ਸੰਗਰੂਰ: ਭਾਵੇਂ ਕਿ ਪੰਜਾਬ ਵਿੱਚ ਸਰਕਾਰ ਦੀ ਬਦਲੀ ਹੋ ਗਈ ਪਰ ਅਜੇ ਤੱਕ ਵੀ ਸਰਕਾਰ ਤੋਂ ਨੌਜਵਾਨ ਖੁਸ਼ ਨਹੀਂ ਹੈ, ਫਿਲਹਾਲ ਮਾਨ ਸਰਕਾਰ ਨੌਜਵਾਨਾਂ ਨੂੰ ਖੁਸ਼ ਕਰਨ ਵਿੱਚ ਨਾਕਾਮਯਾਬ ਸਾਬਿਤ ਹੋ ਰਹੀ ਹੈ, ਇਸੇ ਤਰ੍ਹਾਂ ਪੰਜਾਬ ਵਿੱਚ ਲਗਾਤਾਰ ਧਰਨੇ ਪ੍ਰਦਰਸ਼ਨ ਜਾਰੀ ਹਨ, ਤਾਜ਼ਾ ਖ਼ਬਰ ਸੰਗਰੂਰ ਦੀ ਹੈ ਜਿੱਥੇ ਦੋ ਅਲੱਗ ਅਲੱਗ ਯੂਨੀਅਨ ਦੀ ਤਰਫੋਂ ਆਪਣੀ ਮੰਗਾਂ ਨੂੰ ਲੈ ਕੇ 7 ਲੜਕੀਆਂ ਅਤੇ 9 ਲੜਕੇ ਤਕਰੀਬਨ ਪਿਛਲੇ ਤਿੰਨ ਦਿਨਾਂ ਤੋਂ ਮਰਨ ਵਰਤ 'ਤੇ ਬੈਠੇ ਸਨ।
ਜਿਸ ਨੂੰ ਲੈ ਕੇ ਲੱਖਾ ਸਿਧਾਣਾ ਨੇ ਕਿਹਾ ਕਿ ਪੰਜਾਬ ਸਰਕਾਰ ਆਪਣੇ ਵਾਅਦਿਆਂ ਤੋਂ ਮੁੱਕਰ ਰਹੀ ਹੈ। ਉਹਨਾਂ ਨੇ ਨੌਜਵਾਨ ਨੂੰ ਕਿਹਾ ਕਿ ਇਸ ਤਰ੍ਹਾਂ ਆਪਣੀ ਕੀਮਤੀ ਜਾਨ ਨਾ ਦਿਓ ਇਸ ਤਰ੍ਹਾਂ ਕੁਸ਼ ਨ੍ਹੀਂ ਮਿਲਨਾ ਸਾਨੂੰ ਇਕੱਠੇ ਹੋ ਕੇ ਲੜਾਈ ਲੜਨੀ ਪਵੇਗੀ, ਮਰਨ ਨਾਲ ਕੋਈ ਮਸਲੇ ਦਾ ਹੱਲ ਨਹੀਂ ਹੋਵੇਗਾ।
ਅੱਗੇ ਲੱਖਾ ਸਿਧਾਣਾ ਨੇ ਕਿਹਾ ਕਿ ਨੌਜਵਾਨ ਆਪਣੇ ਪੱਕੇ ਰੁਜ਼ਗਾਰ ਦੀ ਮੰਗ ਕਰ ਰਹੇ ਹਨ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਘਰ ਦੇ ਬਾਹਰ ਪਿਛਲੇ ਲੰਮੇ ਸਮੇਂ ਤੋਂ ਸੰਘਰਸ਼ ਕਰ ਰਹੇ ਹਨ ਅਤੇ ਲੜਕੀਆਂ ਮਰਨ ਵਰਤ 'ਤੇ ਬੈਠੀਆਂ ਹਨ, ਆਪਣੀ ਜਾਣ ਦੇਣ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ। ਉਨ੍ਹਾਂ ਨੇ ਕਿਹਾ ਕਿ ਹੁਣ ਭਗਵੰਤ ਮਾਨ ਦੇ ਉਹ ਵਾਅਦੇ ਕਿੱਧਰ ਗਏ, ਜੋ ਚੋਣਾਂ ਤੋਂ ਪਹਿਲਾਂ ਕੀਤੇ ਸਨ।
ਇਸ ਤੋਂ ਇਲਾਵਾ ਲੱਖਾ ਸਿਧਾਣਾ ਨੇ ਨੌਜਵਾਨਾਂ ਕੋਲ ਪਹੁੰਚਿਆ ਅਤੇ ਉਨ੍ਹਾਂ ਦਾ ਮਰਨ ਵਰਤ ਵੀ ਖੁੱਲ੍ਹਵਾਇਆ। ਅਤੇ ਕਿਹਾ ਕਿ ਆਪਣੀ ਕੀਮਤੀ ਜਾਨ ਦੇਣ ਨਾਲੋਂ ਸੰਘਰਸ਼ ਕਰਨਾ ਜ਼ਰੂਰੀ ਹੈ। ਸੰਘਰਸ਼ ਕਰਕੇ ਸਰਕਾਰ ਦੇ ਖਿਲਾਫ ਆਪਣੀ ਮੰਗਾਂ ਦੀ ਲੜਾਈ ਲੜੋ, ਪੰਜਾਬ ਦੇ ਲੋਕਾਂ ਨੂੰ ਵੀ ਬੇਨਤੀ ਹੈ ਕਿ ਆਪਣੇ ਨੌਜਵਾਨਾਂ ਲਈ ਅਤੇ ਆਪਣੇ ਹੱਕਾਂ ਲਈ ਸਰਕਾਰ ਦੇ ਖ਼ਿਲਾਫ਼ ਲੜਾਈ ਲੜ ਰਹੇ ਹਾਂ ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਸਾਥ ਦੇਣਾ ਚਾਹੀਦਾ ਹੈ।
ਇਹ ਵੀ ਪੜ੍ਹੋ:CM ਮਾਨ ਨੇ ਮੰਤਰੀਆਂ ਨੂੰ ਦਿੱਤੀ ਵੱਖ-ਵੱਖ ਜ਼ਿਲ੍ਹਿਆਂ ਦੀ ਨਵੀਂ ਜ਼ਿੰਮੇਵਾਰੀ