ਚੰਡੀਗੜ੍ਹ: ਪੰਜਾਬੀ ਮੂਲ ਅਦਾਕਾਰਾ ਰੋਸ਼ਨੀ ਸਹੋਤਾ ਬਾਲੀਵੁੱਡ ਤੋਂ ਬਾਅਦ ਅੱਜਕੱਲ੍ਹ ਦੱਖਣ ਭਾਰਤੀ ਫਿਲਮ ਇੰਡਸਟਰੀ ਵਿਚ ਚੋਖਾ ਨਾਮਣਾ ਖੱਟਣ ਵੱਲ ਵੱਧ ਰਹੀ ਹੈ, ਜਿਸ ਨੂੰ ਇਕ ਹੋਰ ਵੱਡੀ ਅਤੇ ਮਲਟੀਸਟਾਰਰ ਤੇਲਗੂ ਫਿਲਮ ‘ਨਿਦੂਰਿੰਚੂ ਜਹਾਪਾਨਾ’ ਮਿਲੀ ਹੈ, ਜਿਸ ਵਿਚ ਉਹ ਲੀਡ ਭੂਮਿਕਾ ਵਜੋਂ ਨਜ਼ਰ ਆਵੇਗੀ।
ਪੰਜਾਬ ਦੇ ਦੁਆਬਾ ਖਿੱਤੇ ਅਤੇ ਜ਼ਿਲ੍ਹਾਂ ਹੁਸ਼ਿਆਰਪੁਰ ਨਾਲ ਸੰਬੰਧਤ ਇਸ ਖ਼ੂਬਸੂਰਤ ਅਦਾਕਾਰਾ ਦੀ ਹਾਲ ਹੀ ਵਿਚ ਡਿਜ਼ਨੀ+ਹੌਟ ਸਟਾਰ 'ਤੇ ਆਨ ਸਟਰੀਮ ਹੋਈ ਤੇਲਗੂ ਫਿਲਮ ‘ਓ ਕਾਲਾ’ ਨੂੰ ਵੀ ਦਰਸ਼ਕਾਂ ਦਾ ਭਰਪੂਰ ਪਿਆਰ, ਸਨੇਹ ਅਤੇ ਸਫ਼ਲਤਾ ਮਿਲੀ ਹੈ, ਜਿਸ ਤੋਂ ਬਾਅਦ ਆਪਣੀ ਉਮਦਾ ਅਦਾਕਾਰੀ ਦਾ ਲੋਹਾ ਮੰਨਵਾਉਣ ਵਿਚ ਕਾਮਯਾਬ ਰਹੀ ਅਤੇ ਦਰਸ਼ਕਾਂ, ਆਲੋਚਕਾਂ ਦੀ ਭਰਵੀਂ ਸਲਾਹੁਤਾ ਹਾਸਿਲ ਕਰ ਰਹੀ ਇਸ ਅਦਾਕਾਰਾ ਦੀ ਤਾਮਿਲ, ਤੇਲਗੂ ਸਿਨੇਮਾ ਖੇਤਰ ਵਿਚ ਮੰਗ ਲਗਾਤਾਰ ਵਧਦੀ ਜਾ ਰਹੀ ਹੈ।
ਪੰਜਾਬੀ ਫਿਲਮ ਦਾ ‘ਗ੍ਰੇਟ ਸਰਦਾਰ’ ਵਿਚ ਲੀਡ ਭੂਮਿਕਾ ਨਿਭਾ ਚੁੱਕੀ ਇਹ ਪ੍ਰਤਿਭਾਸ਼ਾਲੀ ਅਦਾਕਾਰਾ ਕਲਰਜ਼ ਦੇ ਆਪਾਰ ਲੋਕਪ੍ਰਿਯ ਸੀਰੀਅਲ ‘ਸ਼ਕਤੀ ਅਸਤਿਵਾ ਕੇ ਵਿਸ਼ਵਾਸ਼ ਕੀ’, ਲਾਈਫ਼ ਓਕੇ ਦਾ ‘ਨਾਦਾਨ ਪਰਿੰਦੇ ਘਰ ਆ ਜਾ’, ਸਟਾਰ ਪਲੱਸ ਦੀ ਸੀਰੀਜ਼ ‘ਬਦਤਮੀਜ਼ ਦਿਲ’, ਟੀ.ਵੀ ਲਈ ‘ਲਾਲ ਇਸ਼ਕ’, ਸੋਨੀ ਟੈਲੀਵਿਜ਼ਨ ਦਾ ‘ਪਟਿਆਲਾ ਬੇਬਜ਼’ ਤੋਂ ਇਲਾਵਾ ‘ਬਿੰਦਿਆਂ ਸਰਕਾਰ’ ਆਦਿ ਮਕਬੂਲ ਸੋਅਜ਼ ਵਿਚ ਮਹੱਤਵਪੂਰਨ ਅਤੇ ਲੀਡਿੰਗ ਕਿਰਦਾਰ ਅਦਾ ਕਰਨ ਦਾ ਵੀ ਮਾਣ ਹਾਸਿਲ ਕਰ ਚੁੱਕੀ ਹੈ।
