ETV Bharat / city

CAA ਅਤੇ NRC ਵਿਰੁੱਧ ਮਲੇਰਕੋਟਲਾ ਦੇ ਲੋਕਾਂ ਨੇ ਸੰਘਰਸ਼ ਤੇਜ਼ ਕਰਨ ਦੀ ਦਿੱਤੀ ਚੇਤਾਵਨੀ

ਨਾਗਰਿਕਤਾ ਸੋਧ ਕਾਨੂੰਨ ਤੇ ਐਨਆਰਸੀ ਦੇ ਵਿਰੁੱਧ ਪੰਜਾਬ ਦੇ ਵੱਖ-ਵੱਖ ਸ਼ਹਿਰਾਂ 'ਚ ਰੋਸ ਪ੍ਰਦਰਸ਼ਨ ਜਾਰੀ ਹੈ। ਮਲੇਰਕੋਟਲਾ ਵਿਖੇ ਵੀ ਲੋਕਾਂ ਨੇ ਨਾਗਰਿਕਤਾ ਸੋਧ ਕਾਨੂੰਨ ਅਤੇ ਐਨਆਰਸੀ ਵਿਰੁੱਧ ਪੱਕਾ ਧਰਨਾ ਲਗਾਇਆ ਗਿਆ ਹੈ। ਪ੍ਰਦਰਸ਼ਨਕਾਰੀਆਂ ਵੱਲੋਂ ਇਸ ਕਾਨੂੰਨ ਨੂੰ ਧਰਮ ਨਿਰਪੱਖਤਾ ਦੇ ਵਿਰੁੱਧ ਦੱਸਦੇ ਹੋਏ ਕੇਂਦਰ ਸਰਕਾਰ ਦੇ ਵਿਰੁੱਧ ਸੰਘਰਸ਼ ਹੋਰ ਤੇਜ਼ ਕੀਤੇ ਜਾਣ ਦੀ ਚੇਤਾਵਨੀ ਦਿੱਤੀ ਗਈ ਹੈ।

author img

By

Published : Jan 12, 2020, 5:25 PM IST

ਮਲੇਰਕੋਟਲਾ 'ਚ ਨਾਗਰਿਕਤਾ ਸੋਧ ਕਾਨੂੰਨ ਤੇ ਐਨਆਰਸੀ ਦੇ ਵਿਰੁੱਧ 'ਚ ਪੱਕਾ ਧਰਨਾ ਜਾਰੀ
ਮਲੇਰਕੋਟਲਾ 'ਚ ਨਾਗਰਿਕਤਾ ਸੋਧ ਕਾਨੂੰਨ ਤੇ ਐਨਆਰਸੀ ਦੇ ਵਿਰੁੱਧ 'ਚ ਪੱਕਾ ਧਰਨਾ ਜਾਰੀ

ਸੰਗਰੂਰ: ਮਲੇਰਕੋਟਲਾ ਵਿਖੇ ਵੱਖ-ਵੱਖ ਭਾਈਚਾਰੇ ਦੇ ਲੋਕਾਂ ਵੱਲੋਂ ਨਾਗਰਿਕਤਾ ਸੋਧ ਕਾਨੂੰਨ ਤੇ ਐਨਆਰਸੀ ਦਾ ਵਿਰੋਧ ਲਗਾਤਾਰ ਜਾਰੀ ਹੈ। ਇਸ ਦੇ ਲਈ ਵਿਰੋਧ 'ਚ ਸ਼ਹਿਰ ਵਾਸੀਆਂ ਵੱਲੋਂ ਸਰਹੰਦੀ ਗੇਟ ਨੇੜੇ ਪੱਕਾ ਧਰਨਾ ਅੱਜ ਚੌਥੇ ਦਿਨ ਵੀ ਲਗਾਤਾਰ ਜਾਰੀ ਹੈ।

ਮਲੇਰਕੋਟਲਾ 'ਚ ਨਾਗਰਿਕਤਾ ਸੋਧ ਕਾਨੂੰਨ ਤੇ ਐਨਆਰਸੀ ਦੇ ਵਿਰੁੱਧ 'ਚ ਪੱਕਾ ਧਰਨਾ ਜਾਰੀ

ਇਸ ਧਰਨੇ 'ਚ ਵੱਖ-ਵੱਖ ਧਰਮਾਂ ਦੇ ਆਗੂਆਂ, ਕਈ ਵਿਦਿਆਰਥੀ ਸੰਗਠਨਾਂ ਤੇ ਲੋਕਾਂ ਨੇ ਹਿੱਸਾ ਲਿਆ। ਇਸ ਮੌਕੇ ਪ੍ਰਦਰਸ਼ਨਕਾਰੀਆਂ ਵੱਲੋਂ ਕੇਂਦਰ ਸਰਕਾਰ ਵਿਰੁੱਧ ਜਮ ਕੇ ਨਾਅਰੇਬਾਜ਼ੀ ਕੀਤੀ ਗਈ। ਈਟੀਵੀ ਭਾਰਤ ਨਾਲ ਗੱਲ ਕਰਦਿਆਂ ਪ੍ਰਦਰਸ਼ਨਕਾਰੀਆਂ ਨੇ ਦੱਸਿਆ ਕਿ ਨਾਗਰਿਕਤਾ ਸੋਧ ਕਾਨੂੰਨ ਅਤੇ ਐਨਆਰਸੀ ਕਾਨੂੰਨ ਭਾਰਤੀ ਲੋਕਤੰਤਰ ਨੂੰ ਠੇਸ ਪਹੁੰਚਾਉਣ ਵਾਲਾ ਅਤੇ ਧਰਮ ਨਿਰਪੱਖਤਾ ਦੇ ਵਿਰੁੱਧ ਹੈ।

ਉਨ੍ਹਾਂ ਕਿਹਾ ਕਿ ਇਹ ਕਾਨੂੰਨ ਜਾਤ-ਪਾਤ ਦੇ ਆਧਾਰ 'ਤੇ ਬਣਾਇਆ ਗਿਆ ਹੈ ਅਤੇ ਕੇਂਦਰ ਸਰਕਾਰ ਵੱਲੋਂ ਇਸ ਨੂੰ ਜਬਰਨ ਲੋਕਾਂ ਉੱਤੇ ਥੋਪਿਆ ਜਾ ਰਿਹਾ ਹੈ। ਇਹ ਲੋਕਤੰਤਰ ਦੇ ਵਿਰੁੱਧ ਹੈ। ਪ੍ਰਦਰਸ਼ਨਕਾਰੀਆਂ ਨੇ ਕੇਂਦਰ ਸਰਕਾਰ ਨੂੰ ਅਪੀਲ ਕਰਦਿਆਂ ਇਸ ਕਾਨੂੰਨ ਨੂੰ ਰੱਦ ਕੀਤੇ ਜਾਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਭਾਰਤ ਇੱਕ ਧਰਮ ਨਿਰਪੱਖ ਦੇਸ਼ ਹੈ, ਇਥੇ ਲੋਕਤੰਤਰ ਦੇ ਮੁਤਾਬਕ ਹਰ ਧਰਮ ਦੇ ਲੋਕਾਂ ਨੂੰ ਬਰਾਬਰ ਦੇ ਅਧਿਕਾਰ ਮਿਲਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਕੇਂਦਰ ਸਰਕਾਰ ਜਲਦ ਤੋਂ ਜਲਦ ਇਨ੍ਹਾਂ ਕਾਨੂੰਨਾਂ ਨੂੰ ਵਾਪਸ ਨਹੀਂ ਲੈਂਣ 'ਤੇ ਸੰਘਰਸ਼ ਤੇਜ਼ ਕਰਨ ਦੀ ਚੇਤਾਵਨੀ ਦਿੱਤੀ ਹੈ।

