ਪਟਿਆਲਾ: ਕੇਂਦਰੀ ਖੇਡ ਰਾਜ ਮੰਤਰੀ ਕਿਰਨ ਰਿਜਿਜੂ ਸ਼ਨਿੱਚਰਵਾਰ ਨੂੰ ਨੇਤਾਜੀ ਸੁਭਾਸ਼ ਚੰਦਰ ਖੇਡ ਸੰਸਥਾਨ ਪਟਿਆਲਾ ਪਹੁੰਚੇ। ਕਿਰਨ ਰਿਜਿਜੂ ਨੇ ਇੱਥੇ ਆ ਕੇ ਓਲੰਪਿਕ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ। ਇਸ ਮੌਕੇ ਉਨ੍ਹਾਂ ਨੇ ਅਲੱਗ-ਅਲੱਗ ਖੇਡਾਂ ਦਾ ਅਭਿਆਸ ਕਰ ਰਹੇ ਖਿਡਾਰੀਆਂ, ਕੋਚਾਂ ਅਤੇ ਫੈਡਰੇਸ਼ਨ ਦੀਆਂ ਮੁਸ਼ਿਕਲਾਂ ਸੁਣੀਆਂ।
ਕਿਰਨ ਰਿਜਿਜੂ ਨੇ ਕਿਹਾ ਕਿ ਖਿਡਾਰੀਆਂ ਨੂੰ ਵਧੀਆ ਖਾਣ-ਪੀਣ ਦੇਣ ਲਈ ਸਰਕਾਰ ਪੂਰੀ ਮਿਹਨਤ ਕਰ ਰਹੀ ਹੈ ਤੇ ਹਰੇਕ ਖਿਡਾਰੀ ਨੂੰ ਉਸ ਦੇ ਮਨ ਮੁਤਾਬਿਕ ਸੰਤੁਲਿਤ ਭੋਜਨ ਮੁਹੱਈਆ ਕਰਵਾਉਣ ਦੀ ਕੋਸ਼ਿਸ ਰਹੇਗੀ। ਰਿਜਿਜੂ ਨੇ ਕਿਹਾ ਕਿ ਜਿਹੜੇ ਖਿਡਾਰੀ ਇੱਥੇ ਖੇਡਾਂ ਦਾ ਸਮਾਨ ਵਰਤ ਰਹੇ ਹਨ, ਉਹ ਅੰਤਰਰਾਸ਼ਟਰੀ ਪੱਧਰ ਦਾ ਨਹੀਂ ਹੈ ਅਤੇ ਜਦੋਂ ਉਹ ਅੰਤਰਰਾਸ਼ਟਰੀ ਪੱਧਰ ਉੱਪਰ ਖੇਡਣ ਜਾਂਦੇ ਹਨ ਤਾਂ ਚੰਗਾ ਪ੍ਰਦਰਸ਼ਨ ਨਹੀਂ ਕਰ ਪਾਉਂਦੇ। ਖਿਡਾਰੀਆਂ ਦੀ ਖੇਡ਼ ਨੂੰ ਹੋਰ ਨਿਖਾਰਣ ਲਈ ਹਰੇਕ ਗੱਲ ਉੱਪਰ ਧਿਆਨ ਦਿੱਤਾ ਜਾਵੇਗਾ।