ETV Bharat / entertainment

ਬਾਲੀਵੁੱਡ 'ਚ ਸ਼ਾਨਦਾਰ ਪਾਰੀ ਵੱਲ ਵਧੀ ਅਦਾਕਾਰਾ ਪਾਇਲ ਘੋਸ਼, ਇਸ ਫਿਲਮ ਨਾਲ ਆਵੇਗੀ ਸਾਹਮਣੇ - Payal Ghosh upcoming film

Actress Payal Ghosh: ਅਦਾਕਾਰਾ ਪਾਇਲ ਘੋਸ਼ ਜਲਦ ਹੀ ਇੱਕ ਬਾਲੀਵੁੱਡ ਫਿਲਮ ਵਿੱਚ ਸ਼ਾਨਦਾਰ ਕਿਰਦਾਰ ਵਿੱਚ ਨਜ਼ਰ ਆਵੇਗੀ। ਫਿਲਮ ਵਿੱਚ ਉਹ ਕ੍ਰਿਸ਼ਨਾ ਅਭਿਸ਼ੇਕ ਨਾਲ ਰੁਮਾਂਸ ਕਰਦੀ ਨਜ਼ਰ ਆਵੇਗੀ।

Actress Payal Ghosh
Actress Payal Ghosh
author img

By ETV Bharat Entertainment Team

Published : Jan 13, 2024, 11:30 AM IST

ਚੰਡੀਗੜ੍ਹ: ਹਿੰਦੀ ਫਲਮ ਇੰਡਸਟਰੀ ਵਿੱਚ ਨਵੀਂ ਸਨਸਨੀਖੇਜ਼ ਅਦਾਕਾਰਾ ਦੇ ਤੌਰ 'ਤੇ ਉਭਰ ਰਹੀ ਹੈ ਖੂਬਸੂਰਤ ਅਤੇ ਪ੍ਰਤਿਭਾਵਾਨ ਅਦਾਕਾਰਾ ਪਾਇਲ ਘੋਸ਼, ਜੋ ਰਿਲੀਜ਼ ਹੋਣ ਜਾ ਰਹੀ ਬਹੁ-ਚਰਚਿਤ ਹਿੰਦੀ ਫਿਲਮ 'ਫਾਇਰ ਆਫ ਲਵ ਰੈੱਡ' ਦੁਆਰਾ ਸ਼ਾਨਦਾਰ ਪਾਰੀ ਦੇ ਆਗਾਜ਼ ਵੱਲ ਵਧਣ ਜਾ ਰਹੀ ਹੈ।

'ਅਵੰਤੀ ਪ੍ਰਾਜਕਿਤਾ ਆਰਟਸ' ਅਤੇ 'ਅਵੰਤਿਕਾ ਫਿਲਮਜ਼' ਦੇ ਬੈਨਰ ਹੇਠ ਬਣਾਈ ਗਈ ਉਕਤ ਫਿਲਮ ਦੇ ਨਿਰਮਾਤਾ ਰਾਜੀਵ ਚੌਧਰੀ, ਜਗਨਨਾਥ ਵਾਘਮਾਰੇ, ਰੇਖਾ ਸੁਰਿੰਦਰ ਜਗਤਾਪ ਅਤੇ ਸਹਿ ਨਿਰਮਾਤਾ ਸ਼ਾਤਨੂੰ ਬਾਮਰੇ ਹਨ, ਜਦਕਿ ਇਸ ਦਾ ਨਿਰਦੇਸ਼ਨ ਅਸ਼ੋਕ ਤਿਆਗੀ ਵੱਲੋਂ ਕੀਤਾ ਗਿਆ ਹੈ ਜੋ ਇਸ ਤੋਂ ਪਹਿਲਾਂ 'ਰਿਆਸਤ', 'ਸੁਰਖੀਆਂ', 'ਰਿਟਰਨਜ਼ ਆਫ ਜਵੈਲ ਥੀਫ' ਜਿਹੀਆਂ ਕਈ ਅਰਥ-ਭਰਪੂਰ ਅਤੇ ਬਿਹਤਰੀਨ ਫਿਲਮਾਂ ਦਾ ਨਿਰਦੇਸ਼ਨ ਕਰ ਚੁੱਕੇ ਹਨ ਅਤੇ ਬਾਲੀਵੁੱਡ ਦੇ ਅਜ਼ੀਮ ਨਿਰਦੇਸ਼ਕਾਂ 'ਚ ਆਪਣਾ ਸ਼ੁਮਾਰ ਕਰਵਾਉਣ ਵਿੱਚ ਸਫ਼ਲ ਰਹੇ ਹਨ।

