ਫ਼ਰੀਦਕੋਟ: ਥਾਨਾਂ ਸਦਰ ਫ਼ਰੀਦਕੋਟ ਪੁਲਿਸ ਵੱਲੋਂ ਮੋਟਰਸਾਈਕਲ ਚੋਰੀ ਮਾਮਲੇ 'ਚ ਚਾਚੇ-ਭਤੀਜੇ ਨੂੰ ਕਾਬੂ ਕੀਤਾ ਹੈ। ਪੁਲਿਸ ਵੱਲੋਂ ਉਨ੍ਹਾਂ ਦੇ ਕਬਜ਼ੇ 'ਚੋਂ 14 ਮੋਟਰਸਾਈਕਲ ਅਤੇ ਇੱਕ ਐਕਟਿਵਾ ਬਰਾਮਦ ਕੀਤੀ ਗਈ ਹੈ। ਪੁਲਿਸ ਵੱਲੋਂ ਇਨ੍ਹਾਂ ਦਾ ਇੱਕ ਸਾਥੀ ਹਲੇ ਵੀ ਫ਼ਰਾਰ ਦੱਸਿਆ ਜਾ ਰਿਹਾ ਹੈ ਅਤੇ ਜਿਸ ਦੀ ਭਾਲ ਜਾਰੀ ਹੈ। ਪੁਲਿਸ ਵੱਲੋਂ ਬਰਾਮਦ ਮੋਟਰਸਾਈਕਲਾਂ ਨੂੰ ਉਨ੍ਹਾਂ ਦੇ ਮਾਲਕਾਂ ਨੂੰ ਦੇਣ ਦੀ ਪ੍ਰਕੀਰਿਆ ਸ਼ੁੁਰੂ ਕੀਤੀ ਜਾ ਰਹੀ ਹੈ।
ਪੁਲਿਸ ਵੱਲੋਂ ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਨਾਂ ਸਦਰ ਫਰੀਦਕੋਟ ਦੇ ਇੰਚਾਰਜ ਇੰਸਪੈਕਟਰ ਅਮਰਿੰਦਰ ਸਿੰਘ ਨੇ ਦੱਸਿਆ ਕੇ ਇੱਕ ਮਾਮਲੇ ਵਿੱਚ 2 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਨ੍ਹਾਂ ਵਿੱਚੋਂ ਪਿੰਡ ਹਰੀਏ ਵਾਲਾ ਅਵਤਾਰ ਸਿੰਘ ਜੋ ਕਿ ਪਿੰਡ ਦੇ ਗੁਰੂਦੁਆਰਾ ਦਾ ਹੈੱਡ ਗ੍ਰੰਥੀ ਹੈ ਅਤੇ ਉਸਦੇ ਭਤੀਜੇ ਅਕਾਸ਼ਦੀਪ ਸਿੰਘ ਜੋ ਪਿੰਡ ਅਰਾਈਆਂ ਵਾਲਾ ਦਾ ਰਹਿਣ ਵਾਲਾ ਹੈ ਦੋਨਾਂ ਨੂੰ ਗ੍ਰਿਫ਼ਤਰ ਕੀਤਾ। ਇਨ੍ਹਾਂ ਦੇ ਕਬਜ਼ੇ ਵਿੱਚੋਂ 14 ਮੋਟਰਸਾਈਕਲ ਅਤੇ ਇੱਕ ਐਕਟਿਵਾ ਸਕੂਟੀ ਬ੍ਰਾਮਦ ਕੀਤੀ ਗਈ ਹੈ। ਪੁਲਿਸ ਨੇ ਦੱਸਿਆ ਕਿ ਇਨ੍ਹਾਂ ਦਾ ਇੱਕ ਸਾਥੀ ਫ਼ਰਾਰ ਹੋ ਗਿਆ ਹੈ ਅਤੇ ਪੁਲਿਸ ਇਸ ਦੀ ਭਾਲ ਕਰ ਰਹੀ ਹੈ।
