ਪਟਿਆਲਾ: ਸ਼ਹਿਰ 'ਚ ਮਾਨਸੂਨ ਦੇ ਦਸਤਕ ਦੇਣ ਨਾਲ ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਉੱਥੇ ਹੀ ਕੁੱਝ ਲੋਕਾਂ ਨੂੰ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਾਣੀ ਭਰਨ ਦੇ ਨਾਲ ਸਕੂਲਾਂ ਦਾ ਵੀ ਹਾਲ ਬੇਹਾਲ ਹੋਇਆ ਪਿਆ ਹੈ। ਦੂਸਰੇ ਪਾਸੇ ਭਾਰੀ ਮੀਂਹ ਕਾਰਨ ਸ਼ਹਿਰ ਦੀਆਂ ਕਈ ਕਲੋਨੀਆਂ ਵਿੱਚ ਪਾਣੀ ਭਰ ਗਿਆ ਹੈ।
ਸ਼ਹਿਰ ਦੇ ਰਾਈ ਮਾਜਰਾ ਸਕੂਲ ਦਾ ਹਾਲ ਤੁਸੀਂ ਦੇਖ ਕੇ ਹੈਰਾਨ ਹੋ ਜਾਓਗੇ। ਇਸ ਸਕੂਲ ਦੇ ਗਰਾਊਂਡ ਵਿੱਚ ਪਾਣੀ ਇੰਨਾਂ ਜ਼ਿਆਦਾ ਭਰਿਆ ਹੈ ਕਿ ਬੱਚੇ ਚਾਹ ਕੇ ਵੀ ਸਕੂਲ ਨਹੀਂ ਆ ਸਕਦੇ, ਸਕੂਲ ਦਾ ਮੇਨ ਗੇਟ ਪਾਣੀ ਵਿੱਚ ਡੁੱਬਾ ਹੋਇਆ ਹੈ। ਬਾਥਰੂਮ ਜਾਣ ਲਈ ਬੱਚਿਆਂ ਨੂੰ ਪਾਣੀ ਵਿੱਚ ਦੀ ਹੋ ਕੇ ਜਾਣਾ ਪੈ ਰਿਹਾ ਹੈ। ਬਹੁਤ ਹੀ ਘੱਟ ਗਿਣਤੀ ਬੱਚੇ ਸਕੂਲ ਪਹੁੰਚ ਰਹੇ ਹਨ।