ETV Bharat / crime

Moga Motorcycle Stolen: ਵੇਖੋ ਚੋਰ ਨੇ ਕਿੰਨ੍ਹੇ ਸ਼ਾਤਰ ਤਰੀਕੇ ਨਾਲ ਚੋਰੀ ਕੀਤਾ ਮੋਟਰਸਾਇਕਲ - ਮੋਟਰ ਸਾਇਕਲ ਬਹੁਤ ਹੀ ਸ਼ਾਤਰ ਤਰੀਕੇ ਨਾਲ ਚੋਰੀ

ਚੋਰਾਂ ਅਤੇ ਲੁਟੇਰਿਆਂ ਦੇ ਹੌਂਸਲੇ ਇਸ ਕਦਰ ਬੁਲੰਦ ਹਨ ਕਿ ਆਏ ਦਿਨ ਚੋਰੀ ਅਤੇ ਲੁੱਟ ਖੋਹ ਦੀਆਂ ਘਟਨਾਵਾਂ ਵਿੱਚ ਵਾਧਾ ਹੋ ਰਿਹਾ। ਹੁਣ ਮੋਗਾ 'ਚ ਧੋਬੀ ਦੀ ਦੁਕਾਨ ਦੇ ਬਾਹਰ ਖੜ੍ਹਾ ਮੋਟਰ ਸਾਇਕਲ ਚੋਰੀ ਹੋ ਗਿਆ, ਚੋਰੀ ਦੀ ਇਹ ਘਟਨਾ ਸੀਸੀਟੀਵੀ 'ਚ ਕੈਦ ਹੋ ਗਈ ਹੈ।

Moga A motorcycle standing outside a washerman's shop was stolen The incident was caught on CCTV

author img

By

Published : Feb 11, 2023, 1:45 PM IST

ਮੋਟਰਸਾਈਕਲ ਚੋਰੀ

ਮੋਗਾ: ਸੂਬੇ ਦੀ ਕਾਨੂੰਨ ਵਿਵਸਥਾ ਆਏ ਦਿਨ ਸਵਾਲਾਂ ਦੇ ਘੇਰੇ 'ਚ ਆ ਰਹੀ ਹੈ। ਜਿੱਥੇ ਪੁਲਿਸ ਪ੍ਰਸਾਸ਼ਨ 'ਤੇ ਸਵਾਲ ਉੱਠ ਰਹੇ ਹਨ ਉੱਤੇ ਹੀ ਦੂਜੇ ਪਾਸੇ ਚੋਰਾਂ ਦੇ ਹੌਂਸਲੇ ਆਏ ਦਿਨ ਵੱਧ ਰਹੇ ਹਨ। ਹੁਣ ਮੋਗਾ ਦੇ ਅਕਾਲਸਰ ਰੋਡ 'ਤੇ ਧੋਬੀ ਦੀ ਦੁਕਾਨ ਦੇ ਬਾਹਰ ਖੜ੍ਹਾ ਮੋਟਰ ਸਾਇਕਲ ਚੋਰੀ ਕਰਕੇ ਨੋ ਦੋ ਗਿਆਰਾਂ ਹੋ ਗਏ, ਪਰ ਉਨ੍ਹਾਂ ਦੀ ਇਹ ਕਰਤੂਤ ਤੀਸਰੀ ਅੱਖ ਤੋਂ ਨਹੀਂ ਬਚ ਸਕੀ ਅਤੇ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ। ਸੀਸੀਟੀਵੀ 'ਚ ਕੈਦ ਹੋਈ ਇਸ ਘਟਨਾ ਨੇ ਸਾਬਿਤ ਕਰ ਦਿੱਤਾ ਹੈ ਕਿ ਚੋਰਾਂ-ਲੁਟੇਰਿਆਂ ਨੂੰ ਕਾਨੂੰਨ ਦਾ ਰਤਾ ਵੀ ਖੌਫ਼ ਨਹੀਂ ਹੈ।

