ETV Bharat / city

ਅਬਦੁਲ ਰਸ਼ੀਦ ਕਤਲ ਮਾਮਲਾ : ਪੁਲਿਸ ਨੇ 4 ਅਣਪਛਾਤੇ ਮੁਲਜ਼ਮਾਂ ਵਿਰੁੱਧ ਕੀਤਾ ਮਾਮਲਾ ਦਰਜ - ਵਿਆਹ ਸਮਾਗਮ ਦੌਰਾਨ ਚਾਰ ਅਣਪਛਾਤੇ ਲੋਕਾਂ ਚਲਾਈਆਂ ਗੋਲੀਆਂ

ਸੰਗਰੂਰ ਦੇ ਮਲੇਰਕੋਟਲਾ ਵਿਖੇ ਹੋਏ ਕਤਲ ਕਾਂਡ ਮਾਮਲੇ ਵਿੱਚ ਪੁਲਿਸ ਨੇ ਮ੍ਰਿਤਕ ਅਬਦੁਲ ਰਸ਼ੀਦ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰ ਲਏ ਹਨ। ਪੁਲਿਸ ਵੱਲੋਂ ਮ੍ਰਿਤਕ ਦੇ ਪਰਿਵਾਰ ਦੇ ਬਿਆਨਾਂ ਦੇ ਆਧਾਰ 'ਤੇ 4 ਅਣਪਛਾਤੇ ਮੁਲਜ਼ਮਾਂ ਉੱਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੜ੍ਹੋ ਪੂਰਾ ਮਾਮਲਾ...

Malerkotla murder case
ਫੋਟੋ
author img

By

Published : Nov 27, 2019, 8:32 AM IST

ਸੰਗਰੂਰ: ਮਲੇਰਕੋਟਲਾ ਵਿਖੇ ਹੋਏ ਇੱਕ ਵਿਆਹ ਸਮਾਗਮ ਦੌਰਾਨ 4 ਅਣਪਛਾਤੇ ਲੋਕਾਂ ਨੇ ਅਬਦੁਲ ਰਸ਼ੀਦ ਨਾਂਅ ਦੇ ਇੱਕ ਨੌਜਵਾਨ ਦਾ ਕਤਲ ਕਰ ਦਿੱਤਾ ਸੀ ਜਿਸ ਤੋਂ ਬਾਅਦ ਪੁਲਿਸ ਵੱਲੋਂ ਮ੍ਰਿਤਕ ਦੇ ਪਰਿਵਾਰ ਦੀ ਸ਼ਿਕਾਇਤ ਦੇ ਆਧਾਰ 'ਤੇ 4 ਅਣਪਛਾਤੇ ਮੁਲਜ਼ਮਾਂ ਵਿਰੁੱਧ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਅਬਦੁਲ ਰਸ਼ੀਦ ਦੇ ਕਤਲ ਮਾਮਲੇ ਵਿੱਚ ਪੁਲਿਸ ਨੇ 4 ਲੋਕਾਂ ਜਿਸ 'ਚ ਬੂਟਾ ਖ਼ਾਨ ਜੋ ਕਿ ਲੁਧਿਆਣਾ ਜੇਲ੍ਹ ਚੋਂ ਅਤੇ ਗਾਹੀਆ ਖ਼ਾਨ ਫ਼ਰੀਦਕੋਟ ਜੇਲ੍ਹ ਹੈ, ਅਤੇ ਫ਼ਰਾਜ ਅਹਿਮਦ ਅਤੇ ਹੋਰਨਾਂ 4 ਅਣਪਛਾਤੇ ਲੋਕਾਂ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ। ਇਸ ਤੋਂ ਇਲਾਵਾ ਜੇਲ 'ਚ ਬੰਦ ਮੁਲਜ਼ਮਾਂ ਲਈ ਅਦਾਲਤ ਚੋਂ ਪ੍ਰੋਟੈਕਸ਼ਨ ਵਾਰੰਟ ਹਾਸਿਲ ਕਰ ਲਏ ਗਏ ਹਨ।

ਵੀਡੀਓ

ਦੱਸਣਯੋਗ ਹੈ ਕਿ ਮ੍ਰਿਤਕ ਅਬਦੁਲ ਰਸ਼ੀਦ ਦੇ ਪਰਿਵਾਰ ਨੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਤੱਕ ਮ੍ਰਿਤਕ ਨੂੰ ਦਫ਼ਨਾਉਣ ਤੋਂ ਇਨਕਾਰ ਕਰ ਦਿੱਤਾ ਹੈ। ਪਰਿਵਾਰ ਵੱਲੋਂ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਵਿਰੋਧ ਜਾਰੀ ਹੈ।

