ਸ੍ਰੀ ਆਨੰਦਪੁਰ ਸਾਹਿਬ: ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਕਾਂਗਰਸ ਉਮੀਦਵਾਰ ਮਨੀਸ਼ ਤਿਵਾਰੀ ਨੇ ਨਾਮਜ਼ਦਗੀ ਪੱਤਰ ਦਾਖਿਲ ਕੀਤਾ ਹੈ। ਇਸ ਦੌਰਾਨ ਉਨ੍ਹਾਂ ਨਾਲ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਮੇਤ ਕਈ ਪਾਰਟੀ ਨੇਤਾ ਅਤੇ ਵੱਡੀ ਗਿਣਤੀ ਵਿੱਚ ਉਨ੍ਹਾਂ ਦੇ ਸਮਰਥਕ ਮੌਜੂਦ ਰਹੇ। ਇਸ ਤੋਂ ਬਾਅਦ ਮਨੀਸ਼ ਤਿਵਾਰੀ ਨੇ ਰੋਡ ਸ਼ੋਅ ਕੱਢਿਆ।
ਕਾਂਗਰਸ ਉਮੀਦਵਾਰ ਮਨੀਸ਼ ਤਿਵਾਰੀ ਨੇ ਜ਼ਿਲ੍ਹਾ ਕਮਿਸ਼ਨਰ ਕਮ ਜ਼ਿਲ੍ਹਾ ਚੋਣ ਅਧਿਕਾਰੀ ਦੇ ਦਫਤਰ ਜਾ ਕੇ ਨਾਮਜ਼ਦਗੀ ਪੱਤਰ ਦਾਖਲ ਕਰਵਾਏ। ਇਸ ਮੌਕੇ ਉਨ੍ਹਾਂ ਨੇ ਇੱਕ ਰੋਡ ਸ਼ੋਅ ਵੀ ਕੀਤਾ।
-
.@INCIndia candidate @ManishTewari files his nomination papers from Anandpur Sahib LS constituency in presence of CM @capt_amarinder, Punjab Vidhan Sabha speaker @49ranakp, and Ministers Balbir Sindhu & Charanjit Channi. pic.twitter.com/880YazggIz
— RaveenMediaAdvPunCM (@RT_MediaAdvPbCM) April 29, 2019 " class="align-text-top noRightClick twitterSection" data="
">.@INCIndia candidate @ManishTewari files his nomination papers from Anandpur Sahib LS constituency in presence of CM @capt_amarinder, Punjab Vidhan Sabha speaker @49ranakp, and Ministers Balbir Sindhu & Charanjit Channi. pic.twitter.com/880YazggIz
— RaveenMediaAdvPunCM (@RT_MediaAdvPbCM) April 29, 2019.@INCIndia candidate @ManishTewari files his nomination papers from Anandpur Sahib LS constituency in presence of CM @capt_amarinder, Punjab Vidhan Sabha speaker @49ranakp, and Ministers Balbir Sindhu & Charanjit Channi. pic.twitter.com/880YazggIz
— RaveenMediaAdvPunCM (@RT_MediaAdvPbCM) April 29, 2019
ਰੋਡ ਸ਼ੋਅ ਦੌਰਾਨ ਲੋਕਾਂ ਨੂੰ ਸੰਬੋਧਤ ਕਰਦਿਆਂ ਉਨ੍ਹਾਂ ਕਿਹਾ ਕਿ ਹਲਕੇ ਦੇ ਲੋਕਾਂ ਵੱਲੋਂ ਉਨ੍ਹਾਂ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਲੋਕ ਚੋਣਾਂ ਲਈ ਬੇਹਦ ਉਤਸ਼ਾਹਤ ਹਨ। ਚੰਡੀਗੜ੍ਹ ਦੀ ਬਜਾਏ ਸ੍ਰੀ ਅਨੰਦਪੁਰ ਸਾਹਿਬ ਤੋਂ ਟਿਕਟ ਮਿਲਣ ਨੂੰ ਲੈ ਕੇ ਉਨ੍ਹਾਂ ਕਿਹਾ ਕਿ ਮੈਂ ਭਾਰਤ ਸਰਕਾਰ ਅਤੇ ਸੂਬਾ ਸਰਕਾਰ ਦੀ ਬਤੌਜ ਵਜ਼ੀਰ ਕੇਂਦਰ ਸਰਕਾਰ ਵਿੱਚ ਨੁਮਾਇੰਦਗੀ ਕੀਤੀ ਹੈ।ਉਨ੍ਹਾਂ ਕਿਹਾ ਉਹ ਕਾਂਗਰਸ ਹਾਈ ਕਮਿਸ਼ਨ ਦੇ ਫੈਸਲੇ ਦਾ ਸਨਮਾਨ ਕਰਦੇ ਹਨ ਅਤੇ ਉਨ੍ਹਾਂ ਨਾਲ ਸਹਿਮਤੀ ਰੱਖਦੇ ਹਨ। ਉਨ੍ਹਾਂ ਪੰਜਾਬ ਦੇ ਲੋਕਾਂ ਦੇ ਹਿੱਤਾਂ ਲਈ ਲੜ੍ਹਨ ਅਤੇ ਪਹਿਲ ਦੇ ਤੌਰ ਤੇ ਸ੍ਰੀ ਅਨੰਦਪੁਰ ਸਾਹਿਬ ਦਾ ਵਿਕਾਸ ਕੀਤੇ ਜਾਣ ਦੀ ਗੱਲ ਕਹੀ। ਇਸ ਦੌਰਾਨ ਉਨ੍ਹਾਂ ਲੋਕਾਂ ਨੂੰ ਵੋਟ ਲਈ ਅਪੀਲ ਕੀਤੀ।
ਇਸ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਉਨ੍ਹਾਂ ਨੂੰ ਭਰਪੂਰ ਸਹਿਯੋਗ ਦੇਣ ਦੀ ਗੱਲ ਕਹੀ।