ਫਰੀਦਕੋਟ: ਮਾਲਵਾ ਦੇ ਰਜਵਾੜ੍ਹਾਸ਼ਾਹੀ ਜ਼ਿਲ੍ਹੇ ਫ਼ਰੀਦਕੋਟ ਅਤੇ ਇਸ ਦੇ ਆਸ ਪਾਸ ਦੇ ਇਲਾਕਿਆਂ ਵਿਚ ਫ਼ਿਲਮਾਈ ਜਾ ਰਹੀ ਪੰਜਾਬੀ ਫ਼ਿਲਮ ‘ਚੱਲ ਮੁੜ ਚੱਲੀਏ’ ’ਚ ਪੰਜਾਬੀ ਸਿਨੇਮਾਂ ਦੇ ਦੋ ਦਿਗਜ਼ ਅਦਾਕਾਰ ਨਗਿੱਦਰ ਗੱਖੜ੍ਹ ਅਤੇ ਵਿਨੀਤ ਅਟਵਾਲ ਅਹਿਮ ਭੂਮਿਕਾਵਾਂ 'ਚ ਨਜ਼ਰ ਆਉਂਣਗੇ।
ਫ਼ਿਲਮ ‘ਚੱਲ ਮੁੜ ਚੱਲੀਏ' 'ਚ ਇਹ ਸਿਤਾਰੇ ਆਉਣਗੇ ਨਜ਼ਰ: ‘ਮਾਤਾ ਜਸਬੀਰ ਕੌਰ ਫ਼ਿਲਮਜ਼’ ਦੇ ਬੈਨਰ ਹੇਠ ਬਣਾਈ ਜਾ ਰਹੀ ਇਸ ਫ਼ਿਲਮ ਦਾ ਨਿਰਦੇਸ਼ਨ ਨੀਤੂਨਵਕਰਨ ਸਿੰਘ ਸੰਧੂ ਕਰ ਰਹੇ ਹਨ, ਜੋ ਪਿਛਲੇ ਲੰਮੇਂ ਸਮੇਂ ਤੋਂ ਰੰਗਮੰਚ ਅਤੇ ਸਿਨੇਮਾਂ ਦੀ ਦੁਨੀਆਂ ਵਿਚ ਬਤੌਰ ਅਦਾਕਾਰ ਵੀ ਸਰਗਰਮ ਚਲੇ ਆ ਰਹੇ ਹਨ। ਇਸ ਫ਼ਿਲਮ ਵਿੱਚ ਉਕਤ ਅਦਾਕਾਰ ਤੋਂ ਇਲਾਵਾ ਸ਼ੈਰੀ ਓਪਲ, ਪੂਨਮ ਸੂਦ, ਗੈਵੀ ਲੂਥਰਾ, ਸਿਮਰਤਾ ਬਾਲੀ, ਸ਼ਿੰਦਰਪਾਲ ਸ਼ਰਮਾ, ਸ਼ਮੀ ਬਰਾੜ, ਕੁਲਦੀਪ, ਇੰਦਰਜੀਤ, ਬੀ ਬਿਸ਼ਨੰਦੀ ਆਦਿ ਵੀ ਲੀਡਿੰਗ ਕਿਰਦਾਰਾਂ ਵਿਚ ਨਜ਼ਰ ਆਉਣਗੇ।
- The Archies: ਡੈਬਿਊ ਫਿਲਮ 'ਦਿ ਆਰਚੀਜ਼' ਲਈ ਬ੍ਰਾਜ਼ੀਲ ਰਵਾਨਾ ਹੋਈ ਸੁਹਾਨਾ ਖਾਨ, ਪ੍ਰਸ਼ੰਸਕਾਂ ਨੂੰ ਸਰਪ੍ਰਾਈਜ਼ ਦੇਵੇਗੀ ਆਲੀਆ ਭੱਟ
- HBD Disha Patani: ਟਾਈਗਰ ਸ਼ਰਾਫ ਨੇ ਪਹਿਲੀ ਪ੍ਰੇਮਿਕਾ ਦਿਸ਼ਾ ਪਟਾਨੀ 'ਤੇ ਲੁਟਾਇਆ ਪਿਆਰ, ਅਦਾਕਾਰ ਨੇ ਇਸ ਤਰ੍ਹਾਂ ਦਿੱਤੀ ਜਨਮਦਿਨ ਦੀ ਵਧਾਈ
- 23 ਜੂਨ ਨੂੰ ਸਿਨਮਾ ਘਰਾਂ 'ਚ ਆ ਰਹੀ ਹੈ ਫਿਲਮ 'ਸ਼ੌਂਕ ਸਰਦਾਰੀ ਦਾ', ਕਲਾਕਾਰਾ ਨੇ ਸਾਂਝੀਆਂ ਕੀਤੀਆਂ ਫਿਲਮ ਦੀਆਂ ਅਹਿਮ ਗੱਲਾਂ
