ਤਰਨਤਾਰਨ: ਸ੍ਰੀ ਗੋਇੰਦਵਾਲ ਸਾਹਿਬ ਪੁਲਿਸ ਥਾਣਾ ਅੱਗੇ ਵੱਖ ਵੱਖ ਪਿੰਡ ਵਾਸੀਆਂ ਨੇ ਗੁਰਦਾਸ ਮਾਨ ਖਿਲਾਫ਼ ਮਾਮਲਾ ਦਰਜ ਕਰਨ ਵਾਸਤੇ ਧਰਨਾ ਲਗਾਇਆ ਗਿਆ। ਇਸ ਮੌਕੇ ਤੇ ਡੀ ਐਸ ਪੀ ਸ੍ਰੀ ਗੋਇੰਦਵਾਲ ਸਾਹਿਬ ਨੂੰ ਮੰਗ ਪੱਤਰ ਦੇਣ ਬਾਅਦ ਧਰਨਾ ਸਮਾਪਤ ਕੀਤਾ। ਜੱਥੇਦਾਰ ਅਲਵਿੰਦਰਪਾਲ ਸਿੰਘ ਪੱਖੋਕੇ ਨੇ ਕਿਹਾ ਕਿ ਐਤਵਾਰ ਤੱਕ ਗੁਰਦਾਸ ਮਾਨ ਖਿਲਾਫ਼ ਮਾਮਲਾ ਦਰਜ ਨਾ ਕੀਤਾ ਤਾਂ ਸੋਮਵਾਰ ਤੋਂ ਅਣਮਿੱਥ ਸਮੇਂ ਵਾਸਤੇ ਧਰਨਾ ਲਾਇਆ ਜਾਵੇਗਾ।
ਜ਼ਿਕਰ੍ਯੋਗ ਹੈ ਕਿ ਗੁਰਦਾਸ ਮਾਨ ਨੇ ਗੁਰੂ ਅਮਰਦਾਸ ਜੀ ਦੀ ਤੁਲਨਾ ਵਿੱਚ ਲਾਡੀ ਸ਼ਾਹ ਨੂੰ ਰੱਖਿਆ। ਜੋ ਕਿ ਸਿੱਖ ਧਰਮ ਦੇ ਅਨੁ੍ਯਾਈਆਂ ਨੂੰ ਬੇਬਿਨਾਦ ਲੱਗਿਆ। ਜਿਸ ਦੇ ਤਹਿਤ ਅੱਜ ਤਰਨਤਾਰਨ ਜਿਲ੍ਹਾ ਅੰਦਰ ਸ੍ਰੀ ਗੋਇੰਦਵਾਲ ਸਾਹਿਬ ਥਾਣਾ ਅੱਗੇ ਕੁਝ ਪਿੰਡ ਵਾਸੀਆਂ ਤੇ ਮੋਹਤਬਰਾਂ ਨੇ ਗੁਰਦਾਸ ਮਾਨ ਖਿਲਾਫ਼ ਧਾਰਾ 295ਏ ਦਰਜ ਕਰਨ ਦੀ ਮੰਗ ਕੀਤੀ। ਅਖੀਰ ਵਿਚ ਸਬ ਡਵੀਜ਼ਨ ਡੀ ਐਸ ਪੀ ਸ੍ਰੀ ਗੋਇੰਦਵਾਲ ਸਾਹਿਬ ਦੇ ਪ੍ਰੀਤਇੰਦਰ ਸਿੰਘ ਨੂੰ ਮੰਗ ਪੱਤਰ ਦੇ ਕੇ ਧਰਨਾ ਸਮਾਪਤ ਕੀਤਾ ਗਿਆ। ਇਹ ਜੱਥੇਦਾਰ ਅਲਵਿੰਦਰਪਾਲ ਸਿੰਘ ਪੱਖੋਕੇ ਦੀ ਅਗਵਾਈ ਹੇਠ ਦਿੱਤਾ ਗਿਆ।