ਕੋਲਕਾਤਾ/ਨਵੀਂ ਦਿੱਲੀ: ਭਾਜਪਾ ਪ੍ਰਧਾਨ ਅਮਿਤ ਸ਼ਾਹ ਦੇ ਰੋਡ ਸ਼ੋਅ ਵਿੱਚ ਹੰਗਾਮੇ ਤੋਂ ਬਾਅਦ ਕੋਲਕਾਤਾ ਪੁਲਿਸ ਨੇ ਕਾਰਵਾਈ ਕਰਦਿਆਂ ਭਾਜਪਾ ਆਗੂਆਂ ਨੂੰ ਹਿਰਾਸਤ ਵਿੱਚ ਲੈ ਲਿਆ ਸੀ। ਇਨ੍ਹਾਂ 'ਚੋਂ ਇੱਕ ਦਿੱਲੀ ਤੋਂ ਭਾਜਪਾ ਦੇ ਬੁਲਾਰੇ ਤਜਿੰਦਰ ਪਾਲ ਸਿੰਘ ਬੱਗਾ ਸਨ ਜਿਨ੍ਹਾਂ ਨੂੰ ਰਿਹਾਅ ਕਰ ਦਿੱਤਾ ਗਿਆ ਹੈ। ਰਿਹਾਅ ਹੋਣ ਤੋਂ ਬਾਅਦ ਬੱਗਾ ਨੇ ਕਿਹਾ ਕਿ ਉਨ੍ਹਾਂ ਨੂੰ ਰਾਤ ਦੇ 2 ਵਜੇ ਕਮਰਾ ਤੋੜ ਕੇ ਹਿਰਾਸਤ ਵਿੱਚ ਲਿਆ ਗਿਆ।
-
आप सभी मित्रों के सहयोग,समर्थन के लिए दिल से धन्यवाद।ममता बनर्जी के दबाव में पूरी रात कोलकाता पुलिस ने सबूत ढूंढे की कोई सीसीटीवी फुटेज/तस्वीर में मेरी कोई ऐसी तस्वीर मिल जाए जिसे हिंसा के साथ जोड़ा जा सके लेकिन कोई सबूत न मिलने पर मजबूरी में मुझे छोड़ना पड़ा ।
— Chowkidar Tajinder Pal Singh Bagga (@TajinderBagga) May 15, 2019 " class="align-text-top noRightClick twitterSection" data="
">आप सभी मित्रों के सहयोग,समर्थन के लिए दिल से धन्यवाद।ममता बनर्जी के दबाव में पूरी रात कोलकाता पुलिस ने सबूत ढूंढे की कोई सीसीटीवी फुटेज/तस्वीर में मेरी कोई ऐसी तस्वीर मिल जाए जिसे हिंसा के साथ जोड़ा जा सके लेकिन कोई सबूत न मिलने पर मजबूरी में मुझे छोड़ना पड़ा ।
— Chowkidar Tajinder Pal Singh Bagga (@TajinderBagga) May 15, 2019आप सभी मित्रों के सहयोग,समर्थन के लिए दिल से धन्यवाद।ममता बनर्जी के दबाव में पूरी रात कोलकाता पुलिस ने सबूत ढूंढे की कोई सीसीटीवी फुटेज/तस्वीर में मेरी कोई ऐसी तस्वीर मिल जाए जिसे हिंसा के साथ जोड़ा जा सके लेकिन कोई सबूत न मिलने पर मजबूरी में मुझे छोड़ना पड़ा ।
— Chowkidar Tajinder Pal Singh Bagga (@TajinderBagga) May 15, 2019
ਇਸ ਸਬੰਧੀ ਬੱਗਾ ਨੇ ਟਵੀਟ ਕਰਦਿਆਂ ਕਿਹਾ, ' ਤੁਹਾਡੇ ਸਾਰੇ ਸਾਥੀਆਂ ਦੇ ਸਹਿਯੋਗ, ਤੇ ਸਮੱਰਥਨ ਲਈ ਧੰਨਵਾਦ।' ਮਮਤਾ ਬੈਨਰਜੀ ਦੇ ਦਬਾਅ ਵਿੱਚ ਕੋਲਕਾਤਾ ਪੁਲਿਸ ਨੇ ਸਾਰੀ ਰਾਤ ਸਬੂਤ ਲੱਭਣ ਲਈ ਪੂਰੀ ਵਾਹ ਲਾ ਦਿੱਤੀ ਪਰ ਉਨ੍ਹਾਂ ਨੂੰ ਕੋਈ ਸੀਸੀਟੀਵੀ ਫ਼ੁਟੇਜ/ ਤਸਵੀਰ ਹੀ ਨਹੀਂ ਮਿਲੀ ਜਿਸ ਨੂੰ ਹਿੰਸਾ ਨਾਲ ਜੋੜਿਆ ਜਾ ਸਕੇ, ਜਿਸ ਤੋਂ ਬਾਅਦ ਉਨ੍ਹਾਂ ਨੂੰ ਸਬੂਤ ਨਾ ਮਿਲਣ 'ਤੇ ਮੈਨੂੰ ਰਿਹਾਅ ਕਰਨਾ ਪਿਆ।'
ਉਨ੍ਹਾਂ ਕਿਹਾ, 'ਬੀਤੀ ਰਾਤ 2 ਵਜੇ ਮੇਰੇ ਹੋਟਲ ਦੇ ਕਮਰੇ ਦਾ ਦਰਵਾਜਾ ਤੋੜ ਕੇ ਮੈਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਬੰਗਾਲ ਵਿੱਚ ਆਪਾਤਕਾਲ ਵਰਗੇ ਹਾਲਾਤ ਹਨ।'
ਦੱਸ ਦਈਏ, ਬੀਤੇ ਦਿਨੀਂ ਅਮਿਤ ਸ਼ਾਹ ਦੇ ਰੋਡ ਸ਼ੋਅ ਦੌਰਾਨ ਟਰੱਕ 'ਤੇ ਡੰਡੇ ਸੁੱਟੇ ਜਾਣ ਤੋਂ ਬਾਅਦ ਝੜਪ ਸ਼ੁਰੂ ਹੋ ਗਈ ਸੀ। ਇਸ ਰੋਡ ਸ਼ੋਅ ਵਿੱਚ ਥਾਂ-ਥਾਂ ਭਾਜਪਾ ਸਮੱਰਥਕਾਂ ਦੇ ਨਾਲ ਟੀਐੱਮਸੀ ਤੇ ਵਿਰੋਧੀ ਕਾਰਕੁੰਨਾ ਨਾਲ ਝੜਪ ਹੁੰਦੀ ਰਹੀ।