ETV Bharat / city

ਮਾਮੇ ਨੇ ਕੀਤਾ ਆਪਣੀ ਹੀ ਭਾਣਜੀ ਦਾ ਕਤਲ - PATIALA MURDER CASE

ਪਟਿਆਲਾ ਦੇ ਤਿਜ਼ਬਾ ਕਲੋਨੀ(Tizba Colony of Patiala) ਵਿੱਚ ਆਪਣੀ ਹੀ ਭਾਣਜੀ ਦਾ ਕਤਲ ਕਰਨ ਦਾ ਸਮਾਚਾਰ ਸਾਹਮਣੇ ਆਇਆ ਹੈ।

ਮਾਮੇ ਨੇ ਕੀਤਾ ਆਪਣੀ ਹੀ ਭਾਣਜੀ ਦਾ ਕਤਲ
ਮਾਮੇ ਨੇ ਕੀਤਾ ਆਪਣੀ ਹੀ ਭਾਣਜੀ ਦਾ ਕਤਲ
author img

By

Published : Nov 27, 2021, 4:40 PM IST

ਪਟਿਆਲਾ: ਪਟਿਆਲਾ ਦੇ ਤਿਜ਼ਬਾ ਕਲੋਨੀ(Tizba Colony of Patiala) ਵਿੱਚ ਆਪਣੀ ਹੀ ਭਾਣਜੀ ਦਾ ਕਤਲ (Murder of niece) ਕਰਨ ਦਾ ਸਮਾਚਾਰ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਮਾਇਰਾ ਨਾਮ ਦੀ ਕੁੜੀ ਜਿਸਦੀ ਉਮਰ ਸਾਢੇ 3 ਸਾਲ ਸੀ। ਆਪਣੀ ਮਾਂ ਨਾਲ ਆਪਣੇ ਨਾਨਕੇ ਪਿੰਡ ਆਈ ਸੀ।

ਦੱਸਿਆ ਜਾ ਰਿਹਾ ਹੈ ਕਿ ਉਸਦੇ ਨਾਨੇ ਦਾ ਅਪਰੇਸ਼ਨ ਸੀ। ਲੜਕੀ ਦੇ ਮਾਮਾ, ਜਿਸ ਦੀ ਪਹਿਚਾਣ ਪੰਕਜ ਬਾਂਸਲ ਹੈ, ਨੇ ਆਪਣੀ ਭਾਣਜੀ ਦਾ ਦੁਪਿਹਰ ਬਾਅਦ ਕਤਲ ਕਰ ਦਿੱਤਾ। ਇਸ ਪੂਰੇ ਮਾਮਲੇ ਦੀ ਜਾਂਚ ਵਿੱਚ ਜੁਟੀ ਪੁਲਿਸ ਵਿਅਕਤੀ ਦੀ ਤਲਾਸ਼ ਰਹੀ ਹੈ।

ਮਾਮੇ ਨੇ ਕੀਤਾ ਆਪਣੀ ਹੀ ਭਾਣਜੀ ਦਾ ਕਤਲ

ਪੁਲਿਸ ਮੁਤਾਬਕ ਵਿਅਕਤੀ ਦਿਮਾਗੀ ਤੌਰ 'ਤੇ ਪ੍ਰੇਸ਼ਾਨ ਸੀ। ਉਸ ਨੇ ਹੀ ਆਪਣੀ 3 ਸਾਲ ਦੀ ਭਾਣਜੀ ਦਾ ਕਿਸੇ ਤਿੱਖੀ ਚੀਜ਼ ਨਾਲ ਕਤਲ ਕਰ ਦਿੱਤਾ। ਪੁਲਿਸ ਨੇ ਦੱਸਿਆ ਕਿ ਵਿਅਕਤੀ ਨੂੰ ਬਿਜਲੀ ਬੋਰਡ ਦੀ ਨੌਕਰੀ ਤੋਂ ਵੀ ਕੱਢਿਆ ਗਿਆ ਸੀ।

ਥਾਣਾ ਕੋਤਵਾਲੀ ਦੇ ਇੰਚਾਰਜ ਹਰਮਨਪ੍ਰੀਤ(Harmanpreet in charge of Kotwali police station) ਨੇ ਦੱਸਿਆ ਕਿ ਬੱਚੀ ਕਪੂਰਥਲਾ ਦੀ ਰਹਿਣ ਵਾਲੀ ਸੀ। ਪੁਲਿਸ ਵੱਲੋਂ ਅੱਗੇ ਜਾਂਚ ਜਾਰੀ ਹੈ, ਮਰਨ ਵਾਲੀ ਕੁੜੀ ਦਾ ਪਿਤਾ ਕਪੂਰਥਲਾ ਤੋਂ ਆ ਰਿਹਾ ਹੈ। ਉਹਨਾਂ ਦੇ ਬਿਆਨਾਂ ਦੇ ਅਧਾਰ 'ਤੇ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ:ਅੰਮ੍ਰਿਤਸਰ ’ਚ ਬੱਚਿਆ ਦੀ ਲੜਾਈ ਨੂੰ ਲੈ ਕੇ ਹੋਈ ਗੈਂਗਵਾਰ

ETV Bharat Logo

Copyright © 2024 Ushodaya Enterprises Pvt. Ltd., All Rights Reserved.