ਮਲੇਰਕੋਟਲਾ: ਪੰਜਾਬ ਏਕਤਾ ਪਾਰਟੀ ਦੇ ਮੁੱਖੀ ਸੁਖਪਾਲ ਖਹਿਰਾ ਸ਼ੁੱਕਰਵਾਰ ਨੂੰ ਪਿੰਡ ਤੋਲੇਵਾਲ ਵਿਖੇ ਪੁੱਜੇ। ਸੁਖਪਾਲ ਖਹਿਰਾ ਇੱਥੇ ਜ਼ਖ਼ਮੀ ਦਲਿਤਾਂ ਦਾ ਹਾਲ ਜਾਨਣ ਲਈ ਪੁੱਜੇ ਸਨ। ਦੱਸਣਯੋਗ ਹੈ ਕਿ ਪਿਛਲੇ ਦਿਨੀਂ ਪਿੰਡ ਤੋਲੇਵਾਲ ਵਿਖੇ ਪੰਚਾਇਤੀ ਜ਼ਮੀਨ ਦੀ ਬੋਲੀ ਦੌਰਾਨ ਦਲਿਤਾਂ ਦੀ ਕੁੱਟਮਾਰ ਕੀਤੀ ਗਈ ਸੀ, ਜਿਸ ਤੋਂ ਬਾਅਦ ਸੁਖਪਾਲ ਖਹਿਰਾ ਦਲਿਤਾਂ ਨੂੰ ਮਿਲਣ ਮਲੇਰਕੋਟਲਾ ਪੁੱਜੇ ਸਨ।
ਇਸ ਮੌਕੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਇਆ ਸੁਖਪਾਲ ਖਹਿਰਾ ਨੇ ਕਿਹਾ ਕਿ ਸੂਬਾ ਸਰਕਾਰ ਦਲਿਤਾਂ ਦੇ ਹੱਕਾਂ ਨੂੰ ਖੋਹ ਰਹੀ ਹੈ, ਦਲਿਤਾਂ ਦੀ ਇਸ ਤਰ੍ਹਾਂ ਨਾਲ ਕੁੱਟ ਮਾਰ ਹੋਣਾ ਇਹ ਸਾਬਤ ਕਰਦੀ ਹੈ ਕਿ ਸਰਕਾਰ ਗੁੰਡਾ ਗਰਦੀ ਨੂੰ ਨੱਥ ਪਾਉਣ 'ਚ ਪੂਰੀ ਤਰ੍ਹਾਂ ਨਾਲ ਫੇਲ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਤੁਰੰਤ ਜ਼ਮੀਨ ਦੀ ਬੋਲੀ ਸੁਚੱਜੇ ਢੰਗ ਨਾਲ ਕਰਵਾ ਕੇ ਇਸ ਮਸਲੇ ਦਾ ਹੱਲ ਕੀਤਾ ਜਾਵੇ।
ਰਾਹੁਲ ਗਾਂਧੀ ਦੇ ਅਸਤੀਫ਼ੇ ਤੋਂ ਬਾਅਦ ਕੈਪਟਨ ਦੀ ਪਾਰਟੀ ਤੋਂ ਇਹ ਗੁਜ਼ਾਰਿਸ਼
ਖਹਿਰਾ ਨੇ ਨਸ਼ੇ ਦੇ ਮੁਦੇ ਨੂੰ ਲੈ ਕੇ ਕੈਪਟਨ ਸਰਕਾਰ ਨੂੰ ਘੇਰਦੇ ਹੋਇਆ ਕਿਹਾ ਕਿ ਹਰ ਗਲੀ ਮੁਹੱਲੇ ਅੰਦਰ ਨਸ਼ਾ ਖ਼ਾਸ ਕਰ ਕੇ ਚਿੱਟੇ ਦਾ ਕਾਰੋਬਾਰ ਹੋ ਰਿਹਾ ਹੈ, ਜਿਸ 'ਚ ਕੁਝ ਕਾਲੀਆਂ ਤੇ ਚਿੱਟੀਆਂ ਭੇਡਾਂ ਵੀ ਸ਼ਾਮਿਲ ਹਨ। ਖਹਿਰਾ ਨੇ ਕੈਪਟਨ ਸਰਕਾਰ ਨੂੰ ਫੇਲ ਕਰਾਰ ਦਿੱਤਾ ਹੈ ਅਤੇ ਨਾਲ ਹੀ ਉਨ੍ਹਾਂ ਕਿਹਾ ਕਿ ਬਿਜਲੀ ਦੇ ਵਧੇ ਹੋਏ ਰੇਟਾਂ ਨੂੰ ਲੈਕੇ 22 ਜੁਲਾਈ ਨੂੰ ਪਟਿਆਲੇ ਵਿੱਖੇ ਬਿਜਲੀ ਦਫਤਰ ਦੇ ਅੱਗੇ ਵਿਸ਼ਾਲ ਧਰਨਾ ਦੇਣ ਦੀ ਗੱਲ ਕੀਤੀ ਹੈ। ਖਹਿਰਾ ਨੇ ਨਵਜੋਤ ਸਿੰਘ ਸਿੱਧੂ ਤੇ ਬੋਲਦਿਆਂ ਹੋਇਆ ਕਿਹਾ ਕਿ ਕੈਪਟਨ ਵਲੋਂ ਜਾਣ ਕੇ ਡਰਾਮਾ ਕਰਕੇ ਸਿੱਧੂ ਦਾ ਵਿਭਾਗ ਬਦਲਿਆ ਹੈ।