ETV Bharat / city

ਚੌਥੀ ਵਾਰ ਗਿੱਲ ਤੇ ਕੈਰੋਂ ਆਮੋ ਸਾਹਮਣੇ, ਪੱਟੀ ਤੋਂ ਆਪ ਨੇ ਬਦਲਿਆ ਉਮੀਦਵਾਰ

author img

By

Published : Jan 20, 2022, 4:41 PM IST

Punjab Assembly Election 2022: ਕੀ ਪੱਟੀ ਸੀਟ 'ਤੇ ਮੁੜ ਚੱਲੇਗਾ ਕਾਂਗਰਸ ਦੇ ਹਰਮਿੰਦਰ ਗਿੱਲ ਦਾ ਜਾਦੂ ਜਾਂ ਫੇਰ ਕੈਰੋਂ ਚੌਥੀ ਵਾਰ ਬਣਨਗੇ ਵਿਧਾਇਕ, ਜਾਣੋਂ ਇਥੋਂ ਦਾ ਸਿਆਸੀ ਹਾਲ...। Assembly Election 2022: ਵਿਧਾਨ ਸਭਾ ਚੋਣਾਂ 2017 ਵਿੱਚ ਪੱਟੀ (Patti Assembly Constituency) ’ਤੇ ਕਾਂਗਰਸ ਦੇ ਵਿਧਾਇਕ ਹਰਮਿੰਦਰ ਸਿੰਘ ਗਿੱਲ (Harminder Singh Gill) ਨੇ ਜਿੱਤ ਹਾਸਲ ਕੀਤੀ ਸੀ। ਹੁਣ ਇਸ ਸੀਟ ’ਤੇ ਕਿਸ ਦਾ ਦਬਦਬਾ ਨਜ਼ਰ ਆ ਰਿਹਾ ਹੈ, ਇਸ ਲਈ ਪੜੋ ਪੂਰੀ ਖ਼ਬਰ...

ਚੌਥੀ ਵਾਰ ਗਿੱਲ ਤੇ ਕੈਰੋਂ ਆਮੋ ਸਾਹਮਣੇ
ਚੌਥੀ ਵਾਰ ਗਿੱਲ ਤੇ ਕੈਰੋਂ ਆਮੋ ਸਾਹਮਣੇ

ਚੰਡੀਗੜ੍ਹ: ਪੰਜਾਬ ਵਿੱਚ ਅਗਾਮੀ 2022 ਦੀਆਂ ਵਿਧਾਨ ਸਭਾ ਚੋਣਾਂ (Punjab Assembly Election 2022) ਹੋਣ ਜਾ ਰਹੀਆਂ ਹਨ ਤੇ ਸਾਰੀਆਂ ਪਾਰਟੀਆਂ ਵੱਲੋਂ ਸੱਤਾ ਹਾਸਲ ਕਰਨ ਲਈ ਪੂਰੀ ਵਾਹ ਲਗਾਈ ਜਾ ਰਹੀ ਹੈ। ਜਿਸ ਦੇ ਚੱਲਦਿਆਂ ਸਾਰੀਆਂ ਸਿਆਸੀ ਪਾਰਟੀਆਂ ਨੇ ਚੋਣ ਪ੍ਰਚਾਰ ਤੇਜ਼ ਕਰ ਦਿੱਤਾ ਹੈ। ਪੰਜਾਬ ਵਿੱਚ 117 ਵਿਧਾਨ ਸਭਾ ਸੀਟਾਂ ਹਨ, ਉਥੇ ਹੀ ਜੇਕਰ ਪੱਟੀ ਸੀਟ (Patti Assembly Constituency) ਦੀ ਗੱਲ ਕੀਤੀ ਜਾਵੇ ਤਾਂ ਅੱਜ ਅਸੀਂ ਇਸ ਸੀਟ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਲਵਾਂਗੇ।

ਪੱਟੀ (Patti Assembly Constituency)

