ETV Bharat / city

ਸ਼ਹੀਦ ਨਾਇਕ ਲਾਲ ਸਿੰਘ ਦੀ ਯਾਦ ਵਿੱਚ ਜੱਦੀ ਪਿੰਡ ਵਿਖੇ ਕਰਵਾਇਆ ਗਿਆ ਸਮਾਗਮ

ਸਾਰਾਗੜ੍ਹੀ ਦੇ ਸ਼ਹੀਦ ਨਾਇਕ ਲਾਲ ਸਿੰਘ ਦਾ ਸ਼ਹੀਦੀ ਦਿਹਾੜਾ ਉਨਾਂ ਦੇ ਜ਼ੱਦੀ ਪਿੰਡ ਧੁੰਨ ਢਾਏ ਵਾਲਾ ਵਿਖੇ ਅੱਜ ਮਨਾਇਆ ਗਿਆ ਹੈ। ਇਸ ਮੌਕੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਜਸਬੀਰ ਸਿੰਘ ਡਿੰਪਾ, ਡਿਪਟੀ ਕਮਿਸ਼ਨਰ ਮੁਨੀਸ਼ ਕੁਮਾਰ, ਮਾਰਕੀਟ ਕਮੇਟੀ ਤਰਨ ਤਾਰਨ ਦੇ ਚੇਅਰਮੈਨ ਸੁਬੇਗ ਸਿੰਘ ਧੁੰਨ ਵੀ ਮਜ਼ੂਦ ਰਹੇ।

battle of saragarhi Martyr Naik Lal Singh
ਸ਼ਹੀਦ ਨਾਇਕ ਲਾਲ ਸਿੰਘ ਦੀ ਯਾਦ ਵਿੱਚ ਜੱਦੀ ਪਿੰਡ ਵਿਖੇ ਕਰਵਾਇਆ ਗਿਆ ਸਮਾਗਮ
author img

By

Published : Sep 11, 2022, 4:44 PM IST

ਤਰਨ ਤਾਰਨ: ਸ਼ਹੀਦ ਨਾਇਕ ਲਾਲ ਸਿੰਘ ਦਾ ਸ਼ਹੀਦੀ (saragarhi Martyr Naik Lal Singh) ਦਿਹਾੜਾ ਉਨਾਂ ਦੇ ਜ਼ੱਦੀ ਪਿੰਡ ਧੁੰਨ ਢਾਏ ਵਾਲਾ ਵਿਖੇ ਅੱਜ ਮਨਾਇਆ ਗਿਆ। ਇਸ ਦੌਰਾਨ ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਜਸਬੀਰ ਸਿੰਘ ਡਿੰਪਾ, ਡਿਪਟੀ ਕਮਿਸ਼ਨਰ ਮੁਨੀਸ਼ ਕੁਮਾਰ, ਮਾਰਕੀਟ ਕਮੇਟੀ ਤਰਨ ਤਾਰਨ ਦੇ ਚੇਅਰਮੈਨ ਸੁਬੇਗ ਸਿੰਘ ਧੁੰਨ ਵੀ ਵਿਸ਼ੇਸ਼ ਤੌਰ 'ਤੇ ਪਹੁੰਚੇ ਅਤੇ ਸ਼ਹੀਦ ਨਾਇਕ ਲਾਲ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਮੌਕੇ 'ਤੇ ਨਾਇਕ ਲਾਲ ਸਿੰਘ ਦੇ ਪਰਿਵਾਰਕ ਮੈਂਬਰਾਂ ਵੀ ਪੁਹੰਚੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਤੇ ਉਪਰੰਤ ਕੀਰਤਨ ਦਰਬਾਰ ਹੋਇਆ।

ਪੰਜਾਬ ਪੁਲਿਸ ਤੇ ਭਾਰਤੀ ਸੈਨਾ ਦੇ ਜਵਾਨਾਂ ਵੱਲੋਂ ਸ਼ਹੀਦ ਨੂੰ ਸਲਾਮੀ ਦਿੱਤੀ ਜਾਵੇਗੀ। ਇਸ ਦੌਰਾਨ ਮੈਂਬਰ ਪਾਰਲੀਮੈਂਟ ਜਸਬੀਰ ਸਿੰਘ ਡਿੰਪਾ ਤੇ ਡਿਪਟੀ ਕਮਿਸ਼ਨਰ ਮੁਨੀਸ਼ ਕੁਮਾਰ, ਭਾਰਤੀ ਫੌਜ ਦੇ ਸੇਵਾ ਮੁੱਕਤ ਅਧਿਕਾਰੀ ਤੇ ਇਲਾਕੇ ਦੀ ਸੰਗਤ ਨਾਇਕ ਲਾਲ ਸਿੰਘ ਨੂੰ ਸ਼ਰਧਾ ਭੇਟ ਕੀਤੇ। ਮਿਲੀ ਜਾਣਕਾਰੀ ਅਨੁਸਾਰ ਨਾਇਕ ਲਾਲ ਸਿੰਘ, ਸਾਰਾਗੜ੍ਹੀ ਦੇ ਕਿਲੇ ਜੋ ਕਿ ਪਾਕਿਸਤਾਨ ਵਿਚ ਸਥਿਤ ਹੈ, ਵਿਚ ਲੜਾਈ ਵੇਲੇ ‘ਸੈਕਿੰਡ ਇਨ ਕਮਾਂਡ ’ ਸਨ ਅਤੇ ਉਹ 7 ਘੰਟੇ ਤੋਂ ਵੱਧ ਸਮਾਂ ਦੁਸਮਣਾਂ ਨਾਲ ਲੋਹਾ ਲੈਂਦੇ ਰਹੇ।

ਜਿਕਰਯੋਗ ਹੈ ਕਿ ਸਾਰਾਗੜ੍ਹੀ ਦੀ ਲੜਾਈ 12 ਸਤੰਬਰ 1897 ਨੂੰ ਕੋਹਾਟ ਜ਼ਿਲ੍ਹੇ ਵਿੱਚ ਹੋਈ ਸੀ ਜੋ ਕਿ ਹੁਣ ਪਾਕਿਸਤਾਨ ਵਿੱਚ ਹੈ। ਇਹ ਦੁਨੀਆਂ ਦੀ ਮਹਾਨ ਜੰਗਾਂ ਵਿੱਚੋਂ ਇਕ ਮੰਨੀ ਜਾਂਦੀ ਹੈ। ਇਸ ਜੰਗ ਵਿੱਚ ਇੱਕ ਪਾਸੇ ਸਿਰਫ਼ 21 ਸਿੱਖ ਜਵਾਨ ਅਤੇ ਦੂਸਰੇ ਪਾਸੇ 10 ਹਜ਼ਾਰ ਦੇ ਕਰੀਬ ਅਫਗਾਨੀ ਹਮਲਾਵਰ ਸਨ। ਇਨ੍ਹਾਂ ਦੀ ਅਗਵਾਈ ਹਵਾਲਦਾਰ ਈਸ਼ਰ ਸਿੰਘ ਕਰ ਰਹੇ ਸਨ।

ਇਹ ਵੀ ਪੜ੍ਹੋ: ਸੜਕ ਕੰਢੇ ਮਿਲੀ ਅਣਪਛਾਤੀ ਨੌਜਵਾਨ ਲੜਕੀ ਦੀ ਲਾਸ਼

ETV Bharat Logo

Copyright © 2024 Ushodaya Enterprises Pvt. Ltd., All Rights Reserved.