ETV Bharat / city

ਇੱਕ ਹੋਰ ਕਿਸਾਨ ਚੜ੍ਹਿਆ ਕਰਜ਼ੇ ਦੀ ਬਲੀ - farmer suicide

ਕਰਜ਼ੇ ਤੋਂ ਤੰਗ ਆ ਕੇ ਤਰਨਤਾਰਨ ਦੇ ਕਿਸਾਨ ਨੇ ਕੀਤੀ ਖ਼ੁਦਕੁਸ਼ੀ। ਮ੍ਰਿਤਕ ਦੀ ਫ਼ਸਲ ਖ਼ਰਾਬ ਹੋਣ ਕਰਕੇ ਉਸ ਦੇ ਸਿਰ 'ਤੇ ਸੀ 10 ਲੱਖ ਦਾ ਕਰਜ਼ਾ। ਪੁਲਿਸ ਨੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ 'ਤੇ ਕਾਰਵਾਈ ਕੀਤੀ ਸ਼ੁਰੂ

sdf
author img

By

Published : Feb 27, 2019, 5:49 PM IST

ਤਰਨਤਾਰਨ: ਨਜ਼ਦੀਕੀ ਪਿੰਡ ਵੈਰੋਵਾਲ ਵਿੱਚ ਕਰਜ਼ੇ ਤੋਂ ਤੰਗ ਆ ਕੇ ਕਿਸਾਨ ਨਿਰਮਲ ਸਿੰਘ (35) ਨੇ ਫਾਹਾ ਲਾ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਦੇ ਸਿਰ 'ਤੇ 10 ਲੱਖ ਦੇ ਕਰੀਬ ਦਾ ਕਰਜ਼ਾ ਸੀ।

ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਫ਼ਸਲ ਤਬਾਹ ਹੋਣ ਕਰਕੇ ਨਿਰਮਲ ਸਿੰਘ ਦੇ ਸਿਰ 'ਤੇ 10 ਲੱਖ ਦੇ ਕਰੀਬ ਦਾ ਕਰਜ਼ਾ ਸੀ ਜਿਸ ਕਰਕੇ ਉਹ ਕਾਫ਼ੀ ਪਰੇਸ਼ਾਨ ਰਹਿੰਦਾ ਸੀ। ਇਸ ਕਰਕੇ ਉਸ ਨੇ ਫਾਹਾ ਲਾ ਕੇ ਖ਼ੁਦਕੁਸ਼ੀ ਕਰ ਲਈ।

ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਸਿਵਲ ਹਸਪਤਾਲ ਵਿਖੇ ਪੋਸਟ ਮਾਰਟਮ ਲਈ ਭੇਜ ਦਿੱਤਾ ਹੈ।

ਪੁਲਿਸ ਅਧਿਕਾਰੀ ਬਲਜਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਬਹਿਰਹਾਲ, ਸੂਬਾ ਸਰਕਾਰ ਵੱਲੋਂ ਚਲਾਈ ਜਾ ਰਹੀ ਕਰਜ਼ਾ ਮਾਫ਼ੀ ਦੀ ਸਕੀਮ ਦੇ ਦਾਅਵੇ ਉਦੋਂ ਖੋਖਲੇ ਜਾਪਦੇ ਹਨ ਜਦੋਂ ਪੰਜਾਬ ਵਿੱਚ ਆਏ ਦਿਨ ਕਿਸਾਨਾਂ ਦੀਆਂ ਖ਼ੁਦਕੁਸ਼ੀਆਂ ਕਰਨ ਦੀਆਂ ਖ਼ਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ।

Name-Pawan Sharma Tarn Taran     Date-27-02-19

ਕਰਜ਼ੇ ਤੋਂ ਤੰਗ ਆ ਕੇ ਗਰੀਬ ਕਿਸਾਨ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ 

ਤਰਨਤਾਰਨ ਦੇ ਨਜ਼ਦੀਕੀ ਪਿੰਡ ਵੈਰੋਵਾਲ ਵਿਖੇ ਕਰਜ਼ੇ ਤੋਂ ਤੰਗ ਆ ਕੇ ਕਿਸਾਨ ਨਿਰਮਲ ਸਿੰਘ  (੩੫)ਪੁੱਤਰ ਨਾਜਰ ਸਿੰਘ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲੈਣ ਸਬੰਧੀ ਮਾਮਲਾ ਸਾਹਮਣੇ ਹੈ ਜਦਕਿ ਪੁਲਸ ਵੱਲੋਂ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਸਿਵਲ ਹਸਪਤਾਲ ਤਰਨਤਾਰਨ ਵਿਖੇ ਪੋਸਟਮਾਰਟਮ  ਲਈ ਭੇਜ ਦਿੱਤਾ ਗਿਆ ਹੈ  
ਮ੍ਰਿਤਕ ਕਿਸਾਨ    ਨਿਰਮਲ ਸਿੰਘ ਦੇ ਪਰਿਵਾਰਕ ਮੈਂਬਰਾਂ ਦੱਸਿਆ ਕਿ  ਉਨ੍ਹਾਂ ਦੀ ਫਸਲ ਤਬਾਹ ਹੋਣ ਕਾਰਨ ਉਨ੍ਹਾਂ ਦੇ ਸਿਰ ਤੇ ਕਰੀਬ ਦਸ ਲੱਖ ਰੁਪਏ ਦਾ ਕਰਜ਼ਾ ਚੜ੍ਹ ਗਿਆ ਸੀ ਜਿਸ ਕਾਰਨ ਨਿਰਮਲ ਸਿੰਘ ਕਾਫੀ ਪ੍ਰੇਸ਼ਾਨ ਨਹੀਂ ਰਹਿੰਦਾ ਸੀ ਇਸ ਕਾਰਨ ਉਸ ਨੇ ਫਾਹਾ ਲੈ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ ਲਾਸ਼ ਦਾ ਪੋਸਟਮਾਰਟਮ ਕਰਵਾਉਣ ਆਏ ਪੁਲਿਸ ਅਧਿਕਾਰੀ ਬਲਜਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਮਿਰਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ
  
ਬਾਈਟ _ਮਿਰਤਕ ਦਾ ਭਰਾ ਅਤੇ ਬਲਜਿੰਦਰ ਸਿੰਘ ਪੁਲਿਸ ਅਧਿਕਾਰੀ
ETV Bharat Logo

Copyright © 2024 Ushodaya Enterprises Pvt. Ltd., All Rights Reserved.