ਜੇਕਰ ਪੱਟੀ ਸੀਟ (Patti Assembly Constituency) ਦੀ ਗੱਲ ਕੀਤੀ ਜਾਵੇ ਤਾਂ ਇਸ ਸਮੇਂ ਕਾਂਗਰਸ ਦੇ ਹਰਮਿੰਦਰ ਸਿੰਘ ਗਿੱਲ (Harminder Singh Gill) ਮੌਜੂਦਾ ਵਿਧਾਇਕ ਹਨ। ਵਿਧਾਇਕ ਹਰਮਿੰਦਰ ਸਿੰਘ ਗਿੱਲ 2017 ਵਿੱਚ ਪਹਿਲੀ ਵਾਰ ਵਿਧਾਇਕ ਬਣੇ ਸੀ। ਉਨ੍ਹਾਂ ਨੇ ਪੱਟੀ ਤੋਂ ਪਿਛਲੀਆਂ ਤਿੰਨ ਚੋਣਾਂ ਲੜੀਆਂ ਪਰ ਦੋ ਵਾਰ ਲਗਾਤਾਰ ਹਾਰੇ ਤੇ ਆਖਰ 2017 ਵਿੱਚ ਉਨ੍ਹਾਂ ਨੇ ਅਕਾਲੀ ਦਲ ਦੇ ਮਜਬੂਤ ਉਮੀਦਵਾਰ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੂੰ ਹਰਾ ਦਿੱਤਾ। ਇਸ ਵਾਰ ਗਿੱਲ ਚੌਥੀ ਵਾਰ ਕਾਂਗਰਸ ਵੱਲੋਂ ਉਮੀਦਵਾਰ ਹਨ ਤੇ ਕੈਰੋਂ ਪੰਜਵੀਂ ਵਾਰ ਚੋਣ ਲੜ ਰਹੇ ਹਨ। ਆਮ ਆਦਮੀ ਪਾਰਟੀ ਨੇ ਲਾਲਜੀਤ ਸਿੰਘ ਭੁੱਲਰ ਨੂੰ ਉਮੀਦਵਾਰ ਬਣਾਇਆ ਹੈ।

2017 ਵਿਧਾਨ ਸਭਾ ਦੇ ਚੋਣ ਨਤੀਜੇ

ਜੇਕਰ ਗੱਲ 2017 ਦੀ ਕੀਤੀ ਜਾਵੇ ਤਾਂ ਪੱਟੀ ਸੀਟ (Patti Constituency) ’ਤੇ 75.54 ਫੀਸਦ ਵੋਟਿੰਗ ਹੋਈ ਸੀ ਤੇ ਕਾਂਗਰਸ ਦੇ ਡਾਕਟਰ ਹਰਮਿੰਦਰ ਸਿੰਘ ਗਿੱਲ (Harminder Singh Gill) ਵਿਧਾਇਕ ਚੁਣੇ ਗਏ ਸੀ। ਡਾਕਟਰ ਧਰਮਬੀਰ ਅਗਨੀਹੋਤਰੀ ਨੇ ਉਸ ਸਮੇਂ ਅਕਾਲੀ ਭਾਜਪਾ ਗਠਜੋੜ (SAD-BJP) ਦੇ ਆਦੇਸ਼ ਪ੍ਰਤਾਪ ਸਿੰਘ ਕੈਰੋਂ (Adesh Partap Singh Kairon) ਨੂੰ ਮਾਤ ਦਿੱਤੀ ਸੀ। ਜਦੋਂਕਿ ਆਮ ਆਦਮੀ ਪਾਰਟੀ ਦੇ ਰਣਜੀਤ ਸਿੰਘ ਚੀਮਾ (Ranjit Singh Cheema) ਤੀਜੇ ਸਥਾਨ ’ਤੇ ਰਹੇ ਸੀ।

