ਅੰਮ੍ਰਿਤਸਰ:- ਜਦੋਂ ਵੀ ਕਿਸੇ ਰਿਸ਼ਤੇ 'ਚ ਤੀਜੇ ਵਿਅਕਤੀ ਦੀ ਐਂਟਰੀ ਹੁੰਦੀ ਹੈ ਤਾਂ ਅਕਸਰ ਹੀ ਰਿਸ਼ਤੇ ਖ਼ਰਾਬ ਹੋ ਜਾਂਦੇ ਹਨ। ਇਸੇ ਕਾਰਨ ਦਿਲਾਂ 'ਚ ਦੂਰੀਆਂ ਪੈ ਜਾਂਦੀਆਂ ਹਨ। ਅਜਿਹੇ ਹਲਾਤਾਂ 'ਚ ਅਕਸਰ ਹੀ ਲੋਕਾਂ ਵੱਲੋਂ ਖੌਫ਼ਨਾਕ ਕਦਮ ਚੁੱਕੇ ਜਾਂਦੇ ਹਨ। ਅਜਿਹਾ ਹੀ ਮਾਮਲਾ ਅੰਮ੍ਰਿਤਸਰ ਦੇ ਪਿੰਡ ਰਣਗੜ ਤੋਂ ਸਾਹਮਣੇ ਆਇਆ ਹੈ। ਜਿੱਥੇ 6 ਮਹੀਨੇ ਦੀ ਮਾਸੂਮ ਬੱਚੀ ਦੇ ਪਿਤਾ 30 ਸਾਲ ਦੇ ਤਜਿੰਦਰ ਸਿੰਘ ਨੇ ਜ਼ਹਿਰੀਲਾ ਪਦਾਰਥ ਨਿਗਲ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ।
ਮ੍ਰਿਤਕ ਦੇ ਭਰਾ ਦਾ ਬਿਆਨ: ਮ੍ਰਿਤਕ ਦੇ ਭਰਾ ਵੱਲੋਂ ਤਜਿੰਦਰ ਦੀ ਪਤਨੀ 'ਤੇ ਨਜਾਇਜ ਸੰਬਧਾਂ ਦੇ ਇਲਜ਼ਾਮ ਲਗਾਏ ਗਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਡੇਢ ਸਾਲ ਪਹਿਲਾ ਇਨ੍ਹਾਂ ਦਾ ਵਿਆਹ ਹੋਇਆ ਸੀ ਪਰ ਉਸ ਦੀ ਪਤਨੀ ਜਿਆਦਾਤਰ ਆਪਣੇ ਪੇਕੇ ਹੀ ਰਹਿੰਦੀ ਸੀ। ਜਦੋਂ ਮ੍ਰਿਤਕ ਦੀ ਬੱਚੀ 21 ਦਿਨ ਦੀ ਸੀ ਤਾਂ ਮ੍ਰਿਤਕ ਦੇ ਸੁਹਰੇ ਪਰਿਵਾਰ ਵੱਲੋਂ ਉਸ ਨਾਲ ਕੁੱਟਮਾਰ ਵੀ ਕੀਤੀ ਗਈ। ਤਜਿੰਦਰ ਆਪਣੀ ਪਤਨੀ ਦੇ ਨਜਾਇਜ ਸੰਬਧਾਂ ਕਾਰਨ ਬਹੁਤ ਪ੍ਰੇਸ਼ਾਨ ਸੀ। ਮ੍ਰਿਤਕ ਦੇ ਭਰਾ ਮੁਤਾਬਿਕ ਅਕਸਰ ਦੋਵਾਂ 'ਚ ਝਗੜਾ ਹੁੰਦਾ ਸੀ। ਇਸੇ ਸਭ ਤੋਂ ਦੁੱਖੀ ਹੋ ਕੇ ਉਸ ਨੇ ਖੁਦਕੁਸ਼ੀ ਕਰ ਲਈ। ਮ੍ਰਿਤਕ ਦੇ ਪਰਿਵਾਰਕ ਮੈਂਬਰ ਇਨਸਾਫ਼ ਦੀ ਗੁਹਾਰ ਲਗਾ ਰਹੇ ਹਨ। ਇਸ ਦੇ ਨਾਲ ਹੀ ਮ੍ਰਿਤਕ ਦੇ ਸੁਹਰਾ ਪਰਿਵਾਰ 'ਤੇ ਕਾਰਵਾਈ ਕਰਨ ਦੇ ਮੰਗ ਕਰ ਰਹੇ ਹਨ।
ਜਾਂਚ ਅਧਿਕਾਰੀ: ਇਸ ਮਾਮਲੇ 'ਚ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮਾਮਲਾ ਸਾਡੇ ਧਿਆਨ ਵਿੱਚ ਹੈ। ਦੂਜੇ ਪਾਸੇ ਪੱਤਰਕਾਰ ਵੱਲੋਂ ਪੁੱਛੇ ਸਵਾਲਾਂ ਦੇ ਜਵਾਬ ਦੇਣ ਤੋਂ ਪੁਲਿਸ ਅਧਿਕਾਰੀ ਭੱਜਦੇ ਵੀ ਨਜ਼ਰ ਆਏ।
ਹੁਣ ਵੇਖਣਾ ਹੋਵੇਗਾ ਕਿ ਆਖਰ ਇਸ ਮਾਮਲੇ 'ਚ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਜਾਂਦੀ ਹੈ ਤੇ ਕਦੋਂ ਪੀੜਤਾਂ ਨੂੰ ਇਨਸਾਫ਼ ਮਿਲੇਗਾ। ਉੱਥੇ ਇਹ ਵੀ ਸਵਾਲ ਖੜ੍ਹਾ ਹੋ ਰਿਹਾ ਹੈ ਕਿ ਇਸ ਸਭ ਵਿਚਕਾਰ ਉਸ ਮਾਸੂਮ ਦਾ ਕੀ ਕਸੂਰ ਸੀ ।
ਇਹ ਵੀ ਪੜ੍ਹੋ: Tarn Taran Overdose Death: ਨਸ਼ੇ ਕਾਰਨ ਨੌਜਵਾਨ ਦੀ ਮੌਤ, ਮਾਪਿਆਂ ਦਾ ਰੋ-ਰੋ ਬੁਰਾ ਹਾਲ