ਮੁੰਬਈ: ਹਾਂਗਕਾਂਗ ਦੀ ਗਾਇਕਾ ਕੋਕੋ ਲੀ ਦਾ 48 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ। ਗਾਇਕਾ ਬਚਪਨ ਵਿੱਚ ਅਮਰੀਕਾ ਚਲੀ ਗਈ ਸੀ ਅਤੇ ਉੱਥੇ ਹੀ ਗਾਇਕੀ ਦੀ ਸ਼ੁਰੂਆਤ ਕੀਤੀ ਸੀ। ਲੀ ਦਾ ਜਨਮ 17 ਜਨਵਰੀ 1975 ਨੂੰ ਹਾਂਗਕਾਂਗ ਵਿੱਚ ਹੋਇਆ ਸੀ। ਲੀ ਨੇ ਆਪਣਾ ਜ਼ਿਆਦਾਤਰ ਸਮਾਂ ਕੈਲੀਫੋਰਨੀਆ ਵਿੱਚ ਬਿਤਾਇਆ। 90 ਦੇ ਦਹਾਕੇ ਵਿੱਚ ਲੀ ਨੇ ਆਪਣੇ ਗੀਤਾਂ ਨਾਲ ਲੋਕਾਂ ਦਾ ਖੂਬ ਮਨੋਰੰਜਨ ਕੀਤਾ।
ਗਾਇਕ ਲੀ ਦੀ ਭੈਣ ਨੇ ਕਿਹਾ ਹੈ ਕਿ ਉਹ ਪਿਛਲੇ ਹਫਤੇ ਦੇ ਅੰਤ ਵਿੱਚ ਖੁਦਕੁਸ਼ੀ ਦੀ ਕੋਸ਼ਿਸ਼ ਕਰਨ ਤੋਂ ਬਾਅਦ ਕੋਮਾ ਵਿੱਚ ਸੀ। ਲੀ ਪਿਛਲੇ ਕੁਝ ਸਾਲਾਂ ਤੋਂ ਤਣਾਅ ਨਾਲ ਜੂਝ ਰਹੀ ਸੀ। ਲੀ ਦੀ ਭੈਣ ਕੈਰਲ ਅਤੇ ਨੈਨਸੀ ਨੇ ਭੈਣ ਲੀ ਨਾਲ ਯਾਦਗਾਰੀ ਤਸਵੀਰਾਂ ਸਾਂਝੀਆਂ ਕੀਤੀਆਂ ਅਤੇ ਇੱਕ ਲੰਬੀ ਚੌੜੀ ਭਾਵੁਕ ਪੋਸਟ ਵੀ ਸਾਂਝੀ ਕੀਤੀ। ਗਾਇਕਾ ਦੀ ਭੈਣ ਨੇ ਦੱਸਿਆ ਕਿ ਉਸ ਨੂੰ ਐਤਵਾਰ ਨੂੰ ਹਸਪਤਾਲ ਲਿਜਾਇਆ ਗਿਆ ਅਤੇ ਬੁੱਧਵਾਰ ਨੂੰ ਉਸ ਦੀ ਮੌਤ ਹੋ ਗਈ।
- Shinda Shinda No Papa: 'ਕੈਰੀ ਆਨ ਜੱਟਾ 3' ਦੀ ਸਫ਼ਲਤਾ ਤੋਂ ਬਾਅਦ ਗਿੱਪੀ ਨੇ ਸ਼ੁਰੂ ਕੀਤੀ ਫਿਲਮ 'ਸ਼ਿੰਦਾ ਸ਼ਿੰਦਾ ਨੋ ਪਾਪਾ' ਦੀ ਸ਼ੂਟਿੰਗ, ਹਿਨਾ ਖਾਨ ਵੀ ਆਵੇਗੀ ਨਜ਼ਰ
- Adipurush Collection Day 20: 'ਆਦਿਪੁਰਸ਼' ਦੀ ਬਾਕਸ ਆਫਿਸ 'ਤੇ ਲਾਈਫ ਖਤਮ, 20ਵੇਂ ਦਿਨ ਦਾ ਕਲੈਕਸ਼ਨ ਬਣਿਆ ਸਬੂਤ
- Salaar Teaser OUT: ਪ੍ਰਭਾਸ ਦੀ 'ਸਾਲਾਰ' ਦਾ ਟੀਜ਼ਰ ਰਿਲੀਜ਼, ਐਕਸ਼ਨ ਅਤੇ ਸਟੰਟ ਤੁਹਾਡੇ ਉਡਾ ਦੇਣਗੇ ਹੋਸ਼
ਜ਼ਿਕਰਯੋਗ ਹੈ ਕਿ ਆਪਣੇ ਕਰੀਅਰ ਦੇ ਪਿਛਲੇ 29 ਸਾਲਾਂ 'ਚ ਲੀ ਨੇ ਆਪਣੀ ਗਾਇਕੀ ਅਤੇ ਡਾਂਸ ਨਾਲ ਨਾ ਸਿਰਫ ਚੀਨੀ ਗਾਇਕਾਂ ਲਈ ਅੰਤਰਰਾਸ਼ਟਰੀ ਪੱਧਰ 'ਤੇ ਨਵਾਂ ਆਧਾਰ ਬਣਾਇਆ ਸਗੋਂ ਚੀਨੀ ਗਾਇਕਾ ਦੇ ਨਾਂ ਨਾਲ ਪ੍ਰਸਿੱਧੀ ਹਾਸਲ ਕੀਤੀ। ਇੰਨਾ ਹੀ ਨਹੀਂ ਲੀ ਨੇ ਡਿਜ਼ਨੀ ਦੀ ਹਿੱਟ ਫਿਲਮ ਮਿਲਾਨ 'ਚ ਵੀ ਆਪਣੀ ਆਵਾਜ਼ ਦਾ ਜਾਦੂ ਦਿਖਾਇਆ।
ਸਾਲ 2011 ਵਿੱਚ ਸਿੰਗਰ ਨੇ ਬਰੂਸ ਰੌਕਵਿਜਸ ਨਾਲ ਵਿਆਹ ਕੀਤਾ, ਜੋ ਇੱਕ ਕੈਨੇਡੀਅਨ ਕਾਰੋਬਾਰੀ ਹੈ। ਦੱਸ ਦਈਏ ਕਿ ਆਪਣੇ ਆਖਰੀ ਇੰਸਟਾਪੋਸਟ 'ਚ ਲੀ ਨੇ ਇਕ ਟੈਟੂ ਸ਼ੇਅਰ ਕੀਤਾ ਸੀ, ਜਿਸ 'ਚ ਪਿਆਰ ਅਤੇ ਵਿਸ਼ਵਾਸ ਲਿਖਿਆ ਹੋਇਆ ਸੀ ਅਤੇ ਇਹ ਟੈਟੂ ਉਨ੍ਹਾਂ ਦੇ ਹੱਥ 'ਤੇ ਸੀ। ਇਸ ਦੇ ਨਾਲ ਹੀ ਅੰਤ 'ਚ ਲੀ ਦੀਆਂ ਭੈਣਾਂ ਨੇ ਕਿਹਾ ਕਿ ਲੀ ਨੇ ਉਨ੍ਹਾਂ ਲਈ ਬਹੁਤ ਕੁਝ ਕੀਤਾ ਹੈ ਅਤੇ ਉਹ ਹਮੇਸ਼ਾ ਉਨ੍ਹਾਂ ਦੇ ਦਿਲਾਂ 'ਚ ਜ਼ਿੰਦਾ ਰਹੇਗੀ।