ਨਵੀਂ ਦਿੱਲੀ : ਲੋਕ ਸਭਾ ਚੋਣਾਂ ਦੇ ਛੇਵੇਂ ਗੇੜ ਲਈ ਵੋਟਿੰਗ ਸਵੇਰੇ 7 ਵਜੇ ਤੋਂ ਸ਼ੁਰੂ ਹੋਵੇਗੀ। ਅੱਜ ਵੋਟਰਾਂ ਵੱਲੋਂ ਛੇਵੇਂ ਗੇੜ 'ਚ 7 ਸੂਬਿਆਂ ਦੀਆਂ 59 ਲੋਕਸਭਾ ਸੀਟਾਂ ਲਈ ਵੋਟਾਂ ਪਾਈਆਂ ਜਾਣਗੀਆਂ। ਕੁਝ ਸੀਟਾਂ 'ਤੇ ਸ਼ਾਮ 4 ਵਜੇ, ਕੁਝ 'ਤੇ 5 ਵਜੇ ਤੇ ਕੁਝ 'ਤੇ 6 ਵਜੇ ਤੱਕ ਵੋਟਿੰਗ ਹੋਵੇਗੀ।
ਛੇਵੇਂ ਪੜਾਅ ਦੇ ਕੁੱਲ ਉਮੀਦਵਾਰ- 979
ਕਿਹੜੀਆਂ ਸੀਟਾਂ 'ਤੇ ਹੋਵੇਗੀ ਵੋਟਿੰਗ
ਆਓ ਜਾਣਦੇ ਹਾਂ ਅੱਜ ਛੇਵੇਂ ਗੇੜ ਵਿੱਚ ਦੇਸ਼ ਦੇ ਕਿਹੜੇ ਸੂਬਿਆਂ ਅਤੇ ਉੱਥੋਂ ਦੀਆਂ ਕਿਹੜੀਆਂ ਸੀਟਾਂ ਉੱਤੇ ਹੋਵੇਗਾ ਮਤਦਾਨ। ਇਸ ਗੇੜ੍ਹ ਵਿੱਚ ਕਈ ਦਿੱਗਜ਼ਾਂ ਵਿਚਾਲੇ ਮੁਕਾਬਲਾ ਹੋਵੇਗਾ ਜਿਸ ਦਾ ਫੈਸਲਾ ਜਨਤਾ ਆਪਣੀ ਵੋਟਾਂ ਰਾਹੀਂ ਕਰੇਗੀ। ਇਨ੍ਹਾਂ ਚੋਣਾਂ ਦੇ ਨਤੀਜੇ 23 ਮਈ ਨੂੰ ਆਉਂਣਗੇ।
ਦਿੱਲੀ -7 ਸੀਟਾਂ
ਸੀਟਾਂ ਦੇ ਨਾਂਅ-ਚਾਂਦਨੀ ਚੌਕ, ਨਾਰਥ ਈਸਟ ਦਿੱਲੀ , ਨਵੀਂ ਦਿੱਲੀ , ਵੈਸਟ ਅਤੇ ਸਾਊਥ ਦਿੱਲੀ ਵਿਖੇ ਚੋਣਾਂ ਹੋ ਰਹੀਆਂ ਹਨ। ਸਾਲ 2014 ਵਿੱਚ ਭਾਜਪਾ ਨੇ ਇਥੇ 7 ਸੀਟਾਂ ਉੱਤੇ ਜਿੱਤ ਹਾਸਲ ਕੀਤੀ ਸੀ।
ਹਰਿਆਣਾ- 10 ਸੀਟਾਂ
ਸੀਟਾਂ ਦੇ ਨਾਂਅ- ਅੰਬਾਲਾ, ਕੁਰੂਕਸ਼ੇਤਰ, ਸਿਰਸਾ, ਹਿਸਾਰ, ਕਰਨਾਲ, ਸੋਨੀਪਤ, ਰੋਹਤਕ, ਭਿਵਾਨੀ-ਮਹਿੰਦਰਗੜ੍ਹ, ਗੁੜਗਾਉਂ ਅਤੇ ਫਰੀਦਾਬਾਦ।
ਝਾਰਖੰਡ -4 ਸੀਟਾਂ
ਸੀਟਾਂ ਦੇ ਨਾਂਅ- ਸਿੰਘਭੂਮੀ, ਜਮਸ਼ੇਅਦਪੁਰ, ਧਨਬਾਦ ,ਗਿਰਿਡੀਹ ਵਿਖੇ ਹੋਵੇਗੀ ਵੋਟਿੰਗ। ਸਾਬਕਾ ਭਾਜਪਾ ਸਾਂਸਦ ਕੀਰਤੀ ਆਜ਼ਾਦ ਕਾਂਗਰਸ ਦੀ ਟਿਕਟ ਉੱਤੇ ਧਨਬਾਦ ਤੋਂ ਲੜ ਰਹੇ ਹਨ ਚੋਣ।
ਮੱਧ ਪ੍ਰਦੇਸ਼ - 8 ਸੀਟਾਂ
ਸੀਟਾਂ ਦੇ ਨਾਂਅ- ਮੋਰੇਨਾ ,ਭਿੰਡ , ਗਵਾਲਿਅਰ, ਗੂਨਾ, ਸਾਗਰ ,ਵਿਦਿਸ਼ਾ ,ਭੋਪਾਲ ਅਤੇ ਰਾਜਗੜ੍ਹ। ਲੋਕਸਭਾ ਚੋਣਾਂ 2014 ਵਿੱਚ ਇਥੇ ਭਾਜਪਾ ਨੂੰ 7 ਸੀਟਾਂ ਅਤੇ ਕਾਂਗਰਸ ਨੂੰ 1 ਸੀਟ ਉੱਤੇ ਜਿੱਤ ਹਾਸਲ ਹੋਈ ਸੀ।
-
#LokSabhaElections2019 | 6th phase of voting for 59 parliamentary constituencies across Bihar, Haryana, Madhya Pradesh, Uttar Pradesh, West Bengal, Jharkhand, and Delhi to be held today. pic.twitter.com/ywosrdCBuB