ਇਸ ਦੌਰਾਨ ਕਾਂਗਰਸ ਦੇ ਉਮੀਦਵਾਰ ਡਾਕਟਰ ਹਰਮਿੰਦਰ ਸਿੰਘ ਗਿੱਲ ਨੂੰ 64617 ਵੋਟਾਂ ਪਈਆਂ ਸਨ, ਜਦੋਂਕਿ ਦੂਜੇ ਨੰਬਰ ’ਤੇ ਅਕਾਲੀ-ਭਾਜਪਾ ਉਮੀਦਵਾਰ ਆਦੇਸ਼ ਪ੍ਰਤਾਪ ਸਿੰਘ ਕੈਰੋਂ ਰਹੇ ਸੀ, ਉਨ੍ਹਾਂ ਨੂੰ 56254 ਵੋਟਾਂ ਪਈਆਂ ਸੀ ਤੇ ਆਮ ਆਦਮੀ ਪਾਰਟੀ ਦੇ ਰਣਜੀਤ ਸਿੰਘ ਚੀਮਾ ਨੂੰ 18489 ਵੋਟਾਂ ਹਾਸਲ ਹੋਈਆਂ ਸੀ।

2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪਾਰਟੀਆਂ ਦਾ ਵੋਟ ਸ਼ੇਅਰ

2017 ਦੀਆਂ ਵਿਧਾਨ ਸਭਾ ਚੋਣਾਂ (Assembly Elections) ਵਿੱਚ ਇਸ ਸੀਟ 'ਤੇ ਕਾਂਗਰਸ (Congress) ਨੂੰ ਸਭ ਤੋਂ ਵੱਧ 45.3 ਫੀਸਦ ਵੋਟ ਸ਼ੇਅਰ ਰਿਹਾ, ਜਦੋਂਕਿ ਅਕਾਲੀ-ਭਾਜਪਾ ਗਠਜੋੜ (SAD-BJP) ਨੂੰ 39.43ਫੀਸਦੀ ਵੋਟ ਸ਼ੇਅਰ ਮਿਲਿਆ ਸੀ ਤੇ ਆਮ ਆਦਮੀ ਪਾਰਟੀ ਦਾ ਵੋਟ ਸ਼ੇਅਰ 12.96 ਫੀਸਦੀ ਹੀ ਰਿਹਾ ਸੀ।

2012 ਵਿਧਾਨ ਸਭਾ ਦੇ ਚੋਣ ਨਤੀਜੇ

ਤਰਨ ਤਾਰਨ ਸੀਟ (Tarn Taran Assembly Constituency) ਤੋਂ ਅਕਾਲੀ-ਭਾਜਪਾ (SAD-BJP) ਗਠਜੋੜ ਦੇ ਆਦੇਸ਼ ਪ੍ਰਤਾਪ ਸਿੰਘ ਕੈਰੋਂ ਚੋਣ ਜਿੱਤੇ ਸੀ। ਉਨ੍ਹਾਂ ਨੂੰ 64414 ਵੋਟਾਂ ਪਈਆਂ ਸੀ, ਜਦੋਂਕਿ 64355 ਵੋਟਾਂ ਲੈ ਕੇ ਕਾਂਗਰਸ (Congress) ਦੇ ਉਮੀਦਵਾਰ ਹਰਮਿੰਦਰ ਸਿੰਘ ਗਿੱਲ ਦੂਜੇ ਸਥਾਨ ’ਤੇ ਰਹੇ ਸੀ। ਸੀਪੀਐਮ ਦੇ ਉਮੀਦਵਾਰ ਨੂੰ 2208 ਵੋਟਾਂ ਮਿਲੀਆਂ ਸੀ।