Intro:ਐਨ..ਆਰ.ਸੀ. ,ਐਨ.ਪੀ.ਆਰ, ਸੀ.ਏ.ਏ.ਕਾਨੰੂੰਨ ਵਾਪਸ ਕਰਵਾਉਣ ਲਈ ਮਲੇਰਕੋਟਲਾ ਦੇ ਸਰਹੰਦੀ ਗੇਟ ਅੱਗੇ ਪੱਕੇ ਤੋਰ ਤੇ ਮਲੇਰਕੋਟਲਾ ਦੇ ਸਾਰੇ ਭਾਈਚਾਰੇ ਦੇ ਲੋਕਾਂ ਵੱਲੋਂ ਧਰਨਾ ਲਗਾਇਆ ਗਿਆ।ਪੱਕੇ ਤੋਰ ਤੇ ਧਰਨੇ ਨੂੰ ਅੱਜ ਚਾਰ ਦਿਨ ਹੋ ਗਏ ਹਨ ।ਸਿੱਖ ਭਾਈਚਾਰੇ ਦੇ ਲੋਕਾਂ ਨੇ ਕਿਹਾ ਕੇ ਜੇਕਰ ਕਾਨੂੰਨ ਵਾਪਸ ਨਾ ਲਿਆਂ ਗਿਆ ਤਾਂ ਅਸੀ ਸੰਘਰਸ ਹੋਰ ਤੇਜ ਕਰਾਗੇ ਭਾਵੇ ਸਾਨੂੰ ਅਪਣਾ ਖੂਨ ਵਹਾਉਣਾ ਪਵੇ।Body:ਐਨ..ਆਰ.ਸੀ. ,ਐਨ.ਪੀ.ਆਰ, ਸੀ.ਏ.ਏ ਕਨੂੰੰਨਾਂ ਨੂੰ ਵਾਪਸ ਲੈਣ ਲਈ ਮੋਦੀ ਸਰਕਾਰ ਖਿਲਾਫ ਦੇਸ਼ ਹੀ ਨਹੀਂ ਸਗਂੋ ਵਿਦੇਸ਼ਾਂ ਚ ਵੀ ਨਵਂੇ ਬਣਾਏ ਉਕਤ ਕਾਨੂੰਨ ਦਾ ਜਮਕੇ ਵਿਰੋਧ ਹੋ ਰਿਹਾ ਹੈ।ਜਦੋਂ ਦੇ ਕਾਨੂੰਨ ਬਣੇ ਹਨ ਉਸ ਸਮੇਂ ਤੋਂ ਹੀ ਹਰ ਧਰਮ ਦੇ ਲੋਕ ਇਸ ਦਾ ਸੜਕਾਂ ਤੇ ਆਕੇ ਵਿਰੋਧ ਕਰ ਰਹੇ ਹਨ।ਹੁਣ ਮਲੇਰਕੋਟਲਾ ਦੇ ਸਾਰੇ ਧਰਮਾ ਦੇ ਲੋਕਾਂ ਨੇ ਸਰਹੰਦੀ ਗੇਟ ਮਲੇਰਕੋਟਲਾ ਚ ਪੱਕੇ ਤੋਰ ਤੇ ਧਰਨਾਂ ਲਗਾਇਆ ਹੋਇਆਂ ਹੈ।ਸਾਡੀ ਟੀਮ ਨਾਲ ਗੱਲਬਾਤ ਦੌਰਾਨ ਕਿਹਾ ਕੇ ਜਿੰਨਾਂ ਸਮਾਂ ਕਾਨੂੰੰਨ ਨੂੰ ਰੱਦ ਨਹੀਂ ਕੀਤਾ ਜਾਵੇਗਾ ਉਸ ਸਮੇਂ ਤੱਕ ਸੰਘਰਸ਼ ਜਾਰੀ ਰਹੇਗਾ।
ਸਾਡੀ ਟੀਮ ਨਾਲ ਗੱਲਬਾਤ ਦੌਰਾਨ ਕਿਹਾ ਕੇ ਅਸੀ ਇਸ ਦੇਸ਼ ਨੂੰ ਪਿਆਰ ਕਰਨ ਵਾਲੇ ਹਾ ਅਤੇ ਇਥੇ ਹੀ ਰਹਾਗੇ ।ਜੇਕਰ ਸਰਕਾਰ ਨੇ ਕਾਨੂੰਨ ਨੂੰ ਵਾਪਸ ਨਾ ਲਿਆ ਤਾਂ ਅਸੀ ਕਿਸੇ ਵੀ ਹੱਦ ਤੱਕ ਜਾ ਸਕਦੇ ਹਾ।Conclusion:ਸਿੱਖ ਭਾਈਚਾਰੇ ਦੇ ਲੋਕਾਂ ਨੇ ਕਿਹਾ ਕਿ ਸਿੱਖ ਭਾਈਚਾਰਾ ਮੁਸਲਿਮ ਭਾਈਚਾਰੇ ਦੇ ਨਾਲ ਹੈ ਅਸੀ ਇਨ੍ਹਾਂ ਨਾਲ ਧੱਕਾ ਹੋ ਰਿਹਾ ਫਿਰ ਸਾਡੇ ਨਾਲ ਵੀ ਹੋ ਸਕਦਾ ਹੈ ਇਸ ਲਈ ਸਾਰਿਆ ਨੂੰ ਸੰਘਰਸ ਕਰਨਾ ਚਾਹੀਦਾ ਹੈ।ਅਸੀ ਮੁਸਲਿਮ ਭਾਈਚਾਰੇ ਦੇ ਲੋਕਾਂ ਤੋਂ ਪਹਿਲਾ ਸੜਕਾ ਤੇ ਖੂਨ ਡੋਲਾਗੇ।ਅਸੀ ਹਰ ਰੋਜ ਇਥੇ ਇਨ੍ਹਾਂ ਨਾਲ ਧਰਨੇ ਤੇ ਬੈਠ ਦੇ ਹਾ।
ਬਾਈਟ:- ੧ ਪ੍ਰਦਾਰਸ਼ਨਕਾਰੀ
੨ ਪ੍ਰਦਾਰਸ਼ਨਕਾਰੀ
੩ ਸਿੱਖ ਪ੍ਰਦਾਰਸ਼ਨਕਾਰੀ

ਮਲੇਰਕੋਟਲਾ ਤੋਂ ਸੁੱਖਾ ਖਾਂਨ ਦੀ ਰਿਪੋਟ:
ETV Bharat Logo

Copyright © 2024 Ushodaya Enterprises Pvt. Ltd., All Rights Reserved.