— ANI (@ANI) May 12, 2019 " class="align-text-top noRightClick twitterSection" data="
">#LokSabhaElections2019 | 6th phase of voting for 59 parliamentary constituencies across Bihar, Haryana, Madhya Pradesh, Uttar Pradesh, West Bengal, Jharkhand, and Delhi to be held today. pic.twitter.com/ywosrdCBuB
— ANI (@ANI) May 12, 2019#LokSabhaElections2019 | 6th phase of voting for 59 parliamentary constituencies across Bihar, Haryana, Madhya Pradesh, Uttar Pradesh, West Bengal, Jharkhand, and Delhi to be held today. pic.twitter.com/ywosrdCBuB
— ANI (@ANI) May 12, 2019
ਉੱਤਰ ਪ੍ਰਦੇਸ਼-14 ਸੀਟਾਂ
ਸੀਟਾਂ ਦੇ ਨਾਂਅ- ਸੁਲਤਾਨਪੁਰ, ਪ੍ਰਤਾਪਗੜ੍ਹ, ਫੂਲਪੁਰ, ਅੰਬੇਡਕਰ ਨਗਰ,ਇਲਾਹਾਬਾਦ , ਸ਼੍ਰਾਵਸਤੀ , ਡੋਮਰਿਆਗੰਜ,ਬਸਤੀ ,ਸੰਤ ਕਬੀਰ ਨਗਰ, ਲਾਲਗੰਜ,ਆਜ਼ਮਗੜ੍ਹ, ਜੌਨਪੂਰ, ਮਛਲੀਸ਼ਹਿਰ ਅਤੇ ਭਦੋਹੀ ਵਿਖੇ ਹੋਵੇਗੀ ਵੋਟਿੰਗ। ਇਥੇ ਆਜ਼ਮਗੜ੍ਹ ਤੋਂ ਭੋਜਪੁਰੀ ਕਲਾਕਾਰ ਦਿਨੇਸ਼ਲਾਲ ਯਾਦਵ ਅਤੇ ਸੁਲਤਾਨਪੁਰ ਤੋਂ ਮੇਨਕਾ ਗਾਂਧੀ ਭਾਜਪਾ ਉਮੀਦਵਾਰ ਵਜੋਂ ਚੋਣ ਲੜ੍ਹ ਰਹੇ ਹਨ।
ਪੱਛਮੀ ਬੰਗਾਲ-8 ਸੀਟਾਂ
ਸੀਟਾਂ ਦੇ ਨਾਂਅ- ਪੱਛਮੀ ਬੰਗਾਲ ਦੀ 8 ਸੀਟਾਂ ਲਈ ਵੋਟਿੰਗ ਹੋਵੇਗੀ। 2014 ਦੀਆਂ ਚੋਣਾਂ ਵਿੱਚ 8 ਸੀਟਾਂ ਉੱਤੇ ਟੀਐਮਸੀ ਨੇ ਭਾਰੀ ਵੋਟਾਂ ਨਾਲ ਜਿੱਤ ਹਾਸਲ ਕੀਤੀ ਸੀ। ਇਸ ਵਾਰ ਭਾਜਪਾ ਅਤੇ ਟੀਐਮਸੀ ਵਿਚਾਲੇ ਜ਼ਬਰਦਸਤ ਮੁਕਾਬਲਾ ਹੋ ਰਿਹਾ ਹੈ।
ਬਿਹਾਰ - 8 ਸੀਟਾਂ
ਸੀਟਾਂ ਦੇ ਨਾਂਅ- ਛੇਵੇਂ ਗੇੜ ਦੀਆਂ ਵੋਟਾਂ ਵਿੱਚ ਬਿਹਾਰ ਦੇ ਵਾਲਮੀਕੀ ਨਗਰ, ਪੱਛਮੀ ਚੰਪਾਰਣ , ਪੂਰਬੀ ਚੰਪਾਰਣ,ਸ਼ਿਵਹਰ ,ਵੈਸ਼ਾਲੀ ,ਗੋਪਾਲਗੰਜ਼ ,ਸੀਵਾਨ ਅਤੇ ਮਹਾਰਾਜਗੰਜ ਵਿਖੇ ਚੋਣਾਂ ਹੋ ਰਹੀਆਂ ਹਨ। ਵੈਸ਼ਾਲੀ ਤੋਂ ਆਰਜੇਡੀ ਦੇ ਰਘੂਵੰਸ਼ ਪ੍ਰਸਾਦ ਸਿੰਘ ਅਤੇ ਪੂਰਬੀ ਚੰਪਾਰਣ ਸੀਟ ਤੋਂ ਭਾਜਪਾ ਦੇ ਰਾਧਾ ਮਨਮੋਹਨ ਸਿੰਘ ਮੁੱਖ ਉਮੀਦਵਾਰ ਹਨ।