ETV Bharat / entertainment

Jagtar Singh Benipal: 'ਬਲੈਕੀਆ 2’ ਦੀ ਕਾਸਟ ਵਿਚ ਸ਼ਾਮਿਲ ਹੋਏ ਅਦਾਕਾਰ ਜਗਤਾਰ ਸਿੰਘ ਬੈਨੀਪਾਲ

ਪੰਜਾਬੀ ਫਿਲਮ 'ਬਲੈਕੀਆ 2' ਵਿੱਚ ਅਦਾਕਾਰ ਜਗਤਾਰ ਸਿੰਘ ਬੈਨੀਪਾਲ ਨੂੰ ਜਗ੍ਹਾ ਮਿਲ ਗਈ ਹੈ, ਅਦਾਕਾਰ ਹੁਣ ਤੱਕ ਪੰਜਾਬੀ ਦੀਆਂ ਕਈ ਸੁਪਰਹਿੱਟ ਫਿਲਮਾਂ ਵਿੱਚ ਨਜ਼ਰ ਆ ਚੁੱਕੇ ਹਨ।

Jagtar Singh Benipal
Jagtar Singh Benipal
author img

By

Published : Apr 6, 2023, 12:59 PM IST

ਚੰਡੀਗੜ੍ਹ: ਪੰਜਾਬੀ ਸਿਨੇਮਾ ’ਚ ਅਲੱਗ ਪਹਿਚਾਣ ਸਥਾਪਿਤ ਕਰ ਲੈਣ ਵਿਚ ਸਫ਼ਲ ਰਹੇ ਦਿੱਗਜ ਅਦਾਕਾਰ ਜਗਤਾਰ ਸਿੰਘ ਬੈਨੀਪਾਲ ਇੰਨ੍ਹੀਂ ਦਿਨ੍ਹੀਂ ਆਉਣ ਵਾਲੀ ਪੰਜਾਬੀ ਫ਼ਿਲਮ ‘ਬਲੈਕੀਆ 2’ ਦੀ ਕਾਸਟ ਵਿਚ ਸ਼ਾਮਿਲ ਕਰ ਲਏ ਗਏ ਹਨ, ਜੋ ਇਸ ਫ਼ਿਲਮ ਦੀ ਸ਼ੂਟਿੰਗ ਵਿਚ ਭਾਗ ਲੈਣ ਲਈ ਰਾਜਸਥਾਨ ਪੁੱਜ ਚੁੱਕੇ ਹਨ।

ਨਿਰਦੇਸ਼ਕ ਨਵਨੀਅਤ ਸਿੰਘ ਵੱਲੋਂ ਨਿਰਦੇਸ਼ਿਤ ਕੀਤੀ ਜਾ ਰਹੀ ਅਤੇ ਬਾਕਮਾਲ ਲੇਖਕ ਇੰਦਰਪਾਲ ਸਿੰਘ ਵੱਲੋਂ ਲਿਖੀ ਇਸ ਅਰਥਭਰਪੂਰ ਫ਼ਿਲਮ ਵਿਚ ਦੇਵ ਖਰੌੜ ਲੀਡ ਭੂਮਿਕਾ ਅਦਾ ਕਰ ਰਹੇ ਹਨ, ਜੋ ਹਾਲੀਆ ਬਲੈਕੀਆ ਵਿਚ ਵੀ ਪ੍ਰਮੁੱਖ ਅਦਾਕਾਰ ਵਜੋਂ ਕਾਫ਼ੀ ਪ੍ਰਸੰਸ਼ਾ ਅਤੇ ਚਰਚਾ ਹਾਸਿਲ ਕਰ ਚੁੱਕੇ ਹਨ।

