ETV Bharat / entertainment

Gangs of Ghaziabad: ਅਦਾਕਾਰਾ ਮਾਹਿਰਾ ਸ਼ਰਮਾ ਨੂੰ ਮਿਲੀ ਇੱਕ ਹੋਰ ਵੱਡੀ ਹਿੰਦੀ ਵੈੱਬ ਸੀਰੀਜ਼, ਲੀਡ ਭੂਮਿਕਾ ਵਿੱਚ ਆਵੇਗੀ ਨਜ਼ਰ - ਮਾਹਿਰਾ ਸ਼ਰਮਾ ਦੀ ਫਿਲਮ

Actress Mahira Sharma: ਅਦਾਕਾਰਾ ਅਤੇ ਪੰਜਾਬੀ ਮਾਡਲ ਮਾਹਿਰਾ ਸ਼ਰਮਾ ਇੰਨੀਂ ਦਿਨੀਂ ਹਿੰਦੀ ਵੈੱਬ ਸੀਰੀਜ਼ 'ਗੈਂਗਜ਼ ਆਫ਼ ਗਾਜ਼ੀਆਬਾਦ' ਨੂੰ ਲੈ ਕੇ ਚਰਚਾ ਵਿੱਚ ਹੈ। ਇਸ ਦਾ ਨਿਰਦੇਸ਼ਨ ਨਗਿੰਦਰ ਚੌਧਰੀ ਕਰ ਰਹੇ ਹਨ।

Mahira Sharma
Mahira Sharma
author img

By ETV Bharat Punjabi Team

Published : Oct 11, 2023, 1:33 PM IST

ਚੰਡੀਗੜ੍ਹ: ਬਿੱਗ ਬੌਸ ਸੀਜ਼ਨ 13 ਦਾ ਪ੍ਰਮੁੱਖ ਹਿੱਸਾ ਰਹੀ ਅਦਾਕਾਰਾ ਮਾਹਿਰਾ ਸ਼ਰਮਾ ਅੱਜਕੱਲ੍ਹ ਹਿੰਦੀ ਅਤੇ ਪੰਜਾਬੀ ਦੋਹਾਂ ਸਿਨੇਮਾਂ ਖਿੱਤਿਆਂ ਵਿੱਚ ਮਜ਼ਬੂਤ ਪੈੜ੍ਹਾਂ ਸਥਾਪਿਤ ਕਰਦੀ ਜਾ ਰਹੀ ਹੈ, ਜੋ ਹੁਣ ਇੱਕ ਹੋਰ ਅਹਿਮ ਪ੍ਰੋਜੈਕਟ ‘ਗੈਂਗਜ਼ ਆਫ਼ ਗਾਜ਼ੀਆਬਾਦ’ (Gangs of Ghaziabad) ਦਾ ਹਿੱਸਾ ਬਣਨ ਜਾ ਰਹੀ ਹੈ, ਜਿਸ ਦਾ ਨਿਰਦੇਸ਼ਨ ਨਗਿੰਦਰ ਚੌਧਰੀ ਕਰਨਗੇ।

‘ਸੁਮਨ ਟਾਕੀਜ਼’ ਦੇ ਬੈਨਰ ਹੇਠ ਬਣਨ ਜਾ ਰਹੀ ਇਸ ਬਿੱਗ ਸੈੱਟਅੱਪ ਹਿੰਦੀ ਵੈੱਬ ਸੀਰੀਜ਼ ਦਾ ਨਿਰਮਾਣ ਨਿਰਮਾਤਾ ਵਿਨੈ ਕੁਮਾਰ ਅਤੇ ਪ੍ਰਦੀਪ ਨਾਗਰ ਦੁਆਰਾ ਕੀਤਾ ਜਾ ਰਿਹਾ ਹੈ। ਉਤਰ ਪ੍ਰਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਸ਼ੂਟ ਹੋਣ ਜਾ ਰਹੀ ਇਸ ਵੈੱਬਸੀਰੀਜ਼ ਦੇ ਕੈਮਰਾਮੈਨ ਅੰਸ਼ੂਮਨ ਮਾਹਾਲੇ ਹਨ, ਜਿੰਨ੍ਹਾਂ ਵੱਲੋਂ ਸਿਨੇਮਾਟੋਗ੍ਰਾਫ਼ਰੀ ਪੱਖੋਂ ਇਸ ਫਿਲਮ ਨੂੰ ਉਮਦਾ ਰੂਪ ਦੇਣ ਵਿੱਚ ਅਹਿਮ ਭੂਮਿਕਾ ਨਿਭਾਈ ਜਾ ਰਹੀ ਹੈ।

