ਪਟਿਆਲਾ: ਇਕ ਲਾਪਤਾ ਮਹਿਲਾ ਦੀ ਲਾਸ਼ (woman's deadbody) ਹਰਿਆਣਾ ਦੇ ਪਿਹੋਵਾ ਵਿਚ ਮਿਲਣ ਤੋਂ ਮਗਰੋਂ ਉਸ ਦੇ ਪਰਿਵਾਰਕ ਮੈਂਬਰਾਂ ਅਤੇ ਮੁਹੱਲਾ ਨਿਵਾਸੀਆਂ ਨੇ ਪਟਿਆਲਾ ਦੇ ਬੱਸ ਸਟੈਂਡ ਚੌਂਕ ਦੇ ਵਿੱਚ ਡੈੱਡ ਬਾਡੀ ਰੱਖ ਕੇ ਪ੍ਰਦਰਸ਼ਨ (Performing by keeping the dead body) ਕੀਤਾ।ਇਸ ਮਗਰੋਂ ਇੱਥੇ ਲੰਬਾ ਟ੍ਰੈਫਿਕ ਜਾਮ ਲੱਗ ਗਿਆ ਅਤੇ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਕਾਫ਼ੀ ਸਮੇਂ ਮਗਰੋਂ ਪੁਲਿਸ ਦੇ ਵੱਲੋਂ ਪਰਿਵਾਰਕ ਮੈਂਬਰਾਂ ਨੂੰ ਇਨਸਾਫ ਦਿਵਾਉਣ ਦੇ ਭਰੋਸੇ ਮਗਰੋਂ ਇਹ ਰੋਡ ਜਾਮ ਖੋਲ੍ਹ ਦਿੱਤਾ ਗਿਆ।
ਪੁਲਿਸ ਉਤੇ ਕਾਰਵਾਈ ਨਾ ਕਰਨ ਦੇ ਇਲਜ਼ਾਮ
ਇਸ ਮੌਕੇ ਪਰਿਵਾਰਕ ਮੈਂਬਰਾਂ ਨੇ ਪੁਲਿਸ ਦੇ ਉੱਪਰ ਇਲਜ਼ਾਮ ਲਗਾਇਆ ਹੈ ਕਿ ਉਹ ਜਾਣਬੁੱਝ ਕੇ ਇਸ ਮਾਮਲੇ ਵਿੱਚ ਕਾਰਵਾਈ ਨਹੀਂ ਕਰ ਰਹੀ। ਮ੍ਰਿਤਕਾਂ ਦੇ ਭਰਾ ਦਾ ਕਹਿਣਾ ਹੈ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ ਹੈ।ਪੁਲਿਸ ਪ੍ਰਸਾਸ਼ਨ ਜੇਕਰ ਸਮੇਂ ਉਤੇ ਕਾਰਵਾਈ ਕੀਤੀ ਹੁੰਦੀ ਤਾਂ ਅੱਜ ਭੈਣ ਸਾਡੇ ਵਿਚ ਹੁੰਦੀ।
ਪੀੜਤ ਪਰਿਵਾਰ ਵੱਲੋਂ ਕਾਰਵਾਈ ਦੀ ਮੰਗ
ਜ਼ਿਕਰਯੋਗ ਹੈ ਕਿ ਮਹਿਲਾ 21 ਦਸੰਬਰ ਤੋਂ ਲਾਪਤਾ ਹੋ ਗਈ ਸੀ ਅਤੇ ਉਸ ਦੇ ਪਰਿਵਾਰਕ ਮੈਂਬਰ ਪਟਿਆਲਾ ਦੇ ਕਈ ਪੁਲਿਸ ਸਟੇਸ਼ਨਾਂ ਵਿੱਚ ਉਸ ਦੀ ਗੁੰਮਸ਼ੁਦਗੀ ਨੂੰ ਲੈ ਕੇ ਕਾਰਵਾਈ ਦੀ ਮੰਗ ਕਰਦੇ ਰਹੇ ਪਰ ਪਰਿਵਾਰਿਕ ਮੈਂਬਰਾਂ ਦੇ ਦੱਸਣ ਅਨੁਸਾਰ ਉਕਤ ਮਹਿਲਾ ਦੀ ਗਲੀ ਸੜੀ ਬੋਰੀ ਵਿਚ ਬੰਦ ਲਾਸ਼ ਹਰਿਆਣਾ ਦੇ ਪਿਹੋਵਾ ਵਿਚ ਬਰਾਮਦ ਹੋਈ।
ਪੁਲਿਸ ਵੱਲੋਂ ਕਾਰਵਾਈ ਦਾ ਭਰੋਸਾ
ਉਨ੍ਹਾਂ ਦਾ ਕਹਿਣਾ ਹੈ ਕਿ ਪੁਲਿਸ ਜੇ ਸਮੇਂ ਸਿਰ ਉਤੇ ਕਾਰਵਾਈ ਕਰਦੀ ਤਾਂ ਜਾਨ ਬਚਾਈ ਜਾ ਸਕਦੀ ਸੀ ਪਰ ਪੁਲਿਸ ਨੇ ਅਜਿਹਾ ਨਹੀਂ ਕੀਤਾ। ਇਸ ਮਗਰੋਂ ਉਨ੍ਹਾਂ ਨੇ ਪੁਲਿਸ ਖ਼ਿਲਾਫ਼ ਪ੍ਰਦਰਸ਼ਨ ਕਰਦੇ ਹਾਂ।ਬੱਸ ਸਟੈਂਡ ਚੌਕ ਨੂੰ ਜਾਮ ਕਰ ਦਿੱਤਾ। ਇਸ ਮੌਕੇ ਪਹੁੰਚੇ ਡੀ ਐੱਸ ਪੀ ਸਿਟੀ ਵੱਲੋਂ ਪ੍ਰਦਰਸ਼ਨਕਾਰੀਆਂ ਨੂੰ ਸਮਝਾਇਆ ਗਿਆ ਅਤੇ ਉਨ੍ਹਾਂ ਨੂੰ ਭਰੋਸਾ ਦਿੱਤਾ ਗਿਆ ਕਿ ਜਲਦੀ ਹੀ ਇਸ ਮਾਮਲੇ ਵਿਚ ਸਖਤ ਕਾਰਵਾਈ ਕਰਕੇ ਦੋਸ਼ੀਆਂ ਨੂੰ ਫੜਿਆ ਜਾਏਗਾ ।
ਇਹ ਵੀ ਪੜੋ:Assembly elections 2022: ਕੈਪਟਨ,ਭਾਜਪਾ ਤੇ ਢੀਂਡਸਾ ਮਿਲਕੇ ਲੜਨਗੇ ਚੋਣਾਂ