ETV Bharat / city

11 ਹਜ਼ਾਰ ਵੋਲਟੇਜ਼ ਦੀ ਲਪੇਟ ’ਚ ਆਇਆ ਨੌਜਵਾਨ, ਪਿੰਡ ਵਾਸੀਆਂ ਨੇ ਇੰਝ ਬਚਾਈ ਜਾਨ... - 11 ਹਜ਼ਾਰ ਵੋਲਟੇਜ਼

ਤਰਨਤਾਰਨ ਦੇ ਕਸਬਾ ਕਸਬਾ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਇੱਕ ਨੌਜਵਾਨ ਨੂੰ 11 ਹਜ਼ਾਰ ਵੋਲਟ ਦੀ ਤਾਰ ਤੋਂ ਕਰੰਟ ਲੱਗਣ ਦਾ ਮਾਮਲਾ ਸਾਹਮਣੇ ਆਇਆ। ਇਸ ਹਾਦਸੇ ਤੋਂ ਬਾਅਦ ਮੌਕੇ ’ਤੇ ਮੌਜੂਦ ਪਿੰਡ ਵਾਸੀਆਂ ਨੇ ਨੌਜਵਾਨ ਨੂੰ ਤਕਰੀਬਨ 1 ਘੰਟਾ ਮਿੱਟੀ ਚ ਦਬਾ ਕੇ ਰੱਖਿਆ। ਪੜੋ ਪੂਰੀ ਖਬਰ...

11 ਹਜ਼ਾਰ ਵੋਲਟ ਦੀ ਤਾਰ ਤੋਂ ਲੱਗਾ ਨੌਜਵਾਨ ਨੂੰ ਕਰੰਟ

author img

By

Published : Jul 5, 2022, 10:37 AM IST

Updated : Jul 5, 2022, 10:53 AM IST

ਤਰਨਤਾਰਨ: "ਜਾਕੋ ਰਾਖੇ ਸਾਈਆਂ, ਮਾਰ ਸਕੇ ਨਾ ਕੋਇ" ਇਹ ਕਹਾਵਤ ਤਰਨਤਾਰਨ ਦੇ ਕਸਬਾ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਦੇਖਣ ਨੂੰ ਮਿਲੀ ਜਦੋਂ ਕਸਬੇ ਦੇ ਬਾਹਾ ਬਿਧੀ ਚੰਦ ਕਾਲੋਨੀ ਵਿਖੇ ਘਰ ਦੀ ਛੱਤ ’ਤੇ ਮਿੱਟੀ ਪਾਉਂਦੇ ਹੋਏ ਇੱਕ ਨੌਜਵਾਨ ਨੂੰ 11 ਹਜ਼ਾਰ ਵੋਲਟ ਦੀ ਬਿਜਲੀ ਸਪਲਾਈ ਵਾਲੀ ਤਾਰ ਤੋ ਕਰੰਟ ਲੱਗ ਗਿਆ। ਜਿਸ ਕਾਰਨ ਨੌਜਵਾਨ ਦੀ ਹਾਲਤ ਗੰਭੀਰ ਹੋ ਗਈ ਪਰ ਪਿੰਡ ਵਾਸੀਆਂ ਨੇ ਦੇਸੀ ਨੁਸਖੇ ਨਾਲ ਨੌਜਵਾਨ ਨੂੰ ਬਚਾ ਲਿਆ।

ਦੱਸ ਦਈਏ ਕਿ ਨੌਜਵਾਨ ਨੂੰ ਘਰ ਦੇ ਉੱਪਰੋਂ ਲੰਘਦੀ 11 ਹਜ਼ਾਰ ਵੋਲਟ ਦੀ ਬਿਜਲੀ ਸਪਲਾਈ ਵਾਲੀ ਤਾਰ ਤੋਂ ਕਰੰਟ ਲੱਗ ਗਿਆ ਜਿਸ ਕਾਰਨ ਨੌਜਵਾਨ ਥੱਲੇ ਡਿੱਗ ਪਿਆ। ਜਿਸ ਤੋਂ ਬਾਅਦ ਮੌਕੇ ਤੇ ਮੌਜੂਦ ਪਿੰਡ ਵਾਲਿਆਂ ਨੇ ਨੌਜਵਾਨ ਦਾ ਦੇਸੀ ਨੁਸਖੇ ਦੇ ਨਾਲ ਇਲਾਜ ਕਰਦੇ ਹੋਏ ਉਸ ਨੂੰ ਤਕਰੀਬਨ 1 ਘੰਟਾ ਮਿੱਟੀ ’ਚ ਦਬਾਈ ਰੱਖਿਆ।