ਹੋਰ ਪੜ੍ਹੋ: ਪੰਜਾਬ ਦੀਆਂ ਚਾਰ ਜੇਲ੍ਹਾਂ 'ਚ ਤੈਨਾਤ ਕੀਤੇ ਸੀਆਰਪੀਐੱਫ ਦੇ ਜਵਾਨ

ਇਸ ਬਾਰੇ ਮਾਮਲੇ ਦੀ ਜਾਂਚ ਕਰ ਰਹੇ ਐਸਪੀ ਮਲੇਰਕੋਟਲਾ ਮਨਜੀਤ ਸਿੰਘ ਬਰਾੜ ਨੇ ਦੱਸਿਆ ਕਿ ਇਸ ਕਤਲ ਮਾਮਲੇ ਤੋਂ ਬਾਅਦ ਪੁਲਿਸ ਵੱਲੋਂ ਸ਼ਹਿਰ ਦੇ ਕਈ ਹਿੱਸਿਆਂ ਵਿੱਚ ਨਾਕੇ ਲਗਾ ਦਿੱਤੇ ਗਏ ਹਨ। ਇਸ ਤੋਂ ਇਲਾਵਾ ਸ਼ਹਿਰ ਦੀ ਸੁਰੱਖਿਆ ਵੱਧਾ ਦਿੱਤੀ ਗਈ ਹੈ ਤਾਂ ਜੋ ਕਿਸੇ ਤਰ੍ਹਾਂ ਦੀ ਕੋਈ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ। ਪੁਲਿਸ ਵੱਲੋਂ ਮੁਲਜ਼ਮਾਂ ਦੀ ਭਾਲ ਜਾਰੀ ਹੈ। ਪੁਲਿਸ ਇਸ ਘਟਨਾ ਨੂੰ ਪੁਰਾਣੀ ਰੰਜਿਸ਼ ਨਾਲ ਜੋੜ ਕੇ ਵੇਖ ਰਹੀ ਹੈ, ਪਰ ਕਤਲ ਦੇ ਅਸਲ ਕਾਰਨਾਂ ਦਾ ਪਤਾ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਹੀ ਪਤਾ ਲਗ ਸਕੇਗਾ।

ਕੀ ਹੈ ਮਾਮਲਾ :

ਸੰਗਰੂਰ ਦੇ ਮਲੇਰਕੋਟਲਾ ਵਿੱਚ ਇੱਕ ਮੈਰਿਜ ਪੈਲੇਸ ਵਿੱਚ ਇੱਕ ਪਰਿਵਾਰ ਵੱਲੋਂ ਵਿਆਹ ਦੀਆਂ ਖੁਸ਼ੀਆਂ ਮਨਾਈਆ ਜਾ ਰਹੀਆਂ ਸਨ। ਵਿਆਹ ਸਮਾਗਮ ਦੌਰਾਨ ਕੁੱਝ ਅਣਪਛਾਤੇ ਲੋਕਾਂ ਨੇ ਲਾੜੇ ਦੇ ਭਰਾ ਉੱਤੇ ਗੋਲੀਆਂ ਚਲਾ ਦਿੱਤੀਆਂ। ਇਸ ਹਾਦਸੇ ਵਿੱਚ ਲਾੜੇ ਦੇ ਭਰਾ ਦੀ ਮੌਤ ਹੋ ਗਈ ਅਤੇ ਇੱਕ ਹੋਰ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਿਆ।

