ਪਟਿਆਲਾ : ਪੰਜਾਬ ਕਾਂਗਰਸ ਵਿੱਚ ਕਾਟੋ ਕਲੇਸ਼ ਖ਼ਤਮ ਹੋਣ ਦਾ ਨਾਂਅ ਨਹੀਂ ਲੈ ਰਿਹਾ, ਬਲਕਿ ਲਗਾਤਾਰ ਵੱਧਦਾ ਜਾ ਰਿਹਾ ਹੈ। ਅਸਤੀਫਾ ਦੇਣ ਮਗਰੋਂ ਨਵਜੋਤ ਸਿੰਘ ਸਿੱਧੂ ਦਾ ਬਿਆਨ ਸਾਹਮਣੇ ਆਇਆ ਹੈ। ਨਵਜੋਤ ਸਿੰਘ ਸਿੱਧੂ ਨੇ ਇਸ ਨਾਲ ਸਬੰਧਤ ਆਪਣੇ ਟਵਿੱਟਰ ਅਕਾਊਂਟ ਉੱਤੇ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ ਵਿੱਚ ਉਹ ਕੁੱਝ ਮੰਤਰੀਆਂ ਉੱਤੇ ਸਿੱਧੇ ਤੌਰ 'ਤੇ ਨਿਸ਼ਾਨੇ ਸਾਧਦੇ ਨਜ਼ਰ ਆਏ।
ਆਪਣੀ ਵੀਡੀਓ 'ਚ ਨਵਜੋਤ ਸਿੱਧੂ ਨੇ ਕਿਹਾ, ਕਿ 17 ਸਾਲ ਦਾ ਪੰਜਾਬ ਦੀ ਰਾਜਨੀਤਕ ਸਫ਼ਰ ਇੱਕ ਮਕਸਦ ਨਾਲ ਕੀਤਾ ਹੈ। ਸਿੱਧੂ ਨੇ ਕਿਹਾ ਕਿ ਪੰਜਾਬ ਵਾਸੀਆਂ ਦੀ ਜ਼ਿੰਦਗੀ ਨੂੰ ਬੇਹਤਰ ਬਣਾਉਣਾ ਤੇ ਮੁੱਦਿਆਂ ਦੀ ਰਾਜਨੀਤੀ ਉੱਤੇ ਸਟੈਂਡ ਲੈ ਕੇ ਖੜ੍ਹਨਾ, ਇਹ ਹੀ ਮੇਰਾ ਧਰਮ ਸੀ ਤੇ ਇਹ ਹੀ ਮੇਰਾ ਫਰਜ਼ ਸੀ। ਮੇਰੀ ਕਿਸੇ ਨਾਲ ਵੀ ਨਿੱਜੀ ਲੜਾਈ ਨਹੀਂ ਹੈ। ਮੇਰੀ ਲੜਾਈ ਹੱਕ ਤੇ ਸੱਚ ਦੇ ਮੁੱਦਿਆਂ ਦੀ ਹੈ। ਸਿੱਧੂ ਨੇ ਕਿਹਾ ਕਿ ਮੈਂ ਪੰਜਾਬ ਦੇ ਲਈ ਹੱਕ ਸੱਚ ਦੀ ਲੜਾਈ ਲੜਦਾ ਰਿਹਾ ਹਾਂ ਤੇ ਲੜਦਾ ਰਹਾਂਗਾ। ਮੇਰੇ ਲਈ ਅਹੁਦਾ ਕੋਈ ਮਾਇਨੇ ਨਹੀਂ ਰੱਖਦਾ ਹੈ। ਉਨ੍ਹਾਂ ਕਿਹਾ ਕਿ ਇਹ ਮੇਰਾ ਧਰਮ ਸੀ ਤੇ ਇਹ ਮੇਰਾ ਫਰਜ਼ ਸੀ , ਮੇਰੇ ਪਿਤਾ ਨੇ ਮੈਨੂੰ ਹਰ ਹਾਲ ਵਿੱਚ ਸੱਚ ਦਾ ਸਾਥ ਦੇਣ ਦੀ ਹੀ ਗੱਲ ਸਿਖਾਈ ਹੈ। ਉਨ੍ਹਾਂ ਕਿਹਾ ਕਿ ਮੇਰਾ ਪ੍ਰਥਮ ਕਾਰਜ ਮੇਰੇ ਗੁਰੂ ਦੇ ਚਰਨਾਂ ਦੀ ਧੂੜ ਆਪਣੇ ਸਿਰ ਉੱਤੇ ਲਾ ਕੇ ਉਸ ਇਨਸਾਫ ਲਈ ਲੜਨਾ ਹੈ, ਜਿਸ ਦੇ ਲਈ ਪੰਜਾਬ ਦੇ ਲੋਕ ਸਭ ਤੋਂ ਆਤੂਰ ਹਨ।
ਸਿੱਧੂ ਨੇ ਕਿਹਾ ਕਿ ਜਦੋਂ ਮੈਂ ਵੇਖਦਾ ਕਿ ਜਿਨਾਂ ਲੋਕਾਂ ਨੇ ਪੰਜਾਬ ਦੀ ਜਨਤਾ, ਛੋਟੇ-ਛੋਟੇ ਮੁੰਡਿਆਂ ਉੱਤੇ ਤਸ਼ਦਦ ਕੀਤੀ। ਜਿਹੜੇ ਲੋਕਾਂ ਨੇ 6 ਸਾਲ ਪਹਿਲਾਂ ਬਾਦਲਾਂ ਨੂੰ ਕਲੀਨ ਚਿੱਟਾਂ ਦਿੱਤੀਆਂ ਹਨ। ਹੁਣ ਉਨ੍ਹਾਂ ਨੂੰ ਜ਼ਿੰਮੇਵਾਰੀਆਂ ਸੌਪਿਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਜਿਹੜੇ ਲੋਕ ਮਸਲਿਆਂ ਦੀਆਂ ਗੱਲਾਂ ਕਰਦੇ ਹਨ, ਹੁਣ ਉਹ ਮਸਲੇ ਕਿਥੇ ਗਏ। ਉਨ੍ਹਾਂ ਆਖਿਆ ਕਿ ਮੇਰੀ ਰੂਹ ਕੁਰਲਾਉਂਦੀ ਹੈ, ਜਿਨ੍ਹਾਂ ਨੇ ਬਲੈਂਕੇਟ ਬੇਲਾਂ ਦਿੱਤੀਆਂ ਉਸ ਨੂੰ ਏ.ਜੀ ਲਗਾਇਆ ਗਿਆ ਹੈ। ਇਨ੍ਹਾਂ ਹੀ ਨਹੀਂ ਸਗੋਂ ਸਿੱਧੂ ਨੇ ਆਖਿਆ ਕਿ , ਕੀ ਇਨ੍ਹਾਂ ਸਾਧਨਾਂ ਨਾਲ ਅਸੀਂ ਆਪਣੇ ਸਹੀ ਮੁਕਾਮ 'ਤੇ ਪਹੁੰਚ ਸਕਾਂਗੇ। ਉਨ੍ਹਾਂ ਕਿਹਾ ਕਿ ਨਾਂ ਤਾਂ ਮੈਂ ਹਾਈਕਮਾਨ ਨੂੰ ਗੁਮਰਾਹ ਕਰ ਸਕਦਾ ਹਾਂ ਤੇ ਨਾਂ ਹੀ ਹੋਣ ਦੇ ਸਕਦਾ ਹਾਂ।
ਉਨ੍ਹਾਂ ਕਿਹਾ ਕਿ ਗੁਰੂ ਦੇ ਇਨਸਾਫ ਦੇ ਲਈ, ਪੰਜਾਬ ਦੇ ਲੋਕਾਂ ਦੀ ਬੇਹਤਰੀ ਲਈ , ਕਿਸਾਨਾਂ ਦੇ ਮੁੱਦਿਆਂ ਉੱਤੇ ਜਾਂ ਹੋਰ ਕਿਸੇ ਵੀ ਲੜਾਈ ਲੜਨ ਲਈ ਮੈਂ ਕਿਸੇ ਵੀ ਚੀਜ਼ ਦੀ ਕੁਰਬਾਨੀ ਦਵਾਗਾਂ। ਸਿੱਧੂ ਨੇ ਕਿਹਾ ਕਿ ਉਹ ਆਪਣੇ ਸਿਧਾਤਾਂ ਉੱਤੇ ਖੜ੍ਹੇ ਰਹਿ ਕੇ ਹੀ ਇਹ ਲੜਾਈ ਲੜਨਗੇ। ਇਸ ਦੇ ਲਈ ਮੈਨੂੰ ਸੋਚਣ ਦੀ ਲੋੜ ਨਹੀਂ ਹੈ। ਦਾਗੀ ਲੀਡਰਾਂ ਤੇ ਦਾਗੀ ਅਫਸਰਾਂ ਦਾ ਸਿਸਟਮ ਦਾ ਭੰਨਿਆ ਸੀ, ਉਨ੍ਹਾਂ ਨੂੰ ਮੁੜ ਲਿਆ ਕੇ ਉਹ ਹੀ ਸਿਸਟਮ ਖੜਾ ਨਹੀਂ ਕੀਤਾ ਜਾ ਸਕਦਾ ਹੈ। ਮੈਂ ਇਸ ਦਾ ਵਿਰੋਧ ਕਰਦਾ ਹਾਂ। ਜਿਨ੍ਹਾਂ ਅਫਸਰਾਂ ਨੇ ਮਾਵਾਂ ਦੀਆਂ ਕੁਖਾਂ ਰੋਲਣ ਵਾਲੇ, ਮੁਲਜ਼ਮਾਂ ਨੂੰ ਸੁਰੱਖਿਆ ਦਿੱਤੀ ਉਨ੍ਹਾਂ ਨੂੰ ਮੁੜ ਤੋਂ ਪਹਿਰੇਦਾਰ ਨਹੀਂ ਬਣਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਮੈਂ ਇਸ ਗੱਲ 'ਤੇ ਖੜ੍ਹਾ ਰਹਾਗਾਂ, ਭਾਵੇਂ ਕੁੱਝ ਵੀ ਹੋ ਜਾਵੇ ਮੈਂ ਹੱਕ ਸੱਚ ਦੀ ਲੜਾਈ ਲੜਾਂਗਾ, ਭਾਵੇਂ ਮੇਰਾ ਸਭ ਕੁੱਝ ਚਲਾ ਜਾਵੇ। ਪੰਜਾਬ ਨੂੰ ਬਚਾਉਣ ਲਈ ਮੈਂ ਕਿਸੇ ਵੀ ਤਰ੍ਹਾਂ ਦਾ ਕੋਈ ਸਮਝੌਤਾ ਨਹੀਂ ਕਰਾਂਗਾ।
ਇਹ ਵੀ ਪੜ੍ਹੋ : Punjab Congress Clash : ਕੀ ਸਿੱਧੂ ਨੂੰ ਮਨਾਵੇਗਾ ਹਾਈਕਮਾਨ?