ਮੁੰਬਈ (ਬਿਊਰੋ): ਓਮ ਰਾਉਤ ਦੇ ਨਿਰਦੇਸ਼ਨ 'ਚ ਬਣੀ ਫਿਲਮ 'ਆਦਿਪੁਰਸ਼' 16 ਜੂਨ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਈ ਹੈ। ਫਿਲਮ 'ਚ ਸੁਪਰਸਟਾਰ ਪ੍ਰਭਾਸ, ਕ੍ਰਿਤੀ ਸੈਨਨ ਅਤੇ ਸੈਫ ਅਲੀ ਖਾਨ ਮੁੱਖ ਭੂਮਿਕਾਵਾਂ 'ਚ ਹਨ। ਆਦਿਪੁਰਸ਼ ਨੂੰ ਰਿਲੀਜ਼ ਦੇ ਦਿਨ ਤੋਂ ਹੀ ਦਰਸ਼ਕਾਂ ਦਾ ਚੰਗਾ ਹੁੰਗਾਰਾ ਨਹੀਂ ਮਿਲਿਆ ਹੈ। ਫਿਲਮ ਨੂੰ ਸ਼ੁਰੂ ਤੋਂ ਹੀ ਕਾਫੀ ਆਲੋਚਨਾਵਾਂ ਦਾ ਸਾਹਮਣਾ ਕਰਨਾ ਪਿਆ ਹੈ। ਜਿਸ ਦਾ ਕਾਰਨ ਇਸ ਦੇ ਖਰਾਬ ਡਾਇਲਾਗ ਅਤੇ VFX ਹਨ, ਜਿਸ ਕਾਰਨ ਫਿਲਮ ਨੂੰ ਕਾਫੀ ਵਿਵਾਦਾਂ ਦਾ ਸਾਹਮਣਾ ਕਰਨਾ ਪਿਆ ਹੈ। ਜਿਸ ਦਾ ਅਸਰ ਇਸ ਦੇ ਬਾਕਸ ਆਫਿਸ ਕਲੈਕਸ਼ਨ 'ਤੇ ਵੀ ਪਿਆ ਹੈ।
ਇਸ ਸਭ ਦੇ ਵਿਚਕਾਰ ਆਦਿਪੁਰਸ਼ ਨੇ ਸਿਨੇਮਾਘਰਾਂ ਵਿੱਚ ਦੋ ਹਫ਼ਤੇ ਪੂਰੇ ਕਰ ਲਏ ਹਨ ਅਤੇ ਹੁਣ ਲੱਗਦਾ ਹੈ ਕਿ ਇਹ ਫਿਲਮ ਜ਼ਿਆਦਾ ਦੇਰ ਨਹੀਂ ਚੱਲੇਗੀ। 500 ਕਰੋੜ ਰੁਪਏ ਦੇ ਵੱਡੇ ਬਜਟ 'ਚ ਬਣੀ ਇਹ ਫਿਲਮ ਕਈ ਭਾਸ਼ਾਵਾਂ 'ਚ ਰਿਲੀਜ਼ ਹੋਈ ਸੀ। ਦੂਜੇ ਪਾਸੇ ਜੇਕਰ ਇਸ ਦੇ ਕਲੈਕਸ਼ਨ ਦੀ ਗੱਲ ਕਰੀਏ ਤਾਂ ਇਹ ਫਿਲਮ ਘਰੇਲੂ ਬਾਕਸ ਆਫਿਸ 'ਤੇ 300 ਕਰੋੜ ਰੁਪਏ ਦਾ ਅੰਕੜਾ ਛੂਹਣ ਲਈ ਅਜੇ ਵੀ ਸੰਘਰਸ਼ ਕਰ ਰਹੀ ਹੈ। 30 ਜੂਨ ਨੂੰ ਆਦਿਪੁਰਸ਼ ਨੇ ਕੁੱਲ 282.33 ਕਰੋੜ ਰੁਪਏ ਦੀ ਕਮਾਈ ਕੀਤੀ ਸੀ।
'ਆਦਿਪੁਰਸ਼' ਰਾਮਾਇਣ 'ਤੇ ਆਧਾਰਿਤ ਫਿਲਮ ਹੈ, ਪ੍ਰਭਾਸ ਸਟਾਰਰ ਫਿਲਮ ਦੇਸ਼ ਭਰ 'ਚ 3ਡੀ 'ਚ ਰਿਲੀਜ਼ ਹੋਈ ਸੀ। ਫਿਲਮ ਨੂੰ ਆਪਣੇ ਸੰਵਾਦਾਂ, ਖਰਾਬ VFX ਲਈ ਦੇਸ਼ ਭਰ ਵਿੱਚ ਬਹੁਤ ਸਾਰੇ ਵਿਵਾਦਾਂ ਦਾ ਸਾਹਮਣਾ ਕਰਨਾ ਪਿਆ। ਫਿਲਮ 'ਚ ਪ੍ਰਭਾਸ ਨੇ ਰਾਘਵ ਦੀ ਭੂਮਿਕਾ ਨਿਭਾਈ ਹੈ, ਕ੍ਰਿਤੀ ਸੈਨਨ ਨੇ ਜਾਨਕੀ ਦਾ ਅਤੇ ਸੈਫ ਅਲੀ ਖਾਨ ਨੇ ਲੰਕੇਸ਼ ਦਾ ਕਿਰਦਾਰ ਨਿਭਾਇਆ ਹੈ। ਇਨ੍ਹਾਂ ਤੋਂ ਇਲਾਵਾ ਸੰਨੀ ਸਿੰਘ ਨੇ ਲਕਸ਼ਮਣ ਅਤੇ ਦੇਵਦੱਤ ਨਾਗੇ ਨੇ ਹਨੂੰਮਾਨ ਦਾ ਕਿਰਦਾਰ ਨਿਭਾਇਆ ਹੈ।