ਹਾਲ ਹੀ ਵਿੱਚ ਰਿਲੀਜ਼ ਹੋਈਆਂ ਕਈ ਪੰਜਾਬੀ ਫਿਲਮਾਂ ਵਿੱਚ ਮੁੱਖ ਭੂਮਿਕਾਵਾਂ ਨਿਭਾ ਚੁੱਕੀ ਇਹ ਖੂਬਸੂਰਤ ਅਤੇ ਦਿਲਕਸ਼ ਅਦਾਕਾਰਾ ਪੰਜਾਬੀ ਅਤੇ ਹਿੰਦੀ ਮਿਊਜ਼ਿਕ ਵੀਡੀਓਜ਼ ਦੇ ਖੇਤਰ ਵਿੱਚ ਵੀ ਚੋਖਾ ਨਾਮਣਾ ਖੱਟ ਚੁੱਕੀ ਹੈ, ਜਿਸ ਦੇ ਸੁਪਰਹਿੱਟ ਰਹੇ ਇੰਨ੍ਹਾਂ ਸੰਗੀਤਕ ਪ੍ਰੋਜੈਕਟਜ਼ ਵਿੱਚ 'ਸਿੰਗਾ ਬੋਲਦਾ', ਮੋਹਿਤ ਚੌਹਾਨ ਦਾ 'ਰੰਗ ਲੱਗਿਆ', ਰਣਜੀਤ ਬਾਵਾ ਨਾਲ 'ਕੋਕਾ', ਕਰਨ ਔਜਲਾ ਦਾ 'ਮੈਕਸੀਕੋ', ਮਨਕੀਰਤ ਔਲਖ ਦਾ 'ਭਾਬੀ' ਆਦਿ ਸ਼ੁਮਾਰ ਰਹੇ ਹਨ।

ਮਾਹਿਰਾ ਸ਼ਰਮਾ
ਮਾਹਿਰਾ ਸ਼ਰਮਾ

ਪਾਲੀਵੁੱਡ ਵਿੱਚ ਥੋੜੇ ਜਿਹੇ ਸਮੇਂ ਦੌਰਾਨ ਹੀ ਵਿਲੱਖਣ ਪਹਿਚਾਣ ਕਾਇਮ ਕਰਨ ਵਿੱਚ ਸਫ਼ਲ ਰਹੀ ਇਹ ਅਦਾਕਾਰਾ ‘ਲੈਂਬਰਗਿੰਨੀ’, ‘ਹਾਂ ਕਦੇ ਨਾਂ’ ਆਦਿ ਜਿਹੀਆਂ ਕਈ ਫਿਲਮਾਂ ਵਿੱਚ ਆਪਣੀ ਨਾਯਾਬ ਅਦਾਕਾਰੀ ਦਾ ਲੋਹਾ ਮੰਨਵਾਉਣ ਵਿਚ ਸਫ਼ਲ ਰਹੀ ਹੈ। ਟੀ.ਵੀ ਸੀਰੀਜ਼ ਬਜਾਓ ਵਿੱਚ ਵੀ ਲੀਡ ਕਿਰਦਾਰ ਅਦਾ ਕਰ ਚੁੱਕੀ ਇਸ ਪ੍ਰਤਿਭਾਸ਼ਾਲੀ ਅਤੇ ਖੂਬਸੂਰਤ ਅਦਾਕਾਰਾ ਨੇ ਆਪਣੇ ਉਕਤ ਨਵੇਂ ਵੈੱਬ ਸੀਰੀਜ਼ ਪ੍ਰੋਜੈਕਟਸ਼ ਸੰਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਐਕਸ਼ਨ-ਥ੍ਰਿਲਰ ਕਹਾਣੀ ਆਧਾਰਿਤ ਇਸ ਫਿਲਮ ਵਿੱਚ ਉਹ ਕਾਫ਼ੀ ਮਹੱਤਵਪੂਰਨ ਅਤੇ ਮੇਨ ਫ਼ੀਮੇਲ ਲੀਡ ਭੂਮਿਕਾ ਵਿੱਚ ਨਜ਼ਰ ਆਵੇਗੀ, ਜਿਸ ਦੀ ਸ਼ੂਟਿੰਗ ਇੰਨ੍ਹੀਂ ਦਿਨ੍ਹੀਂ ਯੂ.ਪੀ ਅਤੇ ਦਿੱਲੀ ਆਸ-ਪਾਸ ਖੇਤਰਾਂ ਵਿੱਚ ਤੇਜ਼ੀ ਨਾਲ ਸੰਪੂਰਨ ਕੀਤੀ ਜਾ ਰਹੀ ਹੈ।