ਅਦਾਕਾਰ ਨਗਿੰਦਰ ਗੱਖੜ੍ਹ ਨਿਭਾਉਣਗੇ ਵਿਲੇਨ ਦੀ ਭੂਮਿਕਾ: ਉਕਤ ਫ਼ਿਲਮ ਦੇ ਅਹਿਮ ਪਹਿਲੂਆਂ ਅਤੇ ਆਪਣੇ ਕਿਰਦਾਰ ਸਬੰਧੀ ਗੱਲ ਕਰਦਿਆਂ ਅਦਾਕਾਰ ਨਗਿੰਦਰ ਗੱਖੜ੍ਹ ਨੇ ਦੱਸਿਆ ਕਿ ਇਸ ਫ਼ਿਲਮ ਵਿਚ ਉਨਾਂ ਦੀ ਭੂਮਿਕਾ ਮੇਨ ਵਿਲੇਨ ਦੀ ਹੈ, ਜੋ ਉਨਾਂ ਦੀਆਂ ਹਾਲੀਆਂ ਫ਼ਿਲਮਾਂ ਵਿਚ ਨਿਭਾਏ ਕਿਰਦਾਰਾਂ ਵਾਂਗ ਹੀ ਚਾਹੇ ਨਾਹ ਪੱਖੀ ਹੈ, ਪਰ ਆਪਣੇ ਗੈਟਅੱਪ ਅਤੇ ਅਭਿਨੈ ਸ਼ੈਲੀ ਨਾਲ ਇਸ ਨੂੰ ਵਧੀਆ ਰੂਪ ਦੇਣ ਦੀ ਉਹ ਹਰ ਸੰਭਵ ਕੋਸ਼ਿਸ਼ ਕਰ ਰਹੇ ਹਨ ਤਾਂ ਕਿ ਦਰਸ਼ਕਾਂ ਅਤੇ ਉਨਾਂ ਦੇ ਚਾਹੁਣ ਵਾਲਿਆਂ ਨੂੰ ਉਨਾਂ ਦਾ ਰੋਲ ਪਸੰਦ ਆਵੇ। ਬਤੌਰ ਨਿਰਦੇਸ਼ਕ ਪੰਜਾਬੀ ਸਿਨੇਮਾਂ ਵਿਚ ਆਪਣਾ ਸ਼ੁਮਾਰ ਕਰਵਾਉਂਦੇ ਵਿਨੀਤ ਅਟਵਾਲ ਇਸ ਫ਼ਿਲਮ ਦੁਆਰਾ ਪਹਿਲੀ ਵਾਰ ਆਪਣੇ ਅਭਿਨੈ ਗੁਣਾਂ ਦਾ ਇਜ਼ਹਾਰ ਦਰਸ਼ਕਾਂ ਨੂੰ ਕਰਵਾਉਣ ਜਾ ਰਹੇ ਹਨ। ਜਿਸ ਸਬੰਧੀ ਉਨ੍ਹਾਂ ਨੇ ਦੱਸਿਆ ਕਿ ਫ਼ਿਲਮਕਾਰ ਦੇ ਤੌਰ ਤੇ ਨਵ ਬਾਜਵਾ ਸਟਾਰਰ ਚੰਨ ਤਾਰਾ ਅਤੇ ਹੋਰ ਕਈ ਪ੍ਰੋਜੈਕਟ ਕਰਨਾ ਉਨਾਂ ਦੇ ਕਰਿਅਰ ਲਈ ਕਾਫ਼ੀ ਯਾਦਗਾਰੀ ਤਜੁਰਬਿਆਂ ਵਾਂਗ ਰਿਹਾ ਹੈ। ਪਰ ਇਸ ਦੇ ਬਾਵਜੂਦ ਅਦਾਕਾਰ ਦੇ ਤੌਰ ਤੇ ਕੁਝ ਵਿਲੱਖਣ ਕਰਨ ਦੀ ਤਾਂਘ ਉਨਾਂ ਦੇ ਮਨ ਵਿਚ ਕਾਫ਼ੀ ਸਮੇਂ ਤੋਂ ਰਹੀ ਹੈ, ਜਿਸ ਨੂੰ ਨਿਰਦੇਸ਼ਨ ਅਤੇ ਕੁਝ ਹੋਰ ਪਰਿਵਾਰਿਕ ਰੁਝੇਵਿਆਂ ਦੇ ਚਲਦਿਆਂ ਉਹ ਪੂਰੇ ਤੌਰ ਤੇ ਅੰਜ਼ਾਮ ਨਹੀਂ ਦੇ ਸਕੇ। ਪਰ ਹੁਣ ਉਹ ਜ਼ਰੂਰ ਮਿਆਰੀ ਅਤੇ ਅਰਥਭਰਪੂਰ ਫ਼ਿਲਮਾਂ ਦਾ ਹਿੱਸਾ ਬਣਨਾ ਪਸੰਦ ਕਰ ਰਹੇ ਹਨ। ਜਿਸ ਦੀ ਲੜ੍ਹੀ ਵਜੋਂ ਹੀ ਸਾਹਮਣੇ ਆਵੇਗੀ ਉਨਾਂ ਦੀ ਇਹ ਫ਼ਿਲਮ ਅਤੇ ਇਸ ਵਿਚਲਾ ਕਿਰਦਾਰ, ਜੋ ਫ਼ਿਲਮ ਦੀ ਕਹਾਣੀ ਨੂੰ ਅੱਗੇ ਤੋਰਨ ਅਤੇ ਪ੍ਰਭਾਵਸ਼ਾਲੀ ਰੂਪ ਦੇਣ ਵਿਚ ਵੀ ਅਹਿਮ ਭੂਮਿਕਾ ਨਿਭਾਉਂਦਾ ਹੈ।