2012 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪਾਰਟੀਆਂ ਦਾ ਵੋਟ ਸ਼ੇਅਰ

2012 ਦੀਆਂ ਵਿਧਾਨ ਸਭਾ ਚੋਣਾਂ (Assembly Elections) ਵਿੱਚ ਪੱਟੀ (PattiAssembly Constituency) 'ਤੇ 77.67ਫੀਸਦ ਵੋਟਿੰਗ ਹੋਈ ਸੀ। ਇਸ ਦੌਰਾਨ ਅਕਾਲੀ-ਭਾਜਪਾ ਗਠਜੋੜ (SAD-BJP) ਗਠਜੋੜ ਨੂੰ 47.97 ਫੀਸਦੀ ਵੋਟਾਂ ਮਿਲੀਆਂ ਸੀ ਤੇ ਕਾਂਗਰਸ ਦੇ ਉਮੀਦਵਾਰ ਨੂੰ 47.75 ਤੇ ਸੀਪੀਐਮ ਉਮੀਦਵਾਰ ਨੂੰ 1.64 ਫੀਸਦੀ ਵੋਟਾਂ ਮਿਲੀਆਂ ਸੀ।

ਪੱਟੀ (Patti Assembly Constituency) ਦਾ ਸਿਆਸੀ ਸਮੀਕਰਨ

ਜੇਕਰ ਇਸ ਸੀਟ ਦਾ ਮੌਜੂਦਾ ਸਮੀਕਰਨ ਦੇਖੀਏ ਤਾਂ ਅਜੇ ਮੁੱਖ ਤੌਰ ’ਤੇ ਕਾਂਗਰਸ ਅਤੇ ਅਕਾਲੀ ਦਲ ਦੇ ਪੁਰਾਣੇ ਉਮੀਦਵਾਰ ਆਮੋ ਸਾਹਮਣੇ ਹਨ। ਹਰਮਿੰਦਰ ਸਿੰਘ ਗਿੱਲ ਕਾਂਗਰਸ ਵੱਲੋਂ ਚੌਥੀ ਵਾਰ ਮੈਦਾਨ ਵਿੱਚ ਹਨ, ਜਦੋਂਕਿ ਅਕਾਲੀ ਦਲ ਵੱਲੋਂ ਆਦੇਸ਼ ਪ੍ਰਤਾਪ ਸਿੰਘ ਕੈਰੋਂ ਪੰਜਵੀਂ ਵਾਰ ਚੋਣ ਲੜ ਰਹੇ ਹਨ। ਦੂਜੇ ਪਾਸੇ ਆਮ ਆਦਮੀ ਪਾਰਟੀ ਨੇ ਉਮੀਦਵਾਰ ਬਦਲ ਦਿੱਤਾ ਹੈ। ਰਣਜੀਤ ਸਿੰਘ ਚੀਮਾ ਦੀ ਥਾਂ ਲਾਲਜੀਤ ਸਿੰਘ ਭੁੱਲਰ ਨੂੰ ਉਮੀਦਵਾਰ ਬਣਾਇਆ ਗਿਆ ਹੈ। ਅਜੇ ਭਾਜਪਾ ਗਠਜੋੜ ਦਾ ਉਮੀਦਵਾਰ ਮੈਦਾਨ ਵਿੱਚ ਆਉਣਾ ਬਾਕੀ ਹੈ। ਅਜਿਹੇ ਵਿੱਚ ਮੁਕਾਬਲਾ ਫਿਲਹਾਲ ਕਾਂਗਰਸ ਤੇ ਅਕਾਲੀ ਵਿਚਾਲੇ ਸਿੱਧਾ ਜਾਪ ਰਿਹਾ ਹੈ ਤੇ ਵੇਖਣਾ ਇਹ ਹੋਵੇਗਾ ਕਿ ਉਮੀਦਵਾਰ ਬਦਲ ਕੇ ਆਮ ਆਦਮੀ ਪਾਰਟੀ ਮੁਕਾਬਲੇ ਵਿੱਚ ਆ ਸਕੇਗੀ ਜਾਂ ਨਹੀਂ।

ਇਹ ਵੀ ਪੜ੍ਹੋ:ਪੀਐੱਮ ਨਰਿੰਦਰ ਮੋਦੀ ਨੇ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਕੀਤੀ ਗੱਲ, ਜਾਣਿਆਂ ਸਿਹਤ ਦਾ ਹਾਲ

ETV Bharat Logo

Copyright © 2024 Ushodaya Enterprises Pvt. Ltd., All Rights Reserved.