ETV Bharat / city

ਖਾਲਿਸਤਾਨੀ ਕਮਾਂਡੋਂ ਫੋਰਸ ਦੇ ਮੈਂਬਰ ਕਾਬੂ! - Members of the Khalistani

ਗੁਰਸੇਵਕ ਸਿੰਘ ਉਰਫ ਬੱਬਲਾ ਪੁੱਤਰ ਤਾਰਾ ਸਿੰਘ ਵਾਸੀ ਮਾੜੀ ਕੰਬੋਕੇ ਜੋ ਕੇ ਸਾਲ 1989 ਵਿੱਚ ਖਾਲਿਸਤਾਨ ਕਮਾਂਡੋਂ ਫੋਰਸ ਦਾ ਮੈਂਬਰ ਰਹਿ ਚੁੱਕਾ ਹੈ ਜੋ ਕਿ ਪਾਕਿਸਤਾਨ ਤੋਂ ਅਸਲਾ ਲਿਆ ਕੇ ਪੰਜਾਬ ਵਿੱਚ ਸਪਲਾਈ ਕਰਦਾ ਰਿਹਾ ਹੈ ਅਤੇ ਕਈ ਵਾਰ ਪੁਲਿਸ ਮੁਕਾਬਲਿਆਂ ਵਿੱਚ ਵੀ ਸ਼ਾਮਲ ਰਿਹਾ ਹੈ।

ਖਾਲਿਸਤਾਨੀ ਕਮਾਂਡੋਂ ਫੋਰਸ ਦੇ ਮੈਂਬਰ ਕਾਬੂ
ਖਾਲਿਸਤਾਨੀ ਕਮਾਂਡੋਂ ਫੋਰਸ ਦੇ ਮੈਂਬਰ ਕਾਬੂ
author img

By

Published : Jul 15, 2021, 5:20 PM IST

Updated : Jul 15, 2021, 5:35 PM IST

ਤਰਨ ਤਾਰਨ: ਜ਼ਿਲ੍ਹਾ ਪੁਲਿਸ ਨੇ ਨਸ਼ਾ ਤਸਕਰਾਂ ਦੇ ਵੱਡੇ ਗਿਰੋਹ ਨੂੰ ਕਾਬੂ ਕੀਤਾ ਹੈ। ਜਾਣਕਾਰੀ ਮੁਤਾਬਿਕ ਪੁਲਿਸ ਨੂੰ ਮੁਖਬਰ ਨੇ ਇਤਲਾਹ ਦਿੱਤੀ ਸੀ ਕੇ ਗੁਰਸੇਵਕ ਸਿੰਘ ਪੁੱਤਰ ਤਾਰਾ ਸਿੰਘ ਵਾਸੀ ਮਾੜੀ-ਕੰਬੋਕੇ ਜੋ ਕੇ ਖੁਦ ਇੱਕ ਖਤਰਨਾਕ ਅਪਰਾਧੀ ਹੈ। ਇਸਦੇ ਖਿਲਾਫ ਨਜ਼ਾਇਜ਼ ਅਸਲਾ, ਲੁੱਟਖੋਹ, ਨਸ਼ਾ ਤਸਕਰੀ, ਲੜਾਈ-ਝਗੜੇ ਸਬੰਧੀ ਵੱਖ-ਵੱਖ ਧਾਰਾਵਾਂ ਹੇਠ ਕਈ ਮੁਕੱਦਮੇ ਦਰਜ਼ ਹਨ ਜੋ ਕੇ ਨਸ਼ੇ ਕਰਨ ਦਾ ਵੀ ਆਦੀ ਹੈ।

ਜਦੋਂ ਪੁਲਿਸ ਨੇ ਮੁਲਜ਼ਮ ਨੂੰ ਫੜਨ ਲਈ ਛਾਪੇਮਾਰੀ ਕੀਤੀ ਤਾਂ ਮੁਲਜ਼ਮ ਗੁਰਸੇਵਕ ਸਿੰਘ ਦੇ ਘਰੋਂ ਅੰਮ੍ਰਿਤਪ੍ਰੀਤ ਸਿੰਘ ਤੇ ਜਗਪ੍ਰੀਤ ਸਿੰਘ ਨਾਮ ਦੇ 2 ਖਤਰਨਾਕ ਮੁਲਜ਼ਮ ਨੂੰ ਕਾਬੂ ਕੀਤਾ। ਜਦੋਂ ਫੜੇ ਗਏ ਮੁਲਜ਼ਮਾਂ ਦਾ ਅਪਰਾਧੀ ਰਿਕਾਰਡ ਚੈੱਕ ਕੀਤਾ ਗਿਆ ਤਾਂ ਇਹਨਾਂ ’ਤੇ 50 ਤੋਂ ਵੱਧ ਮੁਕੱਦਮੇ ਨਜ਼ਾਇਜ਼ ਅਸਲਾ, ਲੁੱਟਖੋਹ, ਨਸ਼ਾ ਤਸਕਰੀ, ਲੜਾਈ-ਝਗੜੇ ਸਬੰਧੀ ਵੱਖ-ਵੱਖ ਧਾਰਾਵਾਂ ਤਹਿਤ ਦਰਜ ਰਜਿਸਟਰ ਪਾਏ ਗਏ। ਪੁਲਿਸ ਜਾਣਕਾਰੀ ਮੁਤਾਬਿਕ ਇਹ ਮੁਲਜ਼ਮ ਇੱਕ ਕਤਲ ਕੇਸ ਵਿੱਚ ਨਾਮਜਦ ਸਨ ਜਿਹਨਾਂ ਦੀ ਪੁਲਿਸ ਨੂੰ ਭਾਲ ਸੀ।

ਉਥੇ ਹੀ ਜਦੋਂ ਪੁਲਿਸ ਨੇ ਸ਼ੱਕ ’ਤੇ ਅਧਾਰ ’ਤੇ ਰੇਡ ਕੀਤੀ ਤਾਂ ਅੰਮ੍ਰਿਤਪ੍ਰੀਤ ਸਿੰਘ ਉਰਫ ਅੰਮ੍ਰਿਤ ਪੁੱਤਰ ਤਰਲੋਕ ਸਿੰਘ ਵਾਸੀ ਹਰੀਕੇ ਪਾਸੋਂ 300 ਗ੍ਰਾਮ ਹੈਰੋਇਨ, ਇੱਕ ਦੇਸੀ ਪਿਸਤੋਲ 315 ਬੋਰ ਸਮੇਤ 04 ਰੋਂਦ ਜਿੰਦਾ 315 ਬੋਰ ਬਰਾਮਦ ਹੋਏ ਹਨ। ਉਥੇ ਹੀ ਜਗਪ੍ਰੀਤ ਸਿੰਘ ਉਰਫ ਜੱਗਾ ਪੁੱਤਰ ਗੁਰਚਰਨ ਸਿੰਘ ਵਾਸੀ ਹਰੀਕੇ ਪਾਸੋਂ ਇੱਕ ਦੇਸੀ ਕੱਟਾ 12 ਬੋਰ ਅਤੇ 04 ਰੋਂਦ ਜਿੰਦਾ 12 ਬੋਰ ਅਤੇ 27 ਐਵੀਡੈਂਸ਼ ਤਹਿਤ ਜਗਪ੍ਰੀਤ ਦੀ ਨਿਸ਼ਾਨਦੇਹੀ ’ਤੇ 1 ਕਿੱਲੋ ਹੈਰੋਇਨ ਬਰਾਮਦ ਹੋਈ ਹੈ ਅਤੇ ਗੁਰਸੇਵਕ ਸਿੰਘ ਪੁੱਤਰ ਤਾਰਾ ਸਿੰਘ ਵਾਸੀ ਮਾੜੀ-ਕੰਬੋਕੇ ਪਾਸੋਂ ਇੱਕ ਰਾਈਫਲ 315 ਬੋਰ ਸਮੇਤ 09 ਰੋਂਦ ਜਿੰਦਾ 315 ਬੋਰ ਬਰਾਮਦ ਕੀਤੇ ਗਏ। ਜੋ ਕਿ ਇਹ ਰਾਈਫਲ ਗੁਰਸੇਵਕ ਸਿੰਘ ਦੀ ਪਤਨੀ ਮਨਜਿੰਦਰ ਕੌਰ ਉਪਰ ਦੋਸ਼ੀਆਂ ਨੂੰ ਵੱਖ-ਵੱਖ ਵਾਰਦਾਤਾਂ ਨੂੰ ਅੰਜਾਮ ਦੇਣ ਲਈ ਵਰਤਣ ਲਈ ਦਿੰਦੀ ਸੀ।