ਪੁਲਿਸ ਵੱਲੋਂ ਇਹ ਜਾਣਕਾਰੀ ਦਿੱਤੀ ਅਕਾਸ਼ਦੀਪ ਅਤੇ ਉਸ ਦਾ ਸਾਥੀ ਆਸ ਪਾਸ ਦੇ ਇਲਾਕਿਆਂ 'ਚ ਚੋਰੀ ਕਰਕੇ ਵਹੀਕਲ ਅਵਤਾਰ ਸਿੰਘ ਗ੍ਰੰਥੀ ਨੂੰ ਸੌਂਪ ਦਿੰਦੇ ਸਨ।ਹੈੱਡ ਗ੍ਰੰਥੀ ਅੱਗੇ ਇਨ੍ਹਾਂ ਦੀਆਂ ਨੰਬਰ ਪਲੇਟਾਂ ਉਤਾਰ ਕੇ ਇਹ ਕਹਿ ਕੇ ਵੇਚਦਾ ਸੀ ਕਿ ਇਹ ਫੌਜੀਆਂ ਕੋਲੋ ਖਰੀਦੇ ਜਾਂਦੇ ਹਨ ਜੋ ਬਿੱਲ ਤੇ ਹੀ ਹੁੰਦੇ ਹਨ। ਖਰਦੀਦਾਰਾਂ ਨੂੰ ਇਹ ਕਹਿ ਕੇ ਭਰੋਸਾ ਦਿੱਤਾ ਜਾਂਦਾ ਸੀ ਕਿ ਇਨ੍ਹਾਂ ਦਾ ਰਜਿਸਟਰੇਸ਼ਨ ਨਹੀ ਹੁੰਦਾ ਅਤੇ ਮੁੱਲ ਨਾਲੋਂ ਥੋੜੇ ਪੈਸੇ ਘਟ ਲੈੱਕੇ ਬਿੱਲ ਲਿਆ ਕੇ ਦੇਣ ਦਾ ਵਾਅਦਾ ਕਰਕੇ ਵੇਚ ਦਿੱਤੇ ਜਾਂਦੇ ਸਨ।
ਪੁਲਿਸ ਵੱਲੋਂ ਕਿਹਾ ਗਿਆ ਕਿ ਆਰਟੀਏ ਦਫ਼ਤਰ ਵਿੱਚੋਂ ਇਨ੍ਹਾਂ ਮੋਟਰਸਾਈਕਲਾ ਸਬੰਧੀ ਰਿਕਾਰਡ ਲੈਕੇ ਅਸਲ ਮਾਲਕਾਂ ਨੂੰ ਕਨੂੰਨੀ ਪ੍ਰਕੀਰਿਆ ਜਰੀਏ ਵਾਪਿਸ ਕਰ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਇਨ੍ਹਾਂ ਦੇ ਤੀਜੇ ਸਾਥੀ ਦੀ ਗ੍ਰਿਫ਼ਤਾਰੀ ਤੋਂ ਬਾਅਦ ਹੋਰ ਵੀ ਬਰਾਮਦਗੀਆ ਹੋਣ ਦੀ ਉਮੀਦ ਹੈ। ਅਕਾਸ਼ਦੀਪ ਨੂੰ ਨਾਬਾਲਗ ਹੋਣ ਦੇ ਚੱਲਦੇ ਅਦਾਲਤ ਵੱਲੋਂ ਬੱਚਿਆਂ ਦੀ ਜੇਲ੍ਹ ਭੇਜ ਦਿੱਤਾ ਗਿਆ ਜਦਕਿ ਅਵਤਾਰ ਸਿੰਘ ਨੂੰ ਪੁਲਿਸ ਰਿਮਾਂਡ 'ਤੇ ਲਿਆ ਗਿਆ ਹੈ।
ਇਹ ਵੀ ਪੜ੍ਹੋ: ਹੈਰਾਨੀਜਨਕ ! ਪਿੰਡ ਵਾਸੀਆਂ ਨੇ ਪ੍ਰੇਮੀ ਜੋੜੇ ਨੂੰ ਨੰਗਾ ਕਰਕੇ ਘੁੰਮਾਇਆ, 4 ਲੋਕ ਗ੍ਰਿਫ਼ਤਾਰ