11 ਹਜ਼ਾਰ ਵੋਲਟ ਦੀ ਤਾਰ ਤੋਂ ਲੱਗਾ ਨੌਜਵਾਨ ਨੂੰ ਕਰੰਟ

ਇਸ ਮਾਮਲੇ ਸਬੰਧੀ ਨੌਜਵਾਨ ਦੇ ਮਾਤਾ ਪਿਤਾ ਨੇ ਦੱਸਿਆ ਕਿ ਨਿਸ਼ਾਨ ਸਿੰਘ ਵਿਆਹੁਤਾ ਹੈ ਅਤੇ ਉਸਦੇ ਦੋ ਬੱਚੇ ਹਨ। ਪਾਵਰਕੌਮ ਵਿਭਾਗ ਅਤੇ ਐੱਸਡੀਓ ਖਡੂਰ ਸਾਹਿਬ ਸਾਹਿਬ ਨੂੰ ਕਈ ਵਾਰੀ ਲਿਖਤੀ ਸਿਕਾਇਤਾਂ ਦਿੱਤੀਆ ਗਈਆਂ ਅਤੇ ਬਿਜਲੀ ਸਪਲਾਈ ਵਾਲਿਆ ਤਾਰਾਂ ਨੂੰ ਘਰੋਂ ਬਾਹਰ ਕਰਨ ਲਈ 1190 ਰੁਪਏ ਦੀ ਫੀਸ ਵੀ ਭਰੀ ਹੋਈ ਹੈ। ਪਰ ਐਸਡੀਓ ਖਡੂਰ ਸਾਹਿਬ ਵੱਲੋਂ ਜਾਣਬੁੱਝ ਕੇ ਮਾਮਲੇ ਵਿੱਚ ਅਣਗਹਿਲੀ ਵਰਤੀ ਜਾ ਰਹੀ ਹੈ ਅਤੇ ਜਦੋਂ ਵੀ ਮਾਮਲੇ ਸਬੰਧੀ ਐੱਸਡੀਓ ਖਡੂਰ ਸਾਹਿਬ ਨੂੰ ਸ਼ਿਕਾਇਤ ਕੀਤੀ ਜਾਂਦੀ ਹੈ ਤਾਂ ਹਰ ਵਾਰ ਕਰਮਚਾਰੀ ਨਾ ਹੋਣ ਦਾ ਬਹਾਨਾ ਬਣਾ ਕੇ ਟਾਲ ਮਟੋਲ ਕੀਤੀ ਜਾਂਦੀ ਹੈ। ਨੌਜਵਾਨ ਦੇ ਮਾਪਿਆਂ ਨੇ ਉੱਚ ਅਧਿਕਾਰੀਆਂ ਤੋਂ ਐਸਡੀਓ ਖਡੂਰ ਸਾਹਿਬ ਖਿਲਾਫ ਕਾਰਵਾਈ ਦੀ ਮੰਗ ਕਰਦੇ ਹੋਏ ਬਿਜਲੀ ਦੀਆ ਤਾਰਾਂ ਨੂੰ ਘਰਾਂ ਤੋਂ ਪਾਸੇ ਕਰਨ ਦੀ ਮੰਗ ਕੀਤੀ।

ਉੱਥੇ ਹੀ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਸਥਾਨਕ ਆਗੂ ਹਰਪ੍ਰੀਤ ਸਿੰਘ ਧੁੰਨਾ ਨੇ ਕਿਹਾ ਕਿ ਉਕਤ ਮਾਮਲਾ 20 ਦਿਨ ਪਹਿਲਾ ਹਲਕਾ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਵੱਲੋਂ ਐਸਡੀਓ ਖਡੂਰ ਸਾਹਿਬ ਦੇ ਧਿਆਨ ਵਿੱਚ ਲਿਆਂਦਾ ਗਿਆ ਸੀ, ਪਰ 20 ਦਿਨ ਬੀਤ ਜਾਣ ਦੇ ਬਾਵਜੂਦ ਵੀ ਕੋਈ ਕਾਰਵਾਈ ਨਹੀਂ ਹੋਈ। ਉਨ੍ਹਾਂ ਅੱਗੇ ਕਿਹਾ ਕਿ ਇਸ ਗੰਭੀਰ ਮੁੱਦੇ ’ਤੇ ਐਸਡੀਓ ਦਾ ਅਜਿਹਾ ਗੈਰ ਜ਼ਿੰਮੇਵਾਰੀ ਵਾਲਾ ਵਤੀਰਾ ਦੇਖ ਕੇ ਪ੍ਰਤੀਤ ਹੁੰਦਾ ਹੈ ਕਿ ਪਾਵਰਕੌਮ ਕਿਸੇ ਵੱਡੇ ਹਾਦਸੇ ਦਾ ਇੰਤਜ਼ਾਰ ਕਰ ਰਿਹਾ ਹੈ।

ਦੂਜੇ ਪਾਸੇ ਜਦੋਂ ਐਸਡੀਓ ਖਡੂਰ ਸਾਹਿਬ ਦਾ ਪੱਖ ਜਾਨਣਾ ਚਾਹਿਆ ਤਾਂ ਐਸਡੀਓ ਬਲਜੀਤ ਸਿੰਘ ਨੇ ਕਿਹਾ ਕਿ ਜੇਕਰ ਨੌਜਵਾਨ ਨੂੰ 11 ਕੇਵੀ ਤਾਰ ਤੋਂ ਕਰੰਟ ਲੱਗਦਾ ਤਾਂ ਲਾਈਨ ਟ੍ਰਿਪ ਹੋਣੀ ਸੀ ਪਰ ਅਜਿਹਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਹੈ।

ਇਹ ਵੀ ਪੜੋ: ਆੜ੍ਹਤੀਏ ਤੋਂ ਵਿਦੇਸ਼ੀ ਕਾਲ ਜ਼ਰੀਏ ਮੰਗੀ 10 ਲੱਖ ਦੀ ਫਿਰੌਤੀ, ਫਿਰੌਤੀ ਨਾ ਦੇਣ ‘ਤੇ ਜਾਨੋਂ ਮਾਰਨ ਦੀ ਧਮਕੀ !

Last Updated : Jul 5, 2022, 10:53 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.