ਪਟਿਆਲਾ : ਕੋਰੋਨਾ ਵਾਇਰਸ ਨੂੰ ਲੈ ਕੇ ਜਿੱਥੇ ਸੂਬਾ ਸਰਕਾਰ ਵੱਲੋਂ ਕਰਫਿਊ ਲਾਇਆ ਗਿਆ ਹੈ ਉੱਥੇ ਹੀ ਲੋੜਵੰਦ ਲੋਕਾਂ ਦੀ ਮਦਦ ਲਈ ਜ਼ਿਲ੍ਹਾ ਪ੍ਰਸ਼ਾਸਨ ਤੇ ਕਈ ਸਰਕਾਰੀ ਤੇ ਗੈਰ ਸਰਕਾਰੀ ਸੰਸਥਾਵਾਂ ਅੱਗੇ ਆ ਰਹੀਆਂ ਹਨ। ਇਸੇ ਕੜੀ 'ਚ ਰੈੱਡ ਕਰਾਸ ਸੋਸਾਈਟੀ ਤੇ ਸੰਥਾਨਕ ਸਮਾਜ ਸੇਵੀ ਸੰਸਥਾਵਾਂ ਵੱਲੋਂ ਲੋੜਵੰਦਾਂ ਦੀ ਮਦਦ ਕੀਤੀ ਜਾ ਰਹੀ ਹੈ।
ਸ਼ਹਿਰ ਦੇ ਕ੍ਰਿਸ਼ਨਾ ਨਗਰ ਦੀ ਕ੍ਰਿਸ਼ਨਾ ਵੈਲਫੇਅਰ ਸੋਸਾਈਟੀ, ਨੌਜਵਾਨ ਸਭਾ, ਰੈੱਡ ਕਰਾਸ ਪਟਿਆਲਾ ਦੇ ਨਾਲ ਮਿਲ ਕੇ ਲੋੜਵੰਦ ਲੋਕਾਂ ਨੂੰ ਖਾਣਾ ਤੇ ਰਾਸ਼ਨ ਮੁਹੱਈਆ ਕਰਵਾ ਰਹੇ ਹਨ।
ਰੈੱਡ ਕਰਾਸ ਤੇ ਸਮਾਜ ਸੇਵੀ ਸੰਸਥਾ ਵੱਲੋਂ ਨਾਭਾ ਰੋਡ 'ਤੇ ਸਥਿਤ ਵਾਰਡ ਨੰਬਰ 1 ਅਤੇ 60 'ਚ ਪੈਂਦੀਆਂ ਕਲੋਨੀਆਂ ਦੇ 600 ਵੱਧ ਦਿਹਾੜੀ ਦਾਰ ਤੇ ਮਜ਼ਦੂਰਾਂ ਦੇ ਪਰਿਵਾਰਾਂ ਨੂੰ ਖਾਣਾ ਵੰਡਿਆ ਗਿਆ। ਇਸ ਬਾਰੇ ਦੱਸਦੇ ਹੋਏ ਕ੍ਰਿਸ਼ਨਾ ਵੈਲਫੇਅਰ ਸੋਸਾਈਟੀ ਦੇ ਮੈਂਬਰ ਮਾਨਵ ਨੇ ਦੱਸਿਆ ਕਿ ਪਹਿਲਾਂ ਉਹ ਖ਼ੁਦ ਦੇ ਸੰਸਥਾ ਦੇ ਮੈਂਬਰਾਂ ਨਾਲ ਮਿਲ ਕੇ ਲੋੜਵੰਦ ਲੋਕਾਂ ਨੂੰ ਲੰਗਰ ਵੰਡ ਰਹੇ ਸਨ। ਡੀਸੀ ਨਾਲ ਮੁਲਾਕਾਤ ਕਰਨ ਤੋਂ ਬਾਅਦ ਉਹ ਰੈੱਡ ਕਰਾਸ ਸੋਸਾਈਟੀ ਪਟਿਆਲਾ ਨਾਲ ਮਿਲ ਕੇ ਲੋੜਵੰਦ ਲੋਕਾਂ ਨੂੰ ਦੋ ਵਕਤ ਦਾ ਖਾਣਾ ਮੁਹੱਈਆ ਕਰਵਾ ਰਹੇ ਹਨ।