ETV Bharat / city

ਨਸ਼ੇ ਦੀ ਹਾਲਤ ’ਚ ਪਤੀ ਨੇ ਕੀਤਾ ਪਤਨੀ ਦਾ ਬੇਰਹਿਮੀ ਨਾਲ ਕਤਲ - ਪੁਲਿਸ ਵੱਲੋਂ ਫਰਾਰ ਮੁਲਜ਼ਮ ਦੀ ਭਾਲ

ਕਸਬਾ ਖੇਮਕਰਨ ਵਿਖੇ ਨਸ਼ੇ ਦੀ ਹਾਲਤ ’ਚ ਆਪਣੀ ਪਤਨੀ ਦੇ ਸਿਰ ’ਤੇ ਲੂਣ ਘੋਟਣਾ ਮਾਰ ਕੇ ਉਸਦਾ ਬੇਰਹਿਮੀ ਦੇ ਨਾਲ ਕਤਲ (Husband Brutally Murdered his Wife) ਕਰ ਦਿੱਤਾ। ਮ੍ਰਿਤਕਾ ਦੇ ਪਰਿਵਾਰਿਕ ਮੈਂਬਰਾਂ ਨੇ ਇਨਸਾਫ ਦੀ ਗੁਹਾਰ ਲਗਾਈ ਹੈ। ਦੂਜੇ ਪਾਸੇ ਪੁਲਿਸ ਵੱਲੋਂ ਫਰਾਰ ਮੁਲਜ਼ਮ ਦੀ ਭਾਲ ਕੀਤੀ ਜਾ ਰਹੀ ਹੈ।

ਪਤੀ ਨੇ ਕੀਤਾ ਪਤਨੀ ਦਾ ਬੇਰਹਿਮੀ ਨਾਲ ਕਤਲ
ਪਤੀ ਨੇ ਕੀਤਾ ਪਤਨੀ ਦਾ ਬੇਰਹਿਮੀ ਨਾਲ ਕਤਲ
author img

By

Published : Mar 9, 2022, 10:38 AM IST

ਤਰਨਤਾਰਨ: ਜ਼ਿਲ੍ਹੇ ਦੇ ਕਸਬਾ ਖੇਮਕਰਨ ਵਿਖੇ ਉਸ ਸਮੇਂ ਮਾਹੌਲ ਤਣਾਅਪੂਰਨ ਬਣ ਗਿਆ ਜਦੋ ਇੱਕ ਪਤੀ ਵੱਲੋਂ ਆਪਣੀ ਹੀ ਪਤਨੀ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ। ਮਿਲੀ ਜਾਣਕਾਰੀ ਮੁਤਾਬਿਕ ਝਗੜੇ ਦੌਰਾਨ ਬਾਜ਼ ਸਿੰਘ ਨਾਂ ਦੇ ਵਿਅਕਤੀ ਨੇ ਆਪਣੀ ਪਤਨੀ ਦੇ ਸਿਰ ’ਤੇ ਲੂਣ ਘੋਟਣੇ ਦੇ ਨਾਲ ਹਮਲਾ (Husband Brutally Murdered his Wife) ਕਰ ਦਿੱਤਾ ਜਿਸ ਕਾਰਨ ਉਸਦੀ ਮੌਕੇ ’ਤੇ ਹੀ ਮੌਤ ਹੋ ਗਈ।