ਕਿਵੇਂ ਹੋਇਆ ਮੋਟਰ ਸਾਇਕਲ ਚੋਰੀ: ਪੀੜਤ ਨੌਜਵਾਨ ਸੋਨੂੰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਸਨੇ ਰੋਜ਼ਾਨਾ ਦੀ ਤਰ੍ਹਾਂ ਮੋਟਰਸਾਈਕਲ ਦੁਕਾਨ ਦੇ ਬਾਹਰ ਖੜਾ ਕੀਤਾ ਅਤੇ ਦੁਕਾਨ ਦੇ ਅੰਦਰ ਬੈਠ ਕੇ ਕੱਪੜੇ ਪ੍ਰੈੱਸ ਕਰਵਾਉਣ ਲੱਗਾ। ਜਦੋਂ ਕੱਪੜੇ ਪ੍ਰੈੱਸ ਕਰਵਾ ਕੇ ਉਹ ਦੁਕਾਨ ਤੋਂ ਬਾਹਰ ਆਇਆ ਤਾਂ ਉਸ ਦਾ ਮੋਟਰ ਸਾਇਕਲ ਗਾਇਬ ਸੀ। ਇੱਧਰ-ਉੱਧਰ ਦੇਖਣ ਤੋਂ ਬਾਅਦ ਉਸ ਨੂੰ ਸਮਝ ਆਇਆ ਕਿ ਕਿਸੇ ਨੇ ਉਸਦਾ ਮੋਟਰਸਾਈਕਲ ਚੋਰੀ ਕਰ ਲਿਆ।

ਸੀਸੀਟੀਵੀ 'ਚ ਘਟਨਾ ਕੈਦ: ਇਸ ਚੋਰੀ ਦੀਆਂ ਹੁਣ ਤਸਵੀਰਾਂ ਵੀ ਸਾਹਮਣੇ ਆਈਆਂ ਹਨ, ਜਿਨ੍ਹਾਂ 'ਚ ਸਾਫ਼ ਵੇਖਿਆ ਜਾ ਸਕਦਾ ਹੈ ਦੁਕਾਨ ਦੇ ਬਾਹਰ ਇੱਕ ਨੌਜਵਾਨ ਪਹਿਲਾ ਹੀ ਬੈਠਾ ਸੀ ਜੋ ਕਾਫ਼ੀ ਸਮਾਂ ਉੱਥੇ ਬੈਠਾ ਰਹਿੰਦਾ ਹੈ ਤੇ ਜਦੋਂ ਸੋਨੂੰ ਕੱਪੜੇ ਪ੍ਰੈੱਸ ਕਰਵਾਉਣ ਲਈ ਦੁਕਾਨ ਅੰਦਰ ਜਾਂਦਾ ਹੈ ਤਾਂ ਇਹ ਨੌਜਵਾਨ ਉਸ ਦਾ ਮੋਟਰ ਸਾਇਕਲ ਬਹੁਤ ਹੀ ਸ਼ਾਤਰ ਤਰੀਕੇ ਨਾਲ ਚੋਰੀ ਕਰਨ 'ਚ ਕਾਮਯਾਬ ਹੋ ਜਾਂਦਾ ਹੈ। ਇਸ ਘਟਨਾ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ ਹੈ। ਹੁਣ ਵੇਖਣਾ ਹੋਵੇਗਾ ਕਿ ਆਖਰ ਪੁਲਿਸ ਕਦੋਂ ਤੱਕ ਇਹ ਮੋਟਰ ਸਾਇਕਲ ਚੋਰ ਨੂੰ ਫੜਨ 'ਚ ਸਫ਼ਲ ਹੁੰਦੀ ਹੈ ਅਤੇ ਸੋਨੂੰ ਨੂੰ ਉਸ ਦਾ ਮੋਟਰ ਸਾਇਕਲ ਵਾਪਸ ਮਿਲਦਾ ਹੈ।

ਇਹ ਵੀ ਪੜ੍ਹੋ: Patna Crime: ਚੈੱਕਅਪ ਕਰਵਾਉਣ ਗਈ 8ਵੀਂ ਜਮਾਤ ਦੀ ਵਿਦਿਆਰਥਣ ਨਿਕਲੀ ਗਰਭਵਤੀ, ਸਕੂਲ ਦੇ ਗਾਰਡ 'ਤੇ ਲੱਗੇ ਇਲਜ਼ਾਮ

ETV Bharat Logo

Copyright © 2024 Ushodaya Enterprises Pvt. Ltd., All Rights Reserved.