ਤਰਨਤਾਰਨ: ਥਾਣਾ ਭਿੱਖੀਵਿੰਡ ਦੇ ਅਧੀਨ ਅਉਂਦੇ ਪਿੰਡ ਸੁਰ ਸਿੰਘ ਵਿੱਚ ਕੁੱਝ ਵਿਅਕਤੀਆਂ ਵੱਲੋਂ ਜਗ੍ਹਾ ਉੱਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਵਿੱਚ ਇੱਕ ਔਰਤ ਸਣੇ ਤਿੰਨ ਲੋਕਾਂ ਦੇ ਜ਼ਖ਼ਮੀ ਹੋਣ ਦਾ ਸਮਾਚਾਰ ਮਿਲਿਆ ਹੈ।
ਜਿਨ੍ਹਾਂ ਨੂੰ ਵੱਖ-ਵੱਖ ਦੇ ਸਰਕਾਰੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਇਸ ਮੌਕੇ ਤੇ ਇੱਕ ਧਿਰ ਦੇ ਪੀੜਤ ਬਜ਼ੁਰਗ ਨੇ ਦੱਸਿਆ ਕਿ ਓਹਨਾ ਦੀ 10 ਮਰਲੇ ਜਗ੍ਹਾ ਹੈ। ਜਿਸ ਦਾ ਮਾਮਲਾ ਮਾਨਯੋਗ ਅਦਾਲਤ ਪੱਟੀ ਵਿਖੇ ਚੱਲ ਰਿਹਾ ਹੈ ਪਰ ਇਸੇ ਪਿੰਡ ਦੇ ਕੁੱਝ ਲੋਕ ਉਹਨਾ ਦੀ ਜਗ੍ਹਾ ਉਪਰ ਧੱਕੇ ਨਾਲ ਕਬਜ਼ਾ ਕਰਨਾ ਚਾਹੁੰਦੇ ਹਨ।
ਇਸੇ ਰੰਜਿਸ਼ ਕਰਕੇ ਉਕਤ ਲੋਕਾਂ ਵਲੋਂ ਹਥਿਆਰਾਂ ਸਮੇਤ ਉਹਨਾਂ ਤੇ ਹਮਲਾ ਕਰ ਦਿੱਤਾ ਜਿਸ ਵਿੱਚ ਉਹ ਆਪ ਖੁਦ ਅਤੇ ਉਸਦਾ ਲੜਕਾ ਜ਼ਖ਼ਮੀ ਗਿਆ ਹੋ, ਪੀੜਤ ਬਜ਼ੁਰਗ ਨੇ ਦੱਸਿਆ ਕਿ ਉਕਤ ਵਿਕਅਤੀਆਂ ਵੱਲੋਂ ਉਸਦੇ ਘਰ ਉੱਤੇ ਹਮਲਾ ਕਰਕੇ ਉਸ ਦੀਆਂ ਨੂੰਹਾਂ ਅਤੇ ਉਸ ਦੀ ਘਰਵਾਲੀ ਦੇ ਕਪੜੇ ਵੀ ਪਾੜ ਦਿੱਤੇ ਜਿਸ ਦੀ ਸ਼ਕਾਇਤ ਉਹਨਾਂ ਵੱਲੋਂ ਚੌਂਕੀ ਸੁਰ ਸਿੰਘ ਵਿਖੇ ਦਰਜ ਕਰਵਾਈ ਗਈ ਹੈ, ਪਰ ਹਾਲੇ ਤੱਕ ਪੁਲਿਸ ਵਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ।
ਪੀੜਤ ਬਜ਼ੁਰਗ ਅਤੇ ਇਸਦੀ ਪਤਨੀ ਦਾ ਬਿਆਨ: ਦੂਜੇ ਪਾਸੇ ਜਦੋਂ ਦੂਜੀ ਧਿਰ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਆਪਣੇ ਲੱਗੇ ਸਾਰੇ ਦੋਸ਼ਾਂ ਨੂੰ ਝੂਠੇ ਅਤੇ ਬੇਬੁਨਿਆਦ ਦੱਸਿਆ ਹੈ। ਉਹਨਾਂ ਕਿਹਾ ਕਿ ਉਹਨਾਂ ਵੱਲੋਂ ਕੋਈ ਹਮਲਾ ਨਹੀਂ ਕੀਤਾ ਗਿਆ ਸਗੋਂ ਪਹਿਲੀ ਧਿਰ ਵਲੋਂ ਸਾਡੇ ਬਜ਼ੁਰਗ ਦੀ ਜਗ੍ਹਾ ਉੱਤੇ ਕਬਜ਼ਾ ਕੀਤਾ ਹੋਇਆ ਹੈ।
ਜ਼ਖ਼ਮੀ ਔਰਤ ਦਾ ਬਿਆਨ: ਮਾਮਲੇ ਦੀ ਜਾਂਚ ਕਰ ਰਹੇ ਐੱਸਆਈ ਨਰੇਸ਼ ਕੁਮਾਰ ਨੇ ਕਿਹਾ ਕਿ ਝਗੜੇ ਵਾਲੀ ਥਾਂ ਲਾਲ ਲਕੀਰ ਦੇ ਅੰਦਰ ਹੈ ਅਤੇ ਦੋਵਾਂ ਦਾ ਕੋਰਟ ਕੇਸ ਚਲਾ ਰਿਹਾ ਹੈ ਅਤੇ ਦੋਨਾਂ ਧਿਰਾਂ ਵਿੱਚ ਜੋ ਲੜਾਈ ਹੋਈ ਹੈ। ਉਸ ਦਾ ਡਾਕਟਰੀ ਰਿਜਲਟ ਆਉਣ ਤੇ ਜੋ ਵੀ ਦੋਸ਼ੀ ਪਾਇਆ ਗਿਆ ਉਸ ਉੱਤੇ ਬਣਦੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਗਰਮੀ ਨੇ ਕੀਤਾ ਬੁਰਾ ਹਾਲ, ਫ਼ਿਕਰਾਂ ਵਿੱਚ ਪਏ ਕਿਸਾਨ