ਤਰਨ ਤਾਰਨ: ਪਾਕਿਸਤਾਨ ਆਪਣੀਆਂ ਨਾਪਾਕ ਹਰਕਤਾਂ ਤੋਂ ਪਿੱਛੇ ਨਹੀਂ ਹਟ ਰਿਹਾ ਹੈ। ਇਸ ਲਈ ਆਪਣੀਆਂ ਨਾਪਾਕ ਹਰਕਤਾਂ ਨੂੰ ਅੰਜਾਮ ਦੇਣ ਲਈ ਭਾਰਤੀ ਖੇਤਰ ਵਿੱਚ ਡਰੋਨ ਭੇਜਦਾ ਹੈ। ਇਸ ਵਾਰ ਪੰਜਾਬ ਦੇ ਜ਼ਿਲ੍ਹਾ ਤਰਨਤਾਰਨ ਦੇ ਬੀਓਪੀ ਬਾਬਾ ਪੀਰ (ਭਿਖੀਵਿੰਡ) ਵਿੱਚ ਪਾਕਿਸਤਾਨੀ ਡਰੋਨ ਦੀ ਸਰਗਰਮੀ (Pakistani drone) ਦੇਖਣ ਨੂੰ ਮਿਲੀ।
ਸੀਮਾ ਸੁਰੱਖਿਆ ਬਲ ਦੀ 71 ਬਟਾਲੀਅਨ ਵੱਲੋਂ ਚਾਰ ਰਾਉਂਡ ਫਾਇਰਿੰਗ ਕੀਤੀ ਗਈ, ਜਿਸ ਤੋਂ ਬਾਅਦ ਡਰੋਨ ਪਾਕਿਸਤਾਨ (Pakistani drone) ਦੇ ਖੇਤਰ ਵਿੱਚ ਵਾਪਸ ਚਲਾ ਗਿਆ। ਸੀਮਾ ਸੁਰੱਖਿਆ ਬਲ ਅਤੇ ਪੰਜਾਬ ਪੁਲਿਸ ਦੀ ਟੀਮ ਨੇ ਸ਼ੁੱਕਰਵਾਰ ਤੜਕੇ ਇਲਾਕੇ ਵਿੱਚ ਸਾਂਝੇ ਤੌਰ 'ਤੇ ਤਲਾਸ਼ੀ ਮੁਹਿੰਮ ਚਲਾਈ ਗਈ ਹੈ। ਇਸ ਗੱਲ ਦੀ ਪੁਸ਼ਟੀ ਸੀਮਾ ਸੁਰੱਖਿਆ ਬਲ ਦੇ ਬੁਲਾਰੇ ਨੇ ਕੀਤੀ।
ਇਹ ਵੀ ਪੜੋ: ਪੰਜਾਬ ਦੇ 117 ਹਲਕਿਆਂ ’ਚ ਬਣਨਗੇ ਮੁਹੱਲਾ ਕਲੀਨਿਕ, 1 ਮਈ ਤੱਕ ਮੰਗੀ ਗਈ ਰਿਪੋਰਟ
ਬੀਐਸਐਫ ਦੇ ਬੁਲਾਰੇ ਨੇ ਦੱਸਿਆ ਕਿ ਪਾਕਿਸਤਾਨ ਅਕਸਰ ਆਪਣੀਆਂ ਨਾਪਾਕ ਗਤੀਵਿਧੀਆਂ ਨੂੰ ਅੰਜਾਮ ਦੇਣ ਲਈ ਡਰੋਨ ਰਾਹੀਂ ਭਾਰਤੀ ਖੇਤਰ ਵਿੱਚ ਭੇਜਦਾ ਹੈ। 24 ਘੰਟੇ ਤੈਨਾਤ ਉਨ੍ਹਾਂ ਦੀ ਬੀਐਸਐਫ ਦੀ ਟੀਮ ਹਰ ਵਾਰ ਪਾਕਿਸਤਾਨ ਦੀਆਂ ਨਾਪਾਕ ਹਰਕਤਾਂ ਦਾ ਧਿਆਨ ਰੱਖਦੀ ਹੈ। ਤਾਜ਼ਾ ਘਟਨਾ ਬੀਓਪੀ ਬਾਬਾ ਪੀਰ ਦੇ ਸਾਹਮਣੇ ਆਈ ਹੈ ਜਿੱਥੇ ਸੀਮਾ ਸੁਰੱਖਿਆ ਬਲ ਦੀ 71ਵੀਂ ਬਟਾਲੀਅਨ ਸਰਹੱਦ 'ਤੇ ਗਸ਼ਤ ਕਰ ਰਹੀ ਸੀ। ਭਾਰਤੀ ਖੇਤਰ ਵਿੱਚ ਪਾਕਿਸਤਾਨੀ ਪਾਸਿਓਂ ਡਰੋਨ (Pakistani drone) ਗਤੀਵਿਧੀ ਮਹਿਸੂਸ ਕੀਤੀ ਗਈ ਸੀ ਤੇ ਚਾਰ ਦੌਰ ਦੀ ਗੋਲੀਬਾਰੀ ਤੋਂ ਬਾਅਦ ਡਰੋਨ ਪਾਕਿਸਤਾਨੀ ਖੇਤਰ ਵਿੱਚ ਵਾਪਸ ਚਲਾ ਗਿਆ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਸੀਮਾ ਸੁਰੱਖਿਆ ਬਲ ਦੇ ਬੁਲਾਰੇ ਨੇ ਦੱਸਿਆ ਕਿ ਸੀਮਾ ਸੁਰੱਖਿਆ ਬਲ ਅਤੇ ਪੁਲਿਸ ਦੀ ਸਾਂਝੀ ਟੀਮ ਵੱਲੋਂ ਇਲਾਕੇ ਵਿੱਚ ਗਹਿਰਾਈ ਨਾਲ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। ਅਕਸਰ ਦੇਖਿਆ ਜਾਂਦਾ ਹੈ ਕਿ ਪਾਕਿਸਤਾਨ ਹੁਣ ਡਰੋਨ ਰਾਹੀਂ ਭਾਰਤੀ ਖੇਤਰ ਵਿੱਚ ਹੈਰੋਇਨ, ਹਥਿਆਰ ਭੇਜਦਾ ਹੈ। ਕਈ ਵਾਰ ਬੀਐਸਐਫ ਅਤੇ ਪੁਲਿਸ ਨੇ ਇਸ ਨੂੰ ਫੜ ਕੇ ਪਾਕਿਸਤਾਨ ਦੀ ਨਾਪਾਕ ਕੋਸ਼ਿਸ਼ ਨੂੰ ਨਾਕਾਮ ਕੀਤਾ ਹੈ। ਹੁਣ ਤੱਕ ਇਸ ਬਾਰੇ ਕੁਝ ਵੀ ਸਾਹਮਣੇ ਨਹੀਂ ਆਇਆ ਹੈ ਕਿ ਹੁਣ ਤੱਕ ਕੀ ਹਾਸਲ ਹੋਇਆ ਹੈ।
ਇਹ ਵੀ ਪੜੋ: ਹੈਰਾਨੀਜਨਕ ! ਗਊਸ਼ਾਲਾ ਦੀ ਗੋਲਕ 'ਚੋਂ ਨਿਕਲੇ ਪੁਰਾਣੇ ਨੋਟ