂ ਦੇ ਮਿਊਜ਼ਿਕ ਵੀਡੀਓਜ਼ ਦੇ ਫ਼ਿਲਮਾਂਕਣ ਮਿਆਰ ਵਿਚ ਵੀ ਉਨਾਂ ਕਦੇ ਸਮਝੌਤਾ ਕਰਨਾ ਪਸੰਦ ਨਹੀਂ ਕੀਤਾ ਅਤੇ ਇਹੀ ਕਾਰਨ ਹੈ ਕਿ ਉਨਾਂ ਦੇ ਰਿਲੀਜ਼ ਹੋਏ ਹਰ ਸੰਗੀਤਕ ਪ੍ਰੋਜੈਕਟ ਨੂੰ ਸਰੋਤਿਆਂ ਅਤੇ ਦਰਸ਼ਕਾਂ ਦਾ ਭਰਪੂਰ ਪਿਆਰ, ਸਨੇਹ ਮਿਲਿਆ ਹੈ।

ਗਾਇਕ ਜੋੜੀ ਨੇ ਦੱਸਿਆ ਕਿ ਜਲਦ ਹੀ ਉਨਾਂ ਦੇ ਕੁਝ ਨਵੇਂ ਗਾਣੇ ਵਿਚ ਸੰਗੀਤ ਮਾਰਕੀਟ ਵਿਚ ਜਾਰੀ ਹੋਣ ਜਾ ਰਹੇ ਹਨ, ਜਿਸ ਤੋਂ ਇਲਾਵਾ ਅਗਲੇ ਦਿਨ੍ਹਾਂ ਵਿਚ ਪੰਜਾਬ ਦੇ ਵੱਖ-ਵੱਖ ਸੱਭਿਆਚਾਰਕ ਮੇਲਿਆਂ ਅਤੇ ਖੇਡਾਂ ਵਿੱਚ ਵੀ ਉਹ ਵੱਧ ਚੜ੍ਹ ਕੇ ਆਪਣੀ ਮੌਜੂਦਗੀ ਦਾ ਇਜ਼ਹਾਰ ਆਪਣੇ ਚਾਹੁੰਣ ਵਾਲਿਆਂ ਨੂੰ ਕਰਵਾਉਣਗੇ।

ETV Bharat Logo

Copyright © 2025 Ushodaya Enterprises Pvt. Ltd., All Rights Reserved.