ETV Bharat / crime

14 ਕੁੱਕੜੀਆਂ ਬਦਲੇ ਲਈ ਇੱਕ ਪਰਵਾਸੀ ਮਜ਼ਦੂਰ ਦੀ ਜਾਨ - ਚੋਰੀ ਦੀ ਨੀਯਤ ਨਾਲ ਇੱਕ ਪਰਵਾਸੀ ਮਜ਼ਦੂਰ ਦੇ ਕਤਲ

ਪਿੰਡ ਸਠਿਆਲੇ ਦੇ ਜ਼ਿਮੀਂਦਾਰਾਂ ਦੇ ਖੂਹਾਂ ਉੱਤੇ ਰਹਿੰਦੇ ਇੱਕ ਪਰਵਾਸੀ ਮਜ਼ਦੂਰ ਨੂੰ ਲੁੱਟਾਂ ਖੋਹਾਂ ਕਰਨ ਵਾਲਿਆਂ ਨੇ ਮੌਤ ਦੇ ਘਾਟ ਉਤਾਰ(Migrant workers ) ਦਿੱਤਾ। ਇਸ ਤੋਂ ਇਲਾਵਾ ਉਸ ਦੀਆਂ 14 ਕੁੱਕੜੀਆਂ ਅਤੇ ਇੱਕ ਮੱਝ ਚੋਰੀ ਕਰ ਕੇ ਲੈ ਗਏ ਸਨ।

14 ਕੁੱਕੜੀਆਂ ਬਦਲੇ ਲਈ ਇੱਕ ਪਰਵਾਸੀ ਮਜ਼ਦੂਰ ਦੀ ਲਈ ਜਾਨ

author img

By

Published : Dec 31, 2021, 8:54 PM IST

ਅੰਮ੍ਰਿਤਸਰ : ਅੰਮ੍ਰਿਤਸਰ ਦਿਹਾਤੀ ਅਧੀਨ ਆਉਂਦੇ ਇਲਾਕੇ ਵਿੱਚ ਜੁਰਮ ਦਾ ਗ੍ਰਾਫ਼ ਘਟਣ ਦਾ ਨਾਮ ਨਹੀਂ ਲੈ ਰਿਹਾ। ਆਏ ਦਿਨ ਕਤਲ, ਚੋਰੀ, ਲੁੱਟ ਖੋਹ ਆਦਿ ਵਾਰਦਾਤਾਂ ਹੁੰਦੀਆਂ ਰਹਿੰਦੀਆਂ ਹਨ।

ਇਸ ਤਰ੍ਹਾਂ ਹੀ ਥਾਣਾ ਬਿਆਸ ਦੀ ਪੁਲਿਸ ਨੇ ਚੋਰੀ ਦੀ ਨੀਯਤ ਨਾਲ ਇੱਕ ਪਰਵਾਸੀ ਮਜ਼ਦੂਰ ਦੇ ਕਤਲ ਕੀਤੇ ਜਾਣ ਦੇ ਮਾਮਲੇ ਨੂੰ ਪੁਲਿਸ ਵਲੋਂ ਸੁਲਝਾਉਣ ਦਾ ਦਾਅਵਾ ਕੀਤਾ ਗਿਆ ਸੀ।

ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਡੀ.ਐਸ.ਪੀ ਹਰਕ੍ਰਿਸ਼ਨ ਸਿੰਘ ਨੇ ਦੱਸਿਆ ਕਿ ਪਿਛਲੇ ਦਿਨਾਂ ਦੇ ਵਿੱਚ ਪਿੰਡ ਸਠਿਆਲੇ ਦੇ ਜ਼ਿਮੀਂਦਾਰਾਂ ਦੇ ਖੂਹਾਂ ਉੱਤੇ ਰਹਿੰਦੇ ਇੱਕ ਪਰਵਾਸੀ ਮਜ਼ਦੂਰ ਨੂੰ ਲੁੱਟਾਂ ਖੋਹਾਂ ਕਰਨ ਵਾਲਿਆਂ ਨੇ ਮੌਤ ਦੇ ਘਾਟ ਉਤਾਰ ਦਿੱਤਾ। ਇਸ ਤੋਂ ਇਲਾਵਾ ਉਸ ਦੀਆਂ 14 ਕੁੱਕੜੀਆਂ ਅਤੇ ਇੱਕ ਮੱਝ ਚੋਰੀ ਕਰ ਕੇ ਲੈ ਗਏ ਸਨ।

ਜਿਸ ਤੋਂ ਬਾਅਦ ਪੁਲਿਸ ਵਲੋਂ ਮਾਮਲਾ ਦਰਜ ਕਰਕੇ ਤਫ਼ਤੀਸ਼ ਜਾਰੀ ਸੀ, ਜਿਸ ਦੌਰਾਨ ਪੁਲਿਸ ਦੇ ਹੱਥ ਸਫ਼ਲਤਾ ਲੱਗੀ ਅਤੇ ਉਕਤ ਮਾਮਲੇ ਵਿੱਚ ਪੁਲਿਸ ਨੇ 2 ਮੁਲਜ਼ਮਾਂ ਨੂੰ ਕਾਬੂ ਕੀਤਾ ਹੈ।

14 ਕੁੱਕੜੀਆਂ ਬਦਲੇ ਲਈ ਇੱਕ ਪਰਵਾਸੀ ਮਜ਼ਦੂਰ ਦੀ ਲਈ ਜਾਨ

ਡੀ.ਐੱਸ.ਪੀ ਬਾਬਾ ਬਕਾਲਾ ਸਾਹਿਬ ਨੇ ਦੱਸਿਆ ਕਿ ਇਹ ਲੁੱਟ ਖੋਹਾਂ ਨੂੰ ਅੰਜਾਮ ਦੇਣ ਵਾਲੇ ਵਿਅਕਤੀ ਆਪਣੇ ਹੱਦ ਤੋਂ ਬਾਹਰ ਜਾਣ ਵਾਸਤੇ ਬਿਆਸ 'ਤੇ ਰੇਲਵੇ ਸਟੇਸ਼ਨ ਤੋਂ ਰੇਲ ਗੱਡੀ ਦੀ ਉਡੀਕ ਕਰ ਰਹੇ ਸਨ, ਤਾਂ ਪੁਲਿਸ ਪਾਰਟੀ ਨੇ ਬੜੀ ਚੌਕਸੀ ਵਰਤਦੇ ਹੋਏ, ਗੁਪਤ ਸੂਚਨਾ ਦੇ ਆਧਾਰ 'ਤੇ ਇਨ੍ਹਾਂ ਨੂੰ ਮੌਕੇ 'ਤੇ ਹੀ ਗ੍ਰਿਫ਼ਤਾਰ ਕਰ ਲਿਆ। ਪੁੱਛ ਗਿੱਛ ਦੌਰਾਨ ਇਨ੍ਹਾਂ ਕਥਿਤ ਦੋਸ਼ੀਆਂ ਤੋਂ ਹੋਰ ਵੀ ਵੱਡੇ ਖੁਲਾਸੇ ਹੋਣ ਦੀ ਉਮੀਦ ਜਤਾਈ ਜਾ ਰਹੀ ਹੈ।

ਇਹ ਵੀ ਪੜ੍ਹੋ:ਲੁਧਿਆਣਾ ’ਚ ਐੱਸਟੀਐੱਫ ਨੇ 2 ਨਸ਼ਾ ਤਸਕਰਾਂ ਨੂੰ ਕੀਤਾ ਕਾਬੂ

ETV Bharat Logo

Copyright © 2025 Ushodaya Enterprises Pvt. Ltd., All Rights Reserved.