ਤਰਨ-ਤਾਰਨ : ਪੁਲਿਸ ਨੇ ਨਸ਼ਾਂ ਤਸਕਰਾਂ ਤੇ ਸਿਕੰਜ਼ਾ ਕੱਸਦਿਆਂ ਹੁਣ ਉਨ੍ਹਾਂ ਦੀਆਂ ਨਜ਼ਾਇਜ ਜ਼ਬਤ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਇਸ ਦੇ ਚੱਲਦਿਆਂ ਤਰਨ ਤਾਰਨ ਪੁਲਿਸ ਨੇ ਜਿਲ੍ਹੇ ਦੇ ਤਿੰਨ ਹੋਰ ਨਸ਼ਾ ਤਸਕਰਾਂ ਦੀ 2 ਕਰੋੜ 14 ਲੱਖ 5 ਹਜ਼ਾਰ ਰੁਪਏ ਦੀ ਜਾਇਦਾਦ ਜ਼ਬਤ ਕਰ ਲਈ ਹੈ।
ਜਾਣਕਾਰੀ ਮੁਤਾਬਕ ਪੁਲਿਸ ਨੇ ਜ਼ਿਲ੍ਹੇ ਦੇ 21 ਵੱਡੇ ਨਸ਼ਾ ਤਸਕਰਾਂ ਦੀ 17 ਕਰੋੜ 51 ਲੱਖ 2 ਹਜ਼ਾਰ 910 ਰੁਪਏ ਤੱਕ ਦੀ ਸੰਪਤੀ ਜ਼ਬਤ ਕਰ ਚੁੱਕੀ ਹੈ। ਇਸ ਬਾਰੇ ਦੱਸਦੇ ਹੋਏ ਐੱਸਪੀਡੀ ਜਗਜੀਤ ਸਿੰਘ ਵਾਲੀਆ ਨੇ ਦੱਸਿਆ ਕਿ ਪੁਲਿਸ ਵਿਭਾਗ ਵੱਲੋਂ ਅਗੇ ਵੀ ਨਸ਼ਾ ਤਸਕਰਾਂ ਵਿਰੁੱਧ ਸਖ਼ਤ ਕਾਰਵਾਈ ਜਾਰੀ ਰਹੇਗੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਨਸ਼ਾ ਤਸਕਰਾਂ ਨੇ ਨਸ਼ੇ ਵੇਚ ਕੇ ਕਰੋੜਾਂ ਰੁਪਏ ਦੀ ਨਜਾਇਜ਼ ਸੰਪਤੀ ਅਤੇ ਜਾਇਦਾਦ ਤਿਆਰ ਕੀਤੀ ਸੀ, ਜਿਸ ਨੂੰ ਕਿ ਪੁਲਿਸ ਵੱਲੋਂ ਜ਼ਬਤ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਵਿਭਾਗ ਵੱਲੋਂ ਹੁਣ ਤੱਕ ਜ਼ਿਲ੍ਹੇ 'ਚ 21 ਨਾਮਵਾਰ ਨਸ਼ਾ ਤਸਕਰਾਂ ਉੱਤੇ ਸਖ਼ਤ ਕਾਰਵਾਈ ਕੀਤੀ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਇਸ ਨਾਲ ਨਸ਼ੇ ਦਾ ਕਾਰੋਬਾਰ ਕਰਨ ਵਾਲੇ ਲੋਕਾਂ 'ਚ ਡਰ ਪੈਦਾ ਹੋਵੇਗਾ ਅਤੇ ਉਹ ਅਜਿਹੇ ਅਪਰਾਧਕ ਕੰਮ ਛੱਡ ਦੇਣਗੇ।
ਹੋਰ ਪੜ੍ਹੋ : ਨਸ਼ਿਆਂ ਦੀ ਰੋਕਥਾਮ ਲਈ ਸ਼ਿਮਲਾ ਵਿੱਚ 6 ਰਾਜਾਂ ਦੇ ਪੁਲਿਸ ਅਧਿਕਾਰੀਆਂ ਦੀ ਬੈਠਕ