ਪਾਇਲ ਘੋਸ਼
ਪਾਇਲ ਘੋਸ਼

ਮੁੰਬਈ ਦੇ ਐਸਜੇ ਸਟੂਡਿਓ ਕਾਂਦੀਵਲੀ ਸਮੇਤ ਬੀ-ਟਾਊਨ ਦੀਆਂ ਹੋਰ ਵੱਖ-ਵੱਖ ਲੋਕੇਸ਼ਨਾਂ 'ਤੇ ਮੁਕੰਮਲ ਕੀਤੀ ਉਕਤ ਫਿਲਮ ਕ੍ਰਾਈਮ ਡਰਾਮਾ ਥ੍ਰਿਲਰ ਸਟੋਰੀ ਅਧਾਰਿਤ ਇਸ ਫਿਲਮ ਵਿੱਚ ਛੋਟੇ ਪਰਦੇ ਦੇ ਮਸ਼ਹੂਰ ਕਮੇਡੀਅਨ ਕ੍ਰਿਸ਼ਨਾ ਅਭਿਸ਼ੇਕ ਅਜਿਹੇ ਖਤਰਨਾਕ ਅਤੇ ਨਿਵੇਕਲੇ ਨਵੇਂ ਅਵਤਾਰ ਵਿੱਚ ਨਜ਼ਰ ਆਉਣਗੇ, ਜਿਸ ਤਰਾਂ ਦਾ ਰੋਲ ਉਨਾਂ ਵੱਲੋਂ ਆਪਣੇ ਹੁਣ ਤੱਕ ਦੇ ਕਿਸੇ ਪ੍ਰੋਜੈਕਟ ਚਾਹੇ ਉਹ ਫਿਲਮਜ਼ ਹੋਣ ਜਾਂ ਸ਼ੋਅ ਆਦਿ ਵਿੱਚ ਅਦਾ ਨਹੀਂ ਕੀਤਾ ਗਿਆ ਅਤੇ ਉਨਾਂ ਦੇ ਨਾਲ ਹੀ ਲੀਡ ਫੀਮੇਲ ਭੂਮਿਕਾ ਵਿੱਚ ਵਿਖਾਈ ਦੇਵੇਗੀ ਅਦਾਕਾਰਾ ਪਾਇਲ ਘੋਸ਼, ਜੋ ਇਸ ਫਿਲਮ ਅਤੇ ਇਸ ਵਿਚਲੇ ਆਪਣੇ ਰੋਲ ਨੂੰ ਲੈ ਕਾਫ਼ੀ ਉਤਸ਼ਾਹਿਤ ਅਤੇ ਆਸਵੰਦ ਨਜ਼ਰ ਆ ਰਹੀ ਹੈ।

ਪਾਇਲ ਘੋਸ਼
ਪਾਇਲ ਘੋਸ਼

ਮੂਲ ਰੂਪ ਵਿੱਚ ਪੱਛਮੀ ਬੰਗਾਲ ਨਾਲ ਸੰਬੰਧਤ ਅਦਾਕਾਰਾ ਪਾਇਲ ਘੋਸ਼ ਬੰਗਾਲੀ ਅਤੇ ਤੇਲਗੂ ਫਿਲਮ ਜਗਤ ਵਿੱਚ ਵੀ ਵੱਡੇ ਨਾਂਅ ਵਜੋਂ ਆਪਣੀ ਭੱਲ ਸਥਾਪਿਤ ਕਰਦੀ ਜਾ ਰਹੀ ਹੈ, ਜੋ ਹੁਣ ਉਕਤ ਫਿਲਮ ਨਾਲ ਮੁੰਬਈ ਗਲਿਅਰਿਆਂ ਵਿੱਚ ਵੀ ਮਜ਼ਬੂਤ ਪੈੜਾਂ ਸਿਰਜਣ ਦਾ ਰਾਹ ਤੇਜ਼ੀ ਨਾਲ ਸਰ ਕਰਨ ਵੱਲ ਵੱਧ ਰਹੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.