ਮਾਹਿਰਾ ਸ਼ਰਮਾ
ਮਾਹਿਰਾ ਸ਼ਰਮਾ

ਪੰਜਾਬੀ ਅਤੇ ਹਿੰਦੀ ਸਿਨੇਮਾ ਵਿੱਚ ਅੱਗੇ ਵੱਧ ਰਹੀ ਅਤੇ ਮਜ਼ਬੂਤ ਪੈੜ੍ਹਾਂ ਸਥਾਪਿਤ ਕਰਦੀ ਜਾ ਰਹੀ ਇਸ ਅਦਾਕਾਰਾ ਨੇ ਦੱਸਿਆ ਕਿ ਉਸ ਲਈ ਖੁਸ਼ਕਿਸਮਤੀ ਦੀ ਗੱਲ ਹੈ ਕਿ ਪੰਜਾਬੀ ਫਿਲਮ ਇੰਡਸਟਰੀ ਵਿੱਚ ਉਸ ਵੱਲੋਂ ਹਾਲੀਆ ਸਮੇਂ ਕੀਤੇ ਕੰਮ ਚਾਹੇ ਉਹ ਮਿਊਜ਼ਿਕ ਵੀਡੀਓਜ਼ ਹੋਣ ਜਾਂ ਫਿਰ ਫਿਲਮਾਂ ਵਿੱਚ ਕਾਫ਼ੀ ਸਲਾਹੁਤਾ ਮਿਲੀ ਹੈ ਅਤੇ ਇਸੇ ਮੱਦੇਨਜ਼ਰ ਉਸ ਦੀਆਂ ਕੁਝ ਹੋਰ ਪੰਜਾਬੀ ਫਿਲਮਾਂ ਜਲਦ ਸ਼ੁਰੂ ਹੋਣ ਜਾ ਰਹੀਆਂ ਹਨ, ਜਿੰਨ੍ਹਾਂ ਵਿੱਚ ਉਹ ਇਸ ਸਿਨੇਮਾ ਦੇ ਦਿੱਗਜ ਅਤੇ ਨਾਮੀ ਐਕਟਰਜ਼ ਨਾਲ ਪ੍ਰਮੁੱਖ ਭੂਮਿਕਾਵਾਂ ਵਿੱਚ ਹੈ।

ਮਾਹਿਰਾ ਸ਼ਰਮਾ
ਮਾਹਿਰਾ ਸ਼ਰਮਾ

ਟੈਲੀਵਿਜ਼ਨ ਤੋਂ ਆਪਣੇ ਕਰੀਅਰ ਦਾ ਆਗਾਜ਼ ਕਰਨ ਵਾਲੀ ਇਸ ਸ਼ਾਨਦਾਰ ਅਦਾਕਾਰਾ ਨੇ ਆਪਣੀਆਂ ਹੋਰਨਾਂ ਆਗਾਮੀ ਯੋਜਨਾਵਾਂ ਸੰਬੰਧੀ ਗੱਲ ਕਰਦਿਆਂ ਦੱਸਿਆ ਕਿ ਉਸ ਦੀ ਤਾਂਘ ਬਾਇਓਪਿਕ ਅਤੇ ਕੁਝ ਅਲੱਗ ਕੰਟੈਂਟ ਆਧਾਰਿਤ ਆਫ਼ ਬੀਟ ਫਿਲਮਾਂ ਦਾ ਹਿੱਸਾ ਬਣਨ ਦੀ ਵੀ ਹੈ, ਤਾਂ ਕਿ ਦਰਸ਼ਕਾਂ ਨੂੰ ਉਸ ਦੇ ਕੁਝ ਅਲਹਦਾ ਰੂਪ ਵੇਖਣ ਨੂੰ ਮਿਲ ਸਕੇ ਅਤੇ ਉਸ ਦੀਆਂ ਅਦਾਕਾਰੀ ਸਮਰੱਥਾਵਾਂ ਵਿੱਚ ਵੀ ਇਜ਼ਾਫ਼ਾ ਹੋ ਸਕੇ।

ETV Bharat Logo

Copyright © 2025 Ushodaya Enterprises Pvt. Ltd., All Rights Reserved.