ਮ੍ਰਿਤਕਾ ਦੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਕਸਬਾ ਖੇਮਕਰਨ ਵਿਖੇ ਵਾਰਡ ਨੰਬਰ 1 ਚ ਰਹਿਣ ਵਾਲੇ ਬਾਜ਼ ਸਿੰਘ ਸ਼ਰਾਬ ਪੀਣ ਦਾ ਆਦੀ ਸੀ ਦਿਹਾੜੀ ਕਰਕੇ ਉਹ ਘਰ ਦਾ ਗੁਜ਼ਾਰਾ ਕਰਦਾ ਸੀ ਕਰੀਬ 19 ਸਾਲ ਪਹਿਲਾਂ ਉਸਦਾ ਵਿਆਹ ਮਲਕੀਤ ਕੌਰ ਦੇ ਨਾਲ ਹੋਇਆ ਸੀ। ਬਾਜ਼ ਸਿੰਘ ਸ਼ਰਾਬ ਪੀਣ ਦਾ ਆਦੀ ਹੋਣ ਕਾਰਨ ਅਕਸਰ ਹੀ ਘਰ ਚ ਕਲੇਸ਼ ਰਹਿੰਦਾ ਸੀ ਜਿਸ ਕਾਰਨ ਕਈ ਵਾਰ ਪੰਚਾਇਤ ਵੱਲੋਂ ਦੋਵਾਂ ਵਿਚਾਲੇ ਫੈਸਲਾ ਕਰਵਾ ਕੇ ਰਾਜ਼ੀਨਾਮਾ ਵੀ ਕਰਵਾਇਆ ਇਸਦੇ ਬਾਵਜੁਦ ਵੀ ਦੋਹਾਂ ਦਾ ਝਗੜਾ ਬੰਦ ਨਾ ਹੋਇਆ।

ਪਤੀ ਨੇ ਕੀਤਾ ਪਤਨੀ ਦਾ ਬੇਰਹਿਮੀ ਨਾਲ ਕਤਲ

ਮ੍ਰਿਤਕਾ ਦੇ ਬੇਟੇ ਨੇ ਦੱਸਿਆ ਕਿ ਪਹਿਲਾਂ ਉਸਦੀ ਮਾਂ ਘਰ ਦੇ ਝਗੜੇ ਦੇ ਕਾਰਨ ਆਪਣੇ ਪੇਕੇ ਚਲੀ ਗਈ ਸੀ ਜੋ ਕਿ ਤਿੰਨ ਪਹਿਲਾਂ ਹੀ ਇੱਥੇ ਵਾਪਸ ਆਈ ਸੀ। ਦੋਹਾਂ ਵਿਚਾਲੇ ਝਗੜਾ ਖਤਮ ਨਾ ਹੋਇਆ। ਉਸਦੀ ਮਾਂ ਰਸੋਈ ਚ ਖਾਣਾ ਬਣਾ ਰਹੀ ਸੀ ਉਸਦੇ ਪਿਤਾ ਨੇ ਸ਼ਰਾਬ ਦੀ ਹਾਲਤ ਚ ਘਰ ਆਇਆ ਅਤੇ ਉਸਦੀ ਮਾਂ ਦੇ ਨਾਲ ਗਾਲੀ ਗਲੋਚ ਕਰਨ ਲੱਗਾ। ਇਸ ਤੋਂ ਬਾਅਦ ਉਸਦੇ ਪਿਤਾ ਨੇ ਉਸਦੀ ਮਾਂ ਦੇ ਸਿਰ ’ਤੇ ਲੂਣ ਵਾਲਾ ਘੋਟਣਾ ਮਾਰਨਾ ਸ਼ੁਰੂ ਕਰ ਦਿੱਤਾ ਜਿਸ ਕਾਰਨ ਉਸਦੀ ਮਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮ੍ਰਿਤਕਾ ਦੇ ਬੇਟੇ ਨੇ ਇਨਸਾਫ ਦੀ ਗੁਹਾਰ ਲਗਾਈ ਹੈ।

ਉੱਥੇ ਹੀ ਮਾਮਲੇ ਸਬੰਧੀ ਥਾਣਾ ਖੇਮਕਰਨ ਦੇ ਐੱਸਐੱਚਓ ਗੁਰਬਚਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਇਸ ਕਤਲ ਕੇਸ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਦੋਸ਼ੀ ਮੁਲਜ਼ਮ ਫਰਾਰ ਹੈ ਜਿਸਨੂੰ ਜਲਦ ਹੀ ਕਾਬੂ ਕਰ ਲਿਆ ਜਾਵੇਗਾ।

ਇਹ ਵੀ ਪੜੋ: ਅੱਧੀ ਰਾਤ ਨੂੰ ਚੋਰੀ ਦੀ ਵਾਰਦਾਤ, ਸੀਸੀਟੀਵੀ ਆਈ ਸਾਹਮਣੇ

ETV Bharat Logo

Copyright © 2025 Ushodaya Enterprises Pvt. Ltd., All Rights Reserved.