- ਅਦਾਕਾਰੀ-ਨਿਰਦੇਸ਼ਨ ਦੇ ਨਾਲ ਹੁਣ ਪੰਜਾਬੀ ਗਾਇਕੀ ਵੱਲ ਵੀ ਵਧਿਆ ਮੀਨਾਰ ਮਲਹੋਤਰਾ, ਰਿਲੀਜ਼ ਹੋਇਆ ਪਹਿਲਾਂ ਹਿੰਦੀ ਗੀਤ ‘ਸੁਰਮੇ ਵਾਲੀ’
- ਆਖੀਰ ਕਿਉਂ ਨਹੀਂ ਹੈ ਤਾਪਸੀ ਪੰਨੂ ਸ਼ੋਸਲ ਮੀਡੀਆ 'ਤੇ ਐਕਟਿਵ, ਹੁਣ ਅਦਾਕਾਰਾ ਨੇ ਖੁਦ ਦੱਸਿਆ ਵੱਡਾ ਕਾਰਨ
- Punjabi film Cheta Singh: ਪ੍ਰਿੰਸ ਕੰਵਲਜੀਤ ਸਿੰਘ ਸਟਾਰਰ ਫਿਲਮ 'ਚੇਤਾ ਸਿੰਘ' ਦਾ ਖੌਫ਼ਨਾਕ ਪੋਸਟਰ ਰਿਲੀਜ਼, ਫਿਲਮ ਇਸ ਦਿਨ ਹੋਵੇਗੀ ਰਿਲੀਜ਼
ਇਸ ਤੋਂ ਇਲਾਵਾ ਮਨੋਜ ਵਾਜਪਾਈ ਅਤੇ ਦਿਲਜੀਤ ਦੁਸਾਂਝ ਸਟਾਰਰ ਚਰਚਿਤ ਹਿੰਦੀ ਫਿਲਮ ‘ਸੂਰਜ ਪੇ ਮੰਗਲ ਭਾਰੀ’ ਵਿਚ ਉਸ ਦੇ ਕਰੀਅਰ ਨੂੰ ਸ਼ਾਨਦਾਰ ਮੋੜ ਦੇਣ ਵਿਚ ਅਹਿਮ ਭੂਮਿਕਾ ਨਿਭਾ ਚੁੱਕੀ ਹੈ। ਉਨਾਂ ਆਪਣੀ ਉਕਤ ਫਿਲਮ ਦੇ ਅਹਿਮ ਪਹਿਲੂਆਂ ਸੰਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਏ.ਆਰ ਇੰਟਰਟੇਨਮੈਂਟ ਸ੍ਰੀਜ਼ਾ ਮੂਵੀ ਮੇਕਰਜ਼ ਦੇ ਬੈਨਰ ਹੇਠ ਬਣ ਰਹੀ ਇਸ ਤੇਲਗੂ ਫਿਲਮ ਦੁਆਰਾ ਇਕ ਹੋਰ ਬੇਹਤਰੀਨ ਨਵ ਐਕਟਰ ਆਨੰਦ ਵਰਦਾਨ ਇਸ ਸਿਨੇਮਾ ’ਚ ਸ਼ਾਨਦਾਰ ਡੈਬਿਊ ਕਰਨ ਜਾ ਰਿਹਾ ਹੈ, ਜਿਸ ਦੇ ਨਾਲ ਹੀ ਅਦਾਕਾਰਾ ਨੂੰ ਮੇਨ ਕਿਰਦਾਰ ਨਿਭਾਉਣ ਦਾ ਅਵਸਰ ਮਿਲਿਆ ਹੈ।