Intro:ਮਲੇਰਕੋਟਲਾ ਵਿਖੇ ਹੋਏ ਕਤਲ ਕਾਂਡ ਤੋਂ ਬਾਦ ਪੁਲਿਸ ਵਲੋਂ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਅਧਾਰ 3 ਵਿਅਕਤੀਆਂ ਜਿਸ ਵਿੱਚ ਬੂਟਾ ਖਾਨ ਉਰਫ ਬੱਗਾ ਤਖ਼ਰ ਲੁਧਿਆਣਾ ਜੇਲ ਚ ਤੇ ਗਾਹੀਆ ਖਾਨ ਫ਼ਰੀਦਕੋਟ ਜੇਲ੍ਹ ਅਤੇ ਫਰਾਜ ਅਹਿਮਦ ਉਰਫ ਫਰਾਜੀ ਅਤੇ 4 ਆਗਿਆਤ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।ਅਤੇ ਜੇਲ੍ਹ ਚ ਬੰਦ ਅਰੋਪਿਆ ਲਈ ਅਦਾਲਤ ਚੋ ਪ੍ਰੋਟੈਕਸਨ ਵਰੰਟ ਹਾਸਿਲ ਕਰ ਲਏ ਨੇ। ਜਿਕਰਯੋਗ ਹੈ ਕੇ ਪਰਿਵਾਰ ਵਲੋਂ ਮਿਰਤਕ ਨੂੰ ਦਫ਼ਨਾਉਣ ਤੋਂ ਇਨਕਾਰ ਕਰ ਦਿੱਤਾ ਹੈ ਜਦੋ ਤੱਕ ਆਰੋਪੀ ਫੜੇ ਨੀ ਜਾਂਦੇ।
ਮਲੇਰਕੋਟਲਾ ਵਿਖੇ ਅਬਦੁਲ ਰਸ਼ੀਦ ਉਰਫ ਘੁੱਦੂ ਦੇ ਹੋਏ ਕਤਲ ਨੂੰ ਲੈ ਕੇ ਪੁਲਿਸ ਵੱਲੋਂ ਤਿੰਨ ਵਿਅਕਤੀਆਂ ਖਿਲਾਫ ਬਾਈ ਨੇਮ ਅਤੇ ਚਾਰ ਅਗਿਆਤ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰ ਦਿੱਤਾ ਗਿਆ ਹੈ.ਦੱਸ ਦਈਏ ਕਿ ਬਾਈ ਨੇਮ ਤਿੰਨ ਵਿਅਕਤੀਆਂ ਦੇ ਵਿੱਚੋਂ ਦੋ ਵਿਅਕਤੀ ਜੇਲ੍ਹ ਦੇ ਵਿੱਚ ਬੰਦ ਹਨ ਜਿਸ ਨੂੰ ਅਦਾਲਤ ਚੋ ਪ੍ਰੋਟੈਕਸ਼ਨ ਵਾਰੰਟ ਪੁਲਿਸ ਵੱਲੋਂ ਹਾਸਲ ਕਰਕੇ ਉਨ੍ਹਾਂ ਨੂੰ ਜਲਦ ਪੁੱਛਗਿੱਛ ਲਈ ਲਿਆਂਦਾ ਜਾਵੇਗਾ।Body:ਮਲੇਰਕੋਟਲਾ ਵਿਖੇ ਸੋਮਵਾਰ ਦੀ ਰਾਤ ਨੂੰ ਹੋਈ ਘਟਨਾ ਜਿਸ ਦੇ ਵਿੱਚ ਅਬਦੁਲ ਰਸ਼ੀਦ ਉਰਫ ਘੁੱਦੂ ਨਾਮਕ ਇਕ ਵਿਅਕਤੀ ਦੀ ਉਸ ਦੇ ਵੱਡੇ ਭਰਾ ਦੇ ਵਿਆਹ ਸਮਾਗਮ ਦੌਰਾਨ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਜਾਂਦੀ ਹੈ ।ਜਿਸ ਤੋਂ ਬਾਅਦ ਮਲੇਰਕੋਟਲਾ ਪੁਲਿਸ ਹਰਕਤ ਦੇ ਵਿੱਚ ਆਉਂਦੀ ਹੈ ਅਤੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਤੇ ਤਿੰਨ ਆਰੋਪੀਆਂ ਖਿਲਾਫ ਬਾਈ ਨੇਮ ਅਤੇ ਚਾਰ ਅਗਿਆਤ ਵਿਅਕਤੀਆਂ ਖਿਲਾਫ਼ ਕਤਲ ਦਾ ਮਾਮਲਾ ਦਰਜ ਕਰ ਲਿਆ ਜਾਂਦਾ ਹੈ ਅਤੇ ਜਿਸ ਵਿੱਚੋਂ ਦੋ ਆਰੋਪੀ ਜੇਲ੍ਹ ਵਿੱਚ ਬੰਦ ਹਨ ਜਿਨ੍ਹਾਂ ਦਾ ਕਿ ਅਦਾਲਤ ਵਿੱਚੋਂ ਪ੍ਰੋਡਕਸ਼ਨ ਵਾਰੰਟ ਹਾਸਲ ਕਰਕੇ ਮਲੇਰਕੋਟਲਾ ਥਾਣੇ ਲਿਆਂਦਾ ਜਾਵੇਗਾ ਜਿਨ੍ਹਾਂ ਤੋਂ ਪੁੱਛਗਿੱਛ ਕੀਤੀ ਜਾਵੇਗੀ ਕਿ ਆਖਿਰਕਾਰ ਕੀ ਰੰਜਿਸ਼ ਸੀ ਅਤੇ ਕਿਹੜੇ ਉਹ ਲੋਕ ਸਨ ਜਿਨ੍ਹਾਂ ਨੇ ਹਮਲਾ ਕਰਕੇ ਇਸ ਘਟਨਾ ਨੂੰ ਅੰਜਾਮ ਦਿੱਤਾ ਇਹ ਸਾਰੀ ਜਾਣਕਾਰੀ ਮਾਲੇਰਕੋਟਲਾ ਦੇ ਐੱਸਪੀ ਮਨਜੀਤ ਸਿੰਘ ਬਰਾੜ ਵੱਲੋਂ ਮੀਡੀਆ ਨਾਲ ਗੱਲਬਾਤ ਦੌਰਾਨ ਦਿੱਤੀ ਗਈ। ਨਾਲ ਹੀ ਊਨਾ ਇਹ ਵੀ ਕਿਹਾ ਕਿ ਪਰਿਵਾਰ ਵੱਲੋਂ ਪਹਿਲਾਂ ਕਿਹਾ ਜਾ ਰਿਹਾ ਸੀ ਕਿ ਆਰੋਪੀਆਂ ਖਿਲਾਫ਼ ਪੁਲਿਸ ਬਾਈ ਨੇਮ ਮਾਮਲਾ ਦਰਜ ਕਰੇ ਜਿਸ ਤੋਂ ਬਾਅਦ ਉਹ ਮ੍ਰਿਤਕ ਦੇ ਨੂੰ ਲੈਣਗੇ ਪਰ ਦੱਸ ਦੀਏ ਕਿ ਪੁਲਿਸ ਵੱਲੋਂ ਕਿਹਾ ਗਿਆ ਕਿ ਬਾਈ ਨੇਮ ਮਾਮਲਾ ਦਰਜ ਕਰਨ ਤੋਂ ਬਾਅਦ ਵੀ ਹਾਲੇ ਤੱਕ ਪਰਿਵਾਰ ਮ੍ਰਿਤਕ ਦੇਹ ਨੂੰ ਦਫਨਾਉਣ ਤੋਂ ਇਨਕਾਰ ਕਰ ਰਿਹਾ ਹੈ ਅਤੇ ਪਰਿਵਾਰ ਮੰਗ ਕਰ ਰਿਹਾ ਕਿ ਜੇਲ੍ਹ ਵਿੱਚ ਬੰਦ ਆਰੋਪੀਆਂ ਨੂੰ ਲਿਆ ਕੇ ਪੁੱਛਗਿੱਛ ਕਰਕੇ ਹਮਲਾ ਕਰਨ ਵਾਲੇ ਦੋਸ਼ੀਆਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇ ਅਤੇ ਜਿਸ ਤੋਂ ਬਾਅਦ ਉਹ ਮ੍ਰਿਤਕ ਦੇਹ ਨੂੰ ਸਪੁਰਦੇ ਖਾਕ ਜਾਣੀਕੇ ਦਫ਼ਨਾਉਣਗੇ ।
Byte 01 ਮਨਜੀਤ ਸਿੰਘ ਬਰਾੜ ਐਸ ਪੀ ਮਲੇਰਕੋਟਲਾConclusion:ਉਧਰ ਜੇਕਰ ਗੱਲ ਕਰੀਏ ਸ਼ਹਿਰ ਦੀ ਸੁਰੱਖਿਆ ਦੀ ਤਾਂ ਸ਼ਹਿਰ ਦੇ ਹਰ ਚੌਂਕ ਦੇ ਵਿੱਚ ਪੁਲਿਸ ਤੈਨਾਤ ਕੀਤੀ ਗਈ ਹੈ ਤਾਂ ਜੋ ਕੋਈ ਅਣਸੁਖਾਵੀ ਘਟਨਾ ਨਾ ਵਾਪਰ ਸਕੇ।
ਭਾਵੇਂ ਕਿ ਇਸ ਘਟਨਾ ਨੂੰ ਪੁਰਾਣੀ ਰੰਜਿਸ ਦੇ ਨਾਲ ਪੁਲਿਸ ਵੱਲੋਂ ਜੋੜ ਕੇ ਵੇਖਿਆ ਜਾ ਰਿਹਾ ਹੈ ਪਰ ਅਸਲ ਕਤਲ ਦੀ ਕੀ ਵਜਾ ਏ ਜਾਂਚ ਜਾਂ ਫਿਰ ਆਰੋਪੀਆਂ ਤੋਂ ਪੁੱਛਗਿਛ ਤੋਂ ਬਾਅਦ ਹੀ ਪਤਾ ਚੱਲ ਸਕੇਗਾ ।

Malerkotla Sukha Khan-8727023400
ETV Bharat Logo

Copyright © 2025 Ushodaya Enterprises Pvt. Ltd., All Rights Reserved.