ਮਲੇਰਕੋਟਲਾ: ਕੋਰੋਨਾ ਦੇ ਚੱਲਦਿਆਂ ਪੰਜਾਬ ਸਰਕਾਰ ਵਲੋਂ ਸਖ਼ਤੀ ਵਰਤਦਿਆਂ ਜਿੰਮ ਬੰਦ ਕੀਤੇ ਗਏ ਹਨ। ਜਿਸ ਦੇ ਚੱਲਦਿਆਂ ਜਿੰਮ ਮਾਲਿਕਾਂ ਵਲੋਂ ਕਈ ਵਾਰ ਸਰਕਾਰ ਤੋਂ ਜਿੰਮ ਖੋਲ੍ਹਣ ਦੀ ਮੰਗ ਕੀਤੀ ਜਾ ਰਹੀ ਹੈ। ਜਿਸ ਨੂੰ ਲੈਕੇ ਹੁਣ ਅਨੋਖੇ ਢੰਗ ਨਾਲ ਜਿੰਮ ਮਾਲਿਕਾਂ ਵਲੋਂ ਪ੍ਰਦਰਸ਼ਨ ਕਰਦਿਆਂ ਸਰਕਾਰ ਤੋਂ ਜਿੰਮ ਖੋਲ੍ਹਣ ਦੀ ਮੰਗ ਕੀਤੀ ਹੈ। ਜਿੰਮ ਮਾਲਿਕਾਂ ਵਲੋਂ ਖੂਨਦਾਨ ਕੈਂਪ ਲਗਾ ਕੇ ਸਰਕਾਰ ਤੋਂ ਜਿੰਮ ਖੋਲ੍ਹਣ ਦੀ ਮੰਗ ਕੀਤੀ ਹੈ।
ਇਸ ਸਬੰਧੀ ਜਿੰਮ ਮਾਲਿਕਾਂ ਦਾ ਕਹਿਣਾ ਕਿ ਜਿਥੋਂ ਲੋਕਾਂ ਦੀ ਸਿਹਤ ਬਣਦੀ ਹੈ, ਉਨ੍ਹਾਂ ਚੀਜਾਂ ਨੂੰ ਸਰਕਾਰ ਵਲੋਂ ਬੰਦ ਰੱਖਿਆ ਗਿਆ ਹੈ, ਜਦ ਕਿ ਸ਼ਰਾਬ ਦੇ ਠੇਕੇ ਖੋਲ੍ਹੇ ਗਏ ਹਨ। ਇਸ ਮੌਕੇ ਖੂਨਦਾਨ ਕੈਂਪ 'ਚ ਪਹੁੰਚੇ ਅਕਾਲੀ ਆਗੂ ਦਾ ਕਹਿਣਾ ਕਿ ਸਰਕਾਰੲ ਵਲੋਂ ਸ਼ਰਾਬ ਦੇ ਠੇਕੇ ਖੁੱਲ੍ਹੇ ਰੱਖ ਕੇ ਜਿੰਮ ਬੰਦ ਰੱਖੇ ਗਏ ਹਨ। ਉਨ੍ਹਾਂ ਦਾ ਕਹਿਣਾ ਕਿ ਸਰਕਾਰ ਨੂੰ ਇਨ੍ਹਾਂ ਜਿੰਮ ਮਾਲਿਕਾਂ ਦੀ ਸੁਣਨੀ ਚਾਹੀਦੀ ਹੈ ਅਤੇ ਜਿੰਮ ਖੋਲ੍ਹਣੇ ਚਾਹੀਦੇ ਹਨ। ਉਨ੍ਹਾਂ ਦਾ ਕਹਿਣਾ ਕਿ ਜੇਕਰ ਲੋਕ ਜਿੰਮ ਜਾਣਗੇ ਤਾਂ ਉਹ ਤੰਦਰੁਸਤ ਰਹਿਣਗੇ।
ਇਹ ਵੀ ਪੜ੍ਹੋ:Punjab Congress Crisis: ਮੁਲਾਕਾਤ ਮਗਰੋਂ ਬੋਲੇ ਕੈਪਟਨ: 2022 ਚੋਣਾਂ ਦੀਆਂ ਤਿਆਰੀਆਂ ਸਬੰਧੀ ਹੋਈ ਬੈਠਕ