ETV Bharat / city

6 ਦਿਨਾਂ ਤੋਂ ਲਾਪਤਾ ਬੱਚੀ ਦੀ ਮਿਲੀ ਲਾਸ਼, ਮਚਿਆ ਹੜਕੰਪ

ਘਰ ਤੋਂ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਣ ਗਈ ਇੱਕ 6 ਸਾਲਾਂ ਮਾਸੂਮ ਬੱਚੀ ਦੀ ਲਾਸ਼ (missing child found dead) ਗੁਰਦੁਆਰਾ ਸਾਹਿਬ ਦੀ ਕਾਰ ਪਾਰਕਿੰਗ ਚੋਂ ਮਿਲੀ। ਜਿਸ ਤੋਂ ਬਾਅਦ ਇਲਾਕੇ ’ਚ ਸਨਸਨੀ ਫੈਲ ਗਈ ਹੈ। ਪੀੜਤ ਪਰਿਵਾਰ ਵੱਲੋਂ ਇਨਸਾਫ ਦੀ ਗੁਹਾਰ ਲਗਾਈ ਜਾ ਰਹੀ ਹੈ।

ਲਾਪਤਾ ਬੱਚੀ ਦੀ ਮਿਲੀ ਲਾਸ਼
ਲਾਪਤਾ ਬੱਚੀ ਦੀ ਮਿਲੀ ਲਾਸ਼
author img

By

Published : Dec 6, 2021, 11:06 AM IST

ਤਰਨਤਾਰਨ: ਜ਼ਿਲ੍ਹੇ ਦੇ ਇੱਕ ਕਸਬੇ ’ਚ ਪਿਛਲੇ 6 ਦਿਨਾਂ ਤੋਂ ਲਾਪਤਾ ਬੱਚੀ ਲਾਸ਼ (missing child found dead body) ਕਾਰ ਪਾਰਕਿੰਗ ਚੋਂ ਮਿਲਣ ਨਾਲ ਇਲਾਕੇ ਚ ਹੜਕੰਪ ਮਚ ਗਿਆ। ਮਿਲੀ ਜਾਣਕਾਰੀ ਮੁਤਾਬਿਕ ਬੱਚੀ ਘਰ ਤੋਂ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਣ ਲਈ ਗਈ ਸੀ ਪਰ ਉਹ ਘਰ ਵਾਪਸ ਨਹੀਂ ਆਈ। ਇਸ ਤੋਂ ਬਾਅਦ ਤਕਰੀਬਨ 5 ਦਿਨਾਂ ਬਾਅਦ ਬੱਚੀ ਦੀ ਲਾਸ਼ ਗੁਰਦੁਆਰਾ ਸਾਹਿਬ ਦੀ ਕਾਰ ਪਾਰਕਿੰਗ ਚੋਂ ਮਿਲੀ।

ਬੱਚੀ ਦੇ ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਬੱਚੀ 30 ਨਵੰਬਰ ਨੂੰ ਸ਼ਾਮ ਦੇ ਸਮੇਂ ਗੁਰਦੁਆਰਾ ਸਾਹਿਬ ਵਿਖੇ ਗਏ ਸੀ ਪਰ ਉਹ ਘਰ ਵਾਪਸ ਨਹੀਂ ਆਈ। ਹਰ ਥਾਂ ਲੱਭਣ ਤੋਂ ਬਾਅਦ ਉਨ੍ਹਾਂ ਨੇ ਪੁਲਿਸ ਕੋਲ ਉਸਦੀ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ। ਪਰ ਮਾਮਲੇ ਦੇ 5 ਦਿਨ ਹੋਣ ਜਾਣ ਤੋਂ ਬਾਅਦ ਉਨ੍ਹਾਂ ਦੀ ਬੱਚੀ ਦੀ ਲਾਸ਼ ਗੁਰਦੁਆਰਾ ਸਾਹਿਬ ਦੀ ਕਾਰ ਪਾਰਕਿੰਗ ਚੋਣ ਮਿਲੀ।

ਲਾਪਤਾ ਬੱਚੀ ਦੀ ਮਿਲੀ ਲਾਸ਼

ਉੱਥੇ ਹੀ ਦੂਜੇ ਪਾਸੇ ਪੀੜਤ ਪਰਿਵਾਰ ਦੇ ਗੁਆਂਢੀਆਂ ਦਾ ਕਹਿਣਾ ਹੈ ਕਿ ਪੀੜਤ ਪਰਿਵਾਰ ਗਰੀਬ ਪਰਿਵਾਰ ਹੈ। ਪੀੜਤ ਪਰਿਵਾਰ ਨੂੰ ਇਨਸਾਫ ਮਿਲਣਾ ਚਾਹੀਦਾ ਹੈ। ਉਨ੍ਹਾਂ ਨੇ ਬੱਚੀ ਦੇ ਨਾਲ ਕਿਸੇ ਘਿਣੌਨੀ ਹਰਕਤ ਕਰ ਕਤਲ ਕਰਨ ਦਾ ਖਦਸ਼ਾ ਜਤਾਇਆ ਹੈ। ਫਿਲਹਾਲ ਗੁਆਂਢੀਆਂ ਵੱਲੋਂ ਪੀੜਤ ਪਰਿਵਾਰ ਵੱਲੋਂ ਇਨਸਾਫ ਦੀ ਮੰਗ ਕੀਤੀ ਗਈ ਹੈ।

ਇਹ ਵੀ ਪੜੋ: ਅਗਵਾ ਕਰਕੇ 18 ਸਾਲਾਂ ਨੌਜਵਾਨ ਦਾ ਕਤਲ

ETV Bharat Logo

Copyright © 2024 Ushodaya Enterprises Pvt. Ltd., All Rights Reserved.