ਪਟਿਆਲਾ: ਜ਼ਿਲ੍ਹਾ ਦੇ ਦੇਵੀਗੜ੍ਹ ਰੋਡ ’ਤੇ ਸਥਿਤ ਜਗਤਪੁਰਾ ਪਿੰਡ ਦੇ ਵਿੱਚ ਰੇਡ ਕਰਨ ਗਈ ਸੀ.ਆਈ.ਏ ਦੀ ਟੀਮ ਅਤੇ ਪਿੰਡ ਵਾਸੀਆਂ ਦੇ ਵਿਚਾਲੇ ਖੂਨੀ ਝੜਪ ਹੋ ਗਈ। ਪਿੰਡ ਵਾਸੀਆਂ ਵੱਲੋਂ ਸੀ.ਆਈ.ਏ ਦੀ ਟੀਮ ਦੀਆਂ ਗੱਡੀਆਂ ਤੋੜੀਆਂ ਗਈਆਂ ਨਾਲ ਹੀ ਇਸ ਜਵਾਬੀ ਤੌਰ ’ਤੇ ਪੁਲਿਸ ਵੱਲੋਂ ਫਾਇਰਿੰਗ ਕੀਤੀ ਗਈ ਜਿਸ ਵਿੱਚ 3 ਪਿੰਡ ਵਾਸੀ ਤੇ 2 ਪੁਲਿਸ ਕਰਮੀ ਜ਼ਖਮੀ ਹੋ ਗਏ। ਪਿੰਡ ਵਾਸੀਆਂ ਨੂੰ ਮੌਕੇ ’ਤੇ ਪੁਲਿਸ ਵੱਲੋਂ ਕੀਤੀ ਗਈ ਫਾਇਰਿੰਗ ਦੀਆਂ ਗੋਲੀਆਂ ਬਰਾਮਦ ਹੋਈਆਂ ਹਨ।
ਇਸ ਮੌਕੇ ਜਿਸ ਘਰ ਵਿੱਚ ਪੁਲਿਸ ਵੱਲੋਂ ਰੇਡ ਕੀਤੀ ਜਾਣੀ ਸੀ ਉਸ ਘਰ ਦੇ ਵਿੱਚ ਰਹਿਣ ਵਾਲੀ ਰਾਜਵਿੰਦਰ ਕੌਰ ਨੇ ਆਖਿਆ ਕਿ ਪਹਿਲਾਂ ਤਾਂ ਰਾਤ ਸਾਢੇ ਘਰੇ ਸੀ.ਆਈ.ਏ. ਵਾਲੇ ਦਾਰੂ ਪੀ ਕੇ ਆਏ ਸੀ ਜੋ ਸਾਨੂੰ ਬੜਾ ਹੀ ਮੰਦਾ ਚੰਗਾ ਬੋਲ ਰਹੇ ਸੀ ਪਰ ਸਾਡੇ ਪਿੰਡ ਵਾਸੀਆਂ ਨੇ ਇਕੱਠੇ ਹੋ ਕੇ ਉਨ੍ਹਾਂ ਨੂੰ ਭਜਾ ਦਿੱਤਾ ਤੇ ਫੇਰ ਉਹ ਸਵੇਰੇ ਗੱਡੀਆਂ ਭਰ ਕੇ ਫਿਰ ਤੋਂ ਆਏ ਜਿਹਨਾਂ ਦੇ ਹੱਥਾਂ ’ਚ ਬੰਦੂਕਾਂ ਹੱਥਾਂ ਵਿੱਚ ਸੀ ਉਹਨਾਂ ਦੇ ਕੀ ਉਨ੍ਹਾਂ ਨੇ ਸਾਨੂੰ ਇੱਕੋ ਹੀ ਗੱਲ ਆਖੀ ਕਿ ਅਸੀਂ ਤੁਹਾਨੂੰ ਥਾਣੇ ਲੈ ਕੇ ਜਾਣਾ ਹੈ ਪਰ ਸਾਡੇ ਪਿੰਡ ਵਾਸੀਆਂ ਨੇ ਇਕੱਠੇ ਹੋ ਕੇ ਉਨ੍ਹਾਂ ਨੂੰ ਸਮਝਾਉਣ ਦੀ ਬੜੀ ਕੋਸ਼ਿਸ਼ ਕੀਤੀ, ਪਰ ਉਨ੍ਹਾਂ ਨੇ ਨਾਲ ਹੀ ਫਾਇਰਿੰਗ ਸ਼ੁਰੂ ਕਰ ਦਿੱਤੀ। ਇਸ ਦੌਰਾਨ ਪਿੰਡ ਵਾਸੀ ਜ਼ਖਮੀ ਹੋ ਗਏ।
ਇਹ ਵੀ ਪੜੋ: ਸੰਯੁਕਤ ਕਿਸਾਨ ਮੋਰਚੇ ਦੀ ਕੇਂਦਰ ਨੂੰ ਦੋ-ਟੁੱਕ, ਸਾਡੇ ਸਬਰ ਦਾ ਇਮਤਿਹਾਨ ਪਵੇਗਾ ਮਹਿੰਗਾ
ਉਧਰ ਦੂਜੇ ਪਾਸੇ ਡੀ.ਐਸ.ਪੀ ਅਜੇਪਾਲ ਸਿੰਘ ਨੇ ਆਖਿਆ ਕਿ ਜਦੋਂ ਅਸੀਂ ਰੇਡ ਕਰਨ ਲਈ ਪਿੰਡ ਵਿੱਚ ਗਏ ਸੀ ਤਾਂ ਨਸ਼ਾ ਤਸਕਰਾਂ ਨੂੰ ਪਿੰਡ ਵਾਸੀਆਂ ਵੱਲੋਂ ਮੌਕੇ ’ਤੇ ਭਜਾ ਦਿੱਤੇ ਗਏ ਸਨ ਤੇ ਸਾਡੇ ਉਪਰ ਵੀ ਹਮਲਾ ਕਰ ਦਿੱਤਾ ਸੀ। ਉਹਨਾਂ ਨੇ ਕਿਹਾ ਕਿ ਇਹਨਾਂ ’ਤੇ ਪਹਿਲਾਂ ਵੀ ਕਈ ਮਾਮਲੇ ਦਰਜ ਹਨ ਜਿਹਨਾਂ ਦੀ ਕਿ ਪੁਲਿਸ ਨੂੰ ਭਾਲ ਹੈ।
ਇਹ ਵੀ ਪੜੋ: ਕਾਂਗਰਸ 'ਚ ਕਲੇਸ਼ ਵਧਿਆ, ਜਾਖੜ ਧੜੇ ਨੇ ਨਾਰਾਜ਼ ਆਗੂਆਂ ਤੋਂ ਵੱਟਿਆ ਪਾਸਾ