ਖਾਲਿਸਤਾਨੀ ਕਮਾਂਡੋਂ ਫੋਰਸ ਦੇ ਮੈਂਬਰ ਕਾਬੂ

ਮੁਲਜ਼ਮ ਖਾਲਿਸਤਾਨੀ ਕਮਾਂਡੋਂ ਫੋਰਸ ਦੇ ਰਹਿ ਚੁੱਕੇ ਹਨ ਮੈਂਬਰ

ਜਿਕਰਯੋਗ ਹੈ ਕਿ ਗੁਰਸੇਵਕ ਸਿੰਘ ਉਰਫ ਬੱਬਲਾ ਪੁੱਤਰ ਤਾਰਾ ਸਿੰਘ ਵਾਸੀ ਮਾੜੀ ਕੰਬੋਕੇ ਜੋ ਕੇ ਸਾਲ 1989 ਵਿੱਚ ਖਾਲਿਸਤਾਨ ਕਮਾਂਡੋਂ ਫੋਰਸ ਦਾ ਮੈਂਬਰ ਰਹਿ ਚੁੱਕਾ ਹੈ ਜੋ ਕਿ ਪਾਕਿਸਤਾਨ ਤੋਂ ਅਸਲਾ ਲਿਆ ਕੇ ਪੰਜਾਬ ਵਿੱਚ ਸਪਲਾਈ ਕਰਦਾ ਰਿਹਾ ਹੈ ਅਤੇ ਕਈ ਵਾਰ ਪੁਲਿਸ ਮੁਕਾਬਲਿਆਂ ਵਿੱਚ ਵੀ ਸ਼ਾਮਲ ਰਿਹਾ ਹੈ। ਇਸਦੇ ਖਿਲਾਫ ਨਜ਼ਾਇਜ਼ ਅਸਲਾ, ਲੁੱਟਖੋਹ, ਨਸ਼ਾ ਤਸਕਰੀ, ਲੜਾਈ-ਝਗੜੇ ਸਬੰਧੀ ਵੱਖ-ਵੱਖ ਧਾਰਾਵਾਂ ਹੇਠ ਕਈ ਮੁਕੱਦਮੇ ਦਰਜ਼ ਹਨ ਜੋ ਕੇ ਨਸ਼ੇ ਕਰਨ ਦਾ ਵੀ ਆਦੀ ਹੈ।

ਗੁਰਸੇਵਕ ਸਿੰਘ ਨੇ ਗਵਾਲੀਅਰ ਮੱਧ-ਪ੍ਰਦੇਸ਼ ਵਿੱਚ ਵੀ ਜਾਇਦਾਦ ਖਰੀਦੀ ਹੋਈ ਹੈ। ਇਸ ਤੋਂ ਇਲਾਵਾ ਇਸਦੀ ਪਿੰਡ ਮਾੜੀ-ਕੰਬੋਕੇ ਵਿੱਚ ਜੱਦੀ ਜ਼ਮੀਨ ਅਤੇ ਘਰ ਹੈ। ਦੋਸ਼ੀ ਗੁਰਸੇਵਕ ਸਿੰਘ ਨੇ ਦੱਸਿਆ ਕੇ ਜਦ ਉਹ ਅੱਤਵਾਦ ਵਿੱਚ ਸੀ ਤਾਂ ਸ਼ਰਾਬ ਦਾ ਧੰਦਾ ਕਰਨ ਵਾਲੇ ਚਰਨਾ ਨਾਰੀ ਵਾਸੀ ਹਰੀਕੇ ਨਾਲ ਉਸਦੀ ਜਾਣ-ਪਛਾਣ ਹੋ ਗਈ ਅਤੇ ਜਿਸ ਤੋਂ ਚਰਨਾ ਨਾਰੀ ਦਾ ਲੜਕਾ ਜੱਗਪ੍ਰੀਤ ਸਿੰਘ ਅਤੇ ਭਤੀਜਾ ਅੰਮ੍ਰਿਤਪ੍ਰੀਤ ਸਿੰਘ ਉਸਦੇ ਸਪੰਰਕ ਵਿੱਚ ਆਏ ਜਿੰਨਾ ਤੋ ਮੱਛੀ ਦੇ ਠੇਕੇਦਾਰ ਮੁਖਤਿਆਰ ਸਿੰਘ ਦਾ ਕਤਲ ਹੋ ਗਿਆ ਜੋ ਕਿ ਪੁਲਿਸ ਤੋਂ ਭਗੌੜੇ ਸਨ।

Last Updated : Jul 15, 2021, 5:35 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.