ਤਰਨ ਤਾਰਨ: ਕਿਸਾਨਾਂ ਦੀ 26 ਜਨਵਰੀ ਦੀ ਪਰੇਡ 'ਚ ਲਾਲ ਕਿਲ੍ਹੇ 'ਤੇ ਕੇਸਰੀ ਨਿਸ਼ਾਨ ਸਾਹਿਬ ਲਹਿਰਾਉਣ ਵਾਲੇ ਜਗਰਾਜ ਸਿੰਘ ਦੇ ਪਰਿਵਾਰ ਨੇ ਉਨ੍ਹਾਂ ਦੇ ਇਹ ਕੰਮ ਦੀ ਸ਼ਲਾਘਾ ਕੀਤੀ ਹੈ।
ਸਰਕਾਰ ਖਿਲਾਫ਼ ਰੋਸ
ਜਗਰਾਜ ਸਿੰਘ ਦੇ ਦਾਦਾ ਜੀ ਦਾ ਕਹਿਣਾ ਹੈ ਕਿ ਬੀਤੇ ਲੰਬੇ ਸਮੇਂ ਤੋਂ ਬਜ਼ੁਰਗ, ਬੀਬੀਆਂ ਦਿੱਲੀ 'ਤੇ ਆਪਣੇ ਹੱਕਾਂ ਲਈ ਡੱਟੇ ਹਨ ਪਰ ਕੇਂਦਰ ਸਰਕਾਰ ਤਾਰੀਕਾਂ ਦੇ ਕਿਸਾਨਾਂ ਨੂੰ ਲਗਾਤਾਰ ਤੰਗ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਨੌਜਵਾਨ ਗੁਰਸਿੱਖ ਮੁੰਡਾ ਹੈ ਤੇ ਉਨ੍ਹਾਂ ਦੇ ਮਨ 'ਚ ਦੇਸ਼ ਵਿਰੋਧ ਦੀ ਭਾਵਨਾ ਦਾ ਇਰਾਦਾ ਨਹੀਂ ਹੈ।
ਕੋਈ ਗਿਣੀ-ਮਿੱਥੀ ਸਾਜ਼ਿਸ਼ ਨਹੀਂ
ਜਗਰਾਜ ਸਿੰਘ ਦੇ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇਹ ਕੋਈ ਗਿਣੀ-ਮਿੱਥੀ ਸਾਜ਼ਿਸ਼ ਨਹੀਂ ਹੈ। ਪਰ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਨੌਜਵਾਨ ਇਕੱਠੇ ਹੋ ਉੱਥੇ ਡਰਾਮੇ ਲਈ ਗਏ। ਉਨ੍ਹਾਂ ਨੇ ਅੱਗੇ ਕਿਹਾ ਕਿ ਮਿਲੀ ਜਾਣਕਾਰੀ ਤੇ ਵੀਡੀਓਜ਼ ਮੁਤਾਬਕ, ਪਹਿਲਾਂ ਕਿਸੇ ਹੋਰ ਨੇ ਉੱਤੇ ਚੜ੍ਹਨ ਦੀ ਕੋਸ਼ਿਸ਼ ਕੀਤੀ ਤੇ ਜਦੋਂ ਉਹ ਨਾਕਾਮ ਰਿਹਾ ਤਾਂ ਜਗਰਾਜ ਨੂੰ ਕਿਹਾ ਕਿ ਉਹ ਉੱਪਰ ਚੜ੍ਹ ਜਾਵੇ। ਉਨ੍ਹਾਂ ਨੇ ਕਿਹਾ ਕਿ ਉਹ ਕੋਈ ਸਾਜ਼ਿਸ਼ ਤਹਿਤ ਨਹੀਂ ਹੈ।
ਉਹ ਖ਼ਾਲਿਸਤਾਨੀ ਝੰਡਾ ਨਹੀਂ ਹੈ
ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਉਹ ਕੋਈ ਖ਼ਾਲਿਸਤਾਨੀ ਝੰਡਾ ਨਹੀਂ ਬਲਕਿ ਕੇਸਰੀ ਨਿਸ਼ਾਨ ਸਾਹਿਬ ਹੈ। ਉਨ੍ਹਾਂ ਨੇ ਕਿਹਾ ਕਿ ਮੀਡੀਆ ਗਲਤ ਦਰਸਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਹਿਸਾਬ ਨਾਲ ਹਰ ਗੁਰਦੁਆਰਾ ਸਾਹਿਬ 'ਤੇ ਖ਼ਾਲਿਸਤਾਨੀ ਦਾ ਝੰਡਾ ਲੱਗਾ ਹੈ।
ਉਨ੍ਹਾਂ ਨੇ ਨਿਸ਼ਾਨ ਸਾਹਿਬ ਬਾਰੇ ਗੱਲ ਕਰਦੇ ਕਿਹਾ ਕਿ ਇਹ ਇੱਕ ਧਾਰਮਿਕ ਨਿਸ਼ਾਨ ਹੈ। ਉਨ੍ਹਾਂ ਨੇ ਕਿਹਾ ਕਿ ਇਹ ਗੁਰਸਿੱਖ ਨੌਜਵਾਨ ਦਾ ਕਿਸੇ ਪਾਰਟੀ ਨਾਲ ਕੋਈ ਸਬੰਧ ਨਹੀਂ ਹੈ। ਨਾਂਹ ਹੀ ਉਹ ਕੋਈ ਸ਼ਰਾਰਤੀ ਅਨਸਰ ਹੈ।
ਤਿਰੰਗੇ ਦਾ ਪੂਰਾ ਸਨਮਾਨ
ਉਨ੍ਹਾਂ ਨੇ ਕਿਹਾ ਕਿ ਅਸੀਂ ਤਿਰੰਗੇ ਦਾ ਪੂਰਾ ਸਨਮਾਨ ਕਰਦੇ ਹਾਂ। ਕੇਸਰੀ ਰੰਗ ਬਹਾਦਰੀ ਦਾ ਰੰਗ ਹੈ ਤੇ ਉਸਦਾ ਅਪਮਾਨ ਦੇਸ਼ ਲਈ ਸ਼ਹੀਦ ਹੋਏ ਜਵਾਨਾਂ ਦੇ ਅਪਮਾਨ ਬਰਾਬਰ ਹੈ।