ਪਟਿਆਲਾ: ਭਾਰਤੀ ਡਾਕ ਵਿਭਾਗ ਵੱਲੋਂ 2018 ਵਿੱਚ ਖਾਤਾ ਖੋਲਣ ਦੀ ਸੁਵਿਧਾ ਮੁਹੱਈਆ ਕਰਵਾਈ ਗਈ ਸੀ। ਇਹ ਸੁਵਿਧਾ ਲੋਕਾਂ ਲਈ ਬਹੁਤ ਜਾਇਦਾ ਲਾਭਦਾਇਕ ਸਾਬਿਤ ਹੋਵੇਗੀ, ਪਰ ਇਸ ਸੁਵਿਧਾ ਨੂੰ ਪਿੰਡਾਂ ਦੇ ਲੋਕਾਂ ਤੱਕ ਪਹੁੰਚਾਉਣ ਲਈ ਡਾਕ ਵਿਭਾਗ ਅਸਫਲ ਦਿਖਾਈ ਦਿੱਤਾ। ਪਰ ਹੁਣ ਵਿਭਾਗ ਵੱਲੋਂ ਆਮ ਲੋਕਾਂ ਤੱਕ ਇਸ ਸਕੀਮ ਨੂੰ ਲੈਕੇ ਜਾਣ ਦੀ ਪੂਰੀ ਤਿਆਰੀ ਕਰ ਲਈ ਗਈ ਹੈ ।
ਪਟਿਆਲਾ ਵਿਖੇ ਜਿਲ੍ਹਾਂ ਮੁੱਖੀ ਆਰਤੀ ਵਰਮਾ ਨੇ ਦੱਸਿਆ ਕਿ ਅਸੀਂ ਮੀਡੀਆ ਰਾਹੀਂ ਅਤੇ ਜਾਗਰੂਕ ਕੈੰਪ ਲਗਾ ਕੇ ਪਿੰਡਾਂ ਦੇ ਲੋਕਾਂ ਤੱਕ ਇਹ ਸਕੀਮ ਲੈਕੇ ਜਾਵਾਂਗੇ ਅਤੇ ਜਾਗਰੂਕ ਕਰਾਂਗੇ ਕਿ ਉਹ ਆਪਣਾ ਸਕੋਲਰਸ਼ਿਪ ਖਾਤਾ, ਪੈਨਸ਼ਨ ਅਤੇ ਵੱਖ ਵੱਖ ਸਕੀਮਾਂ ਦੇ ਲਈ ਬੱਚਤ ਖਾਤਾ ਖੋਲ ਸਕਦੇ ਹਨ ਜਿਸ ਦਾ ਉਨ੍ਹਾਂ ਨੂੰ ਕੋਈ ਪੈਸਾ ਨਹੀਂ ਦੇਣਾ ਪਵੇਗਾ ਅਤੇ ਬਿਨਾਂ ਕਾਗਜ਼ੀ ਕਾਰਵਾਈ ਤੋਂ ਸਿਰਫ ਅਧਾਰ ਕਾਰਡ ਦੇ ਨਾਲ ਖਾਤਾ ਖੁਲਵਾ ਸਕਦੇ ਹਨ ਉਨ੍ਹਾਂ ਅੱਗੇ ਦੱਸਿਆ ਕਿ ਗ੍ਰਾਹਕਾਂ ਨੂੰ ਖਾਤੇ ਦੇ ਨਾਲ ਕਾਪੀਆਂ ਦੇ ਝੰਜਟ ਤੋਂ ਕੱਢਣ ਲਈ ਇਕ ਕਾਰਡ ਦਿੱਤਾ ਜਾਵੇਗਾ ਜੋ ਸਕੈਨ ਕੋਡ ਦੇ ਸਹਾਰੇ ਕੰਮ ਕਰੇਗਾ। ਉਨ੍ਹਾਂ ਨੇ ਕਿਹਾ ਕਿ ਉਮੀਦ ਹੈ ਕਿ ਲੋਕਾਂ ਤੱਕ ਅਸੀਂ ਵੱਧ ਤੋਂ ਵੱਧ ਆਪਣੀ ਪਹੁੰਚ ਕਰ ਸਕਾਂਗੇ।