Jagtar Singh Banipal
Jagtar Singh Banipal

‘ਵਿਵੇਕ ਔਹਰੀ ਫ਼ਿਲਮ ਪ੍ਰੋਡੋਕਸ਼ਨ ਹਾਊਸ’ ਦੇ ਬੈਨਰ ਅਧੀਨ ਨਿਰਮਿਤ ਕੀਤੀ ਜਾ ਰਹੀ ਹੈ ਅਤੇ ਰਾਜਸਥਾਨ ਦੇ ਸੂਰਤਗੜ੍ਹ ਆਦਿ ਹਿੱਸਿਆਂ ਵਿਚ ਸ਼ੂਟ ਕੀਤੀ ਜਾ ਰਹੀ ਇਸ ਫ਼ਿਲਮ ਵਿਚ ਜਗਤਾਰ ਬੈਨੀਪਾਲ ਬਹੁਤ ਹੀ ਪ੍ਰਭਾਵੀ ਅਤੇ ਅਜਿਹਾ ਕਿਰਦਾਰ ਪਲੇ ਕਰ ਰਹੇ ਹਨ, ਜੋ ਫ਼ਿਲਮ ਨੂੰ ਟਰਨਿੰਗ ਮੋੜ੍ਹ ਦੇਣ ਵਿਚ ਅਹਿਮ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ ਹੈ।

Jagtar Singh Banipal
Jagtar Singh Banipal

ਹਾਲ ਹੀ ਵਿਚ ਓਟੀਟੀ ਪਲੇਟਫ਼ਾਰਮ 'ਤੇ ਜਾਰੀ ਕੀਤੀ ਗਈ ਚਰਚਿਤ ਫ਼ਿਲਮ ‘ਸ਼ਿਕਾਰੀ 2’ ਵਿਚ ਵੀ ਗੁੱਗੂ ਗਿੱਲ, ਆਸ਼ੀਸ਼ ਦੁੱਗਲ ਵਰਗੇ ਦਿੱਗਜ ਕਲਾਕਾਰਾਂ ਨਾਲ ਪ੍ਰਭਾਵਸ਼ਾਲੀ ਭੂਮਿਕਾ ਨਿਭਾ ਚੁੱਕੇ ਹਨ, ਇਹ ਹੋਣਹਾਰ ਅਦਾਕਾਰ, ਜਿੰਨ੍ਹਾਂ ਦੇ ਸਿਨੇਮਾ ਸਫ਼ਰ ਦੀ ਗੱਲ ਕੀਤੀ ਜਾਵੇ ਤਾਂ 'ਪ੍ਰਹੁਣਾ', 'ਮਿੰਦੋ ਤਹਿਸੀਲਦਾਰਨੀ', 'ਉੱਚਾ ਪਿੰਡ', 'ਟੈਲੀਵਿਜ਼ਨ', 'ਅੱਧ ਚਾਨਣੀ ਰਾਤ', 'ਫੁੱਫੜ੍ਹ ਜੀ', 'ਖਾਓ ਪੀਓ ਐਸ਼ ਕਰੋ', ‘ਮਿੱਤਰਾਂ ਦਾ ਨਾਂਅ ਚੱਲਦਾ’, 'ਜੇ ਤੇਰੇ ਨਾਲ ਪਿਆਰ ਨਾਂ ਹੁੰਦਾ', 'ਵਾਪਸੀ', 'ਜੀ ਵਾਈਫ਼ ਜੀ' ਆਦਿ ਤੋਂ ਇਲਾਵਾ ਲਘੂ ਫ਼ਿਲਮਜ਼ 'ਚੋਬਰ', 'ਮਾਸਟਰ ਸਕੀਮ ਸਿੰਘ', 'ਬੇਬੇ ਦਾ ਟੂਣਾ', 'ਜਿਸਕੇ ਸਿਰ ਊਪਰਿ ਤੂੰ ਸੁਆਮੀ', 'ਤਰੇੜ੍ਹਾਂ', 'ਤੇਜਾ ਨਗੌਰੀ', 'ਰੇਜ਼ 302' ਆਦਿ ਉਲੇਖ਼ਯੋਗ ਰਹੀਆਂ ਹਨ।