ਉਨ੍ਹਾਂ ਦੱਸਿਆ ਕਿ ਫ਼ਲੌਰ ਉਤੇ ਪੁੱਜ ਚੁੱਕੀ ਇਸ ਫਿਲਮ ਦਾ ਲੇਖਨ ਅਤੇ ਨਿਰਦੇਸ਼ਨ ਪ੍ਰਸਾਨਾ ਕੁਮਾਰ ਦੇਵਾਰਪੱਲੀ ਕਰ ਰਹੇ ਹਨ, ਜੋ ਦੱਖਣੀ ਭਾਰਤੀ ਸਿਨੇਮਾ ਦੇ ਉਚਕੋਟੀ ਨਿਰਦੇਸ਼ਕਾਂ ਵਿਚ ਆਪਣਾ ਸ਼ੁਮਾਰ ਕਰਵਾਉਂਦੇ ਹਨ ਅਤੇ ਕਈ ਵੱਡੀਆਂ ਅਤੇ ਸੁਪਰਡੁਪਰ ਹਿੱਟ ਫਿਲਮਾਂ ਦਾ ਨਿਰਦੇਸ਼ਨ ਕਰ ਚੁੱਕੇ ਹਨ।
ਅਦਾਕਾਰਾ ਰੋਸ਼ਨੀ ਅਨੁਸਾਰ ਸੈਮ ਜੀ ਵਾਮਸੀ ਕ੍ਰਿਸ਼ਨਾ ਵਰਮਾ ਵੱਲੋਂ ਨਿਰਮਿਤ ਕੀਤੀ ਜਾ ਰਹੀ ਇਸ ਫਿਲਮ ਦਾ ਸੰਗੀਤ ਅਨੂਪ ਰੂਬੈਨਸ਼ ਤਿਆਰ ਕਰ ਰਹੇ ਹਨ, ਜਦਕਿ ਸਿਨੇਮਾਟੋਗ੍ਰਾਫ਼ਰੀ ਆਨੰਦ ਨਦਾਕਾਟਲਾ ਦੀ ਹੈ। ਉਨ੍ਹਾਂ ਅੱਗੇ ਦੱਸਿਆ ਕਿ ਇਸ ਫਿਲਮ ਦੀ ਸਟਾਰਕਾਸਟ ਵਿਚ ਨਵਾਮੀ ਗਾਯਕ ਅਤੇ ਹੋਰ ਕਈ ਮਸ਼ਹੂਰ ਤੇਲਗੂ ਸਿਨੇਮਾ ਐਕਟਰਜ਼ ਮਹੱਤਵਪੂਰਨ ਕਿਰਦਾਰ ਅਦਾ ਕਰ ਰਹੇ ਹਨ।
ਉਨਾਂ ਦੱਸਿਆ ਕਿ ਸਟਾਰਟ ਟੂ ਫ਼ਿਨਿਸ਼ ਸ਼ਡਿਊਲ ਅਧੀਨ ਹੈਦਰਾਬਾਦ, ਰਾਮਾਜੀ ਰਾਓ ਫਿਲਮ ਸਿਟੀ ਆਦਿ ਵਿਖੇ ਫਿਲਮਾਈ ਜਾ ਰਹੀ ਇਸ ਬਿਗ ਸੈਟਅੱਪ ਫਿਲਮ ਨਾਲ ਜੁੜਨਾ ਉਸ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ। ਪੰਜਾਬ ਦੇ ਇਕ ਛੋਟੇ ਜਿਹੇ ਪਿੰਡ ਤੋਂ ਪਾਲੀਵੁੱਡ, ਫਿਰ ਬਾਲੀਵੁੱਡ ਅਤੇ ਉਥੋਂ ਸਾਊਥ ਸਿਨੇਮਾ ਦੀ ਵੱਡੀ ਅਦਾਕਾਰਾ ਬਣਨ ਵੱਲ ਵੱਧ ਰਹੀ ਅਦਾਕਾਰਾ ਰੋਸ਼ਨੀ ਸਹੋਤਾ ਨੇ ਦੱਸਿਆ ਕਿ ਅੱਤ ਰੁਝੇਵਿਆਂ ਦੇ ਬਾਵਜੂਦ ਉਸ ਲਈ ਪੰਜਾਬੀ ਸਿਨੇਮਾ ਇਕ ਵਿਸ਼ੇਸ਼ ਤਰਜੀਹ ਰਹੇਗਾ, ਜਿਸ ਸੰਬੰਧੀ ਅਲਹਦਾ ਕੰਟੈਂਟ ਆਧਾਰਿਤ ਪ੍ਰੋਜੈਕਟਸ਼ ਸਾਹਮਣੇ ਆਉਂਦਿਆਂ ਹੀ ਉਹ ਇਸ ਨਾਲ ਜੁੜੇ ਰਹਿਣ ਨੂੰ ਹਮੇਸ਼ਾ ਪਹਿਲ ਦੇਵੇਗੀ।