ਹੁਸ਼ਿਆਰਪੁਰ: ਬੀਤੀ ਦੇਰ ਸ਼ਾਮ ਦੀਵਾਲੀ ਵਾਲੇ ਦਿਨ(Diwali day) ਆਪਣੇ ਖੇਤਾਂ ਚੋਂ ਕੰਮ ਕਰਕੇ ਵਾਪਿਸ ਘਰ ਜਾ ਰਹੇ 2 ਭੈਣ ਭਰਾਵਾਂ ਦੀ ਇੱਕ ਹਾਦਸੇ 'ਚ ਦਰਦਨਾਕ ਮੌਤ ਹੋ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਜਦ ਕਿ ਇਸ ਹਾਦਸੇ 'ਚ ਟ੍ਰੈਕਟਰ ਚਾਲਕ ਵਿਅਕਤੀ ਗੰਭੀਰ ਜ਼ਖਮੀ ਹੋ ਗਿਆ।
ਜਾਣਕਾਰੀ ਮੁਤਾਬਿਕ ਹਲਕਾ ਦਸੂਹਾ ਅਧੀਨ ਆਉਂਦੇ ਪਿੰਡ ਨਵਾਂ ਬੱਡਲਾ(Nawab Badla, a village under Dasuya) ਦੇ ਰਹਿਣ ਵਾਲੀ ਇੱਕ 15 ਸਾਲਾਂ ਲੜਕੀ ਕ੍ਰੀਤਿਕਾ ਅਤੇ ਉਸਦਾ ਇਕ ਛੋਟਾ ਭਰਾ ਕਾਰਤਿਕ ਆਪਣੇ ਖੇਤਾਂ 'ਚ ਕੰਮ ਕਰ ਰਹੇ ਸਨ ਤੇ ਜਦੋਂ ਆਪਣੇ ਗੁਆਂਢ 'ਚ ਹੀ ਰਹਿਣ ਵਾਲੇ ਰਾਜੇਸ਼ ਕੁਮਾਰ ਜੋ ਕਿ ਨਾਲ ਦੇ ਖੇਤਾਂ 'ਚ ਕੰਮ ਕਰ ਰਿਹਾ ਸੀ, ਨਾਲ ਟ੍ਰੈਕਟਰ ਤੇ ਸਵਾਰ ਹੋ ਕੇ ਵਾਪਿਸ ਆ ਰਹੇ ਸਨ।
ਤਾਂ ਰਸਤੇ 'ਚ ਨਹਿਰ ਤੇ ਵਾਪਰੇ ਇਕ ਹਾਦਸੇ ਕਾਰਨ ਟ੍ਰੈਕਟਰ(Tractor) ਬੱਚਿਆਂ ਸਮੇਤ ਨਹਿਰ 'ਚ ਡਿੱਗ ਗਿਆ। ਜਿਸ ਕਾਰਨ ਦੋਵੇਂ ਬੱਚਿਆਂ ਦੀ ਮੌਕੇ ਤੇ ਹੀ ਮੌਤ ਹੋ ਗਈ। ਟ੍ਰੈਕਟਰ ਚਾਲਕ ਰਾਜੇਸ਼ ਕੁਮਾਰ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ। ਜਿਸਨੂੰ ਤੁਰੰਤ ਇਲਾਜ ਲਈ ਹਸਪਤਾਲ ਭਰਤੀ ਕਰਵਾਇਆ ਗਿਆ।
ਪਿੰਡ ਵਾਸੀਆਂ ਨੇ ਦੱਸਿਆ ਕਿ ਬੱਚਿਆਂ ਦੇ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ, ਤੇ ਇਹ ਦੋਵੇਂ ਬੱਚੇ ਹੀ ਆਪਣੀ ਮਾਂ ਦਾ ਸਹਾਰਾ ਸਨ। ਇਸ ਮੌਕੇ ਉਨ੍ਹਾਂ ਸਰਕਾਰ ਅਤੇ ਸਮਾਜ ਸੇਵੀ ਸੰਸਥਾਵਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਪੀੜਤ ਪਰਿਵਾਰ ਦੀ ਜਿ਼ਆਦਾ ਤੋਂ ਜਿ਼ਆਦਾ ਮੱਦਦ ਕੀਤੀ ਜਾਵੇ। ਘਟਨਾ ਦੀ ਸੂਚਨਾ ਮਿਲਣ ਉਪਰੰਤ ਪੁਲਿਸ ਅਧਿਕਾਰੀ ਵੀ ਮੌਕੇ ਤੇ ਪਹੁੰਚ ਗਏ।
ਮ੍ਰਿਤਕ ਬੱਚਿਆਂ ਦੀਆਂ ਦੇਹਾਂ ਨੂੰ ਕਬਜ਼ੇ 'ਚ ਲੈ ਕੇ ਸਿਵਲ ਹਸਪਤਾਲ ਦਸੂਹਾ ਪਹੁੰਚਾਇਆ ਤੇ ਜ਼ਖਮੀ ਰਾਜੇਸ਼ ਕੁਮਾਰ ਦੇ ਬਿਆਨ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਐ।
ਇਹ ਵੀ ਪੜ੍ਹੋ:ਰਵਨੀਤ ਬਿੱਟੂ ਨੇ ਸਿੱਧੂ ’ਤੇ ਕਸਿਆ ਤੰਜ, ਕਿਹਾ ਕੇਦਾਰਨਾਥ ਸਮਝੌਤਾ ਟੁੱਟਿਆ