Jagtar Singh Banipal
Jagtar Singh Banipal

ਪੰਜਾਬੀ ਫ਼ਿਲਮ ਇੰਡਸਟਰੀ ਵਿਚ ਹੁਣ ਤੱਕ ਦੇ ਸਮੇਂ ਦੌਰਾਨ ਸਫ਼ਲਤਾ ਦੇ ਕਈ ਨਵੇਂ ਆਯਾਮ ਤੈਅ ਕਰ ਲੈਣ ਵਿਚ ਕਾਮਯਾਬ ਰਹੇ ਇਸ ਸ਼ਾਨਦਾਰ ਅਦਾਕਾਰ ਦੇ ਆਉਣ ਵਾਲੇ ਪ੍ਰੋਜੈਕਟਾਂ ਵਿਚ ‘ਰੋਡੇ ਕਾਲਜ', ‘ਬਿਨਾਂ ਬੈਂਡ ਚੱਲ ਇੰਗਲੈਂਡ’, 'ਲੱਡੂ ਬਰਫ਼ੀ' ਆਦਿ ਸ਼ਾਮਿਲ ਹਨ।

Jagtar Singh Banipal
Jagtar Singh Banipal

ਮੂਲ ਰੂਪ ਵਿਚ ਸੰਗਰੂਰ ਅਧੀਨ ਆਉਂਦੇ ਪਿੰਡ ਗੰਢੂਆਂ ਨਾਲ ਸੰਬੰਧਤ ਅਦਾਕਾਰ ਬੈਨੀਪਾਲ ਦੱਸਦੇ ਹਨ ਕਿ ਪ੍ਰਮਾਤਮਾ ਦਾ ਸ਼ੁਕਰਗੁਜ਼ਾਰ ਹਾਂ ਕਿ ਨੁੱਕੜ੍ਹ ਨਾਟਕਾਂ ਤੋਂ ਅਭਿਨੈ ਸਫ਼ਰ ਦੀ ਸ਼ੁਰੂਆਤ ਕਰਦਿਆਂ ਉਨ੍ਹਾਂ ਸਫ਼ਲਤਾ ਦੀਆਂ ਕਈ ਪੋੜੀਆਂ ਚੜ੍ਹ ਦਾ ਮਾਣ ਹਾਸਿਲ ਕਰ ਲਿਆ ਹੈ, ਜਿਸ ਲਈ ਉਹ ਆਪਣੇ ਚਾਹੁੰਣ ਵਾਲਿਆਂ ਦਾ ਤਹਿ ਦਿਲੋ ਸ਼ੁਕਰੀਆਂ ਅਦਾ ਕਰਦੇ ਹਨ, ਜਿੰਨ੍ਹਾਂ ਵੱਲੋਂ ਉਨ੍ਹਾਂ ਦੀਆਂ ਭੂਮਿਕਾਵਾਂ ਨੂੰ ਲਗਾਤਾਰ ਦਿੱਤੇ ਜਾ ਰਹੇ ਪਿਆਰ, ਸਨੇਹ ਦੀ ਬਦੌਂਲਤ ਹੀ ਉਹ ਆਪਣਾ ਸਫ਼ਰ ਬਾਦਸਤੂਰ ਕਾਇਮ ਰੱਖ ਪਾ ਰਹੇ ਹਨ।

ਇਹ ਵੀ ਪੜ੍ਹੋ:Dheeraj Kumar Movies 2023: 'ਰੱਬ ਦੀ ਮੇਹਰ' ਤੋਂ ਲੈ ਕੇ 'ਪੌਣੇ 9' ਤੱਕ, ਇਸ ਸਾਲ ਰਿਲੀਜ਼ ਹੋਣਗੀਆਂ ਧੀਰਜ ਕੁਮਾਰ ਦੀਆਂ ਇਹ ਪੰਜ ਫਿਲਮਾਂ

ETV Bharat Logo

Copyright © 2024 Ushodaya Enterprises Pvt. Ltd., All Rights Reserved.