ਪਟਿਆਲਾ: ਬੀਤੇ ਦਿਨੀਂ ਪ੍ਰਸਾਸ਼ਨ ਦੀਆਂ ਲਾਪਰਵਾਹੀਆਂ ਕਰਕੇ 2 ਸਾਲ ਦੇ ਮਾਸੂਮ ਫ਼ਤਹਿਵੀਰ ਦੀ ਹੋਈ ਮੌਤ ਤੋਂ ਹਜੇ ਵੀ ਪਟਿਆਲਾ ਪ੍ਰਸਾਸ਼ਨ ਨੇ ਸਬਕ ਨਹੀਂ ਲਿਆ। ਮੁੱਖ ਮੰਤਰੀ ਦੇ ਹੁਕਮਾਂ ਤੋਂ ਬਾਅਦ ਵੀ ਬੋਰਵੈਲ ਉਸੇ ਤਰ੍ਹਾਂ ਖੁੱਲ੍ਹੇ ਪਏ ਹਨ।
ਮੁੱਖ ਮੰਤਰੀ ਦਾ ਸ਼ਹਿਰ ਕਰ ਰਿਹੈ ਇਕ ਹੋਰ 'ਫ਼ਤਿਹਵੀਰ' ਦੀ ਉਡੀਕ - ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਹੁਕਮਾਂ ਤੋਂ ਬਾਅਦ ਵੀ ਪਟਿਆਲਾ ਦੇ ਪਿੰਡ ਭੁਨਰਹੇੜੀ ਬਲਾਕ 'ਚ ਬੋਰਵੈਲ ਖੁੱਲ੍ਹੇ ਪਏ ਹਨ। ਅਜੇ ਪ੍ਰਸ਼ਾਸਨ ਵਲੋਂ ਵਰਤੀ ਜਾ ਰਹੀ ਲਾਪਰਵਾਹੀ।
Borewell open In Village,Patiala
ਪਟਿਆਲਾ: ਬੀਤੇ ਦਿਨੀਂ ਪ੍ਰਸਾਸ਼ਨ ਦੀਆਂ ਲਾਪਰਵਾਹੀਆਂ ਕਰਕੇ 2 ਸਾਲ ਦੇ ਮਾਸੂਮ ਫ਼ਤਹਿਵੀਰ ਦੀ ਹੋਈ ਮੌਤ ਤੋਂ ਹਜੇ ਵੀ ਪਟਿਆਲਾ ਪ੍ਰਸਾਸ਼ਨ ਨੇ ਸਬਕ ਨਹੀਂ ਲਿਆ। ਮੁੱਖ ਮੰਤਰੀ ਦੇ ਹੁਕਮਾਂ ਤੋਂ ਬਾਅਦ ਵੀ ਬੋਰਵੈਲ ਉਸੇ ਤਰ੍ਹਾਂ ਖੁੱਲ੍ਹੇ ਪਏ ਹਨ।
ਮੌਤ ਤੋਂ ਬਾਅਦ ਵੀ ਬੋਰਵੈਲ ਖੁੱਲ੍ਹੇ
ਪਟਿਆਲਾ,ਆਸ਼ੀਸ਼ ਕੁਮਾਰ
ਬੀਤੇ ਦਿਨੀਂ ਪ੍ਰਸਾਸ਼ਨ ਦੀਆਂ ਲਾਪਰਵਾਹੀਆਂ ਕਰਕੇ 2 ਸਾਲ ਦੇ ਮਾਸੂਮ ਫ਼ਤਹਿਵੀਰ ਦੀ ਹੋਈ ਮੌਤ ਤੋਂ ਹਜੇ ਵੀ ਪਟਿਆਲਾ ਪ੍ਰਸਾਸ਼ਨ ਨੇ ਸਬਕ ਨਹੀਂ ਲਿਆ ਕਿਉਂਕਿ ਮੁੱਖ ਮੰਤਰੀ ਦੇ ਹੁਕਮਾਂ ਤੋਂ ਬਾਅਦ ਵੀ ਬੋਰਵੈਲ ਉਸੇ ਤਰ੍ਹਾਂ ਖੁੱਲ੍ਹੇ ਪਏ ਹਨ।
ਜਾਣਕਾਰੀ ਲਈ ਦਸ ਦੇਈਏ ਬੀਤੇ ਦਿਨੀਂ 2 ਸਾਲ ਦੇ ਮਾਸੂਮ ਦੀ ਬੋਰਵੈਲ ਵਿੱਚ ਡਿੱਗਣ ਕਰਕੇ ਮੌਤ ਹੋ ਗਈ ਸੀ ਜਿਸਦਾ ਮੁੱਖ ਕਾਰਨ ਪ੍ਰਸਾਸ਼ਨ ਵੱਲੋਂ ਸਹੀ ਸਮੇਂ ਉਸ ਨੇ ਕੱਢਿਆ ਜਾਣਾ ਰਿਹਾ ਪਰ ਪ੍ਰਸਾਸ਼ਨ ਨੇ ਉਸ ਤੋਂ ਸ਼ਾਇਦ ਕੋਈ ਸਬਕ ਨਹੀਂ ਲਿਆ ਕਿਉਂਕਿ ਮੁੱਖ ਮੰਤਰੀ ਪੰਜਾਬ ਦੇ ਹੁਕਮਾਂ ਅਨੁਸਾਰ ਪੰਜਾਬ ਦੇ ਸਾਰੇ ਖੁੱਲ੍ਹੇ ਬੋਰਵੈਲ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਗਏ ਸਨ ਭਾਵੇ ਪ੍ਰਸਾਸ਼ਨ ਵੱਲੋਂ 45 ਬੋਰਵੈਲ ਬੰਦ ਕਰਨ ਦੇ ਦਾਅਵੇ ਕੀਤੇ ਗਏ ਪਰ ਪਟਿਆਲਾ ਦੇ ਭੁਨਰਹੇੜੀ ਬਲਾਕ ਵਿੱਚ ਖੁੱਲ੍ਹਾ ਬੋਰਵੈਲ ਕਿਸੇ ਹੋਰ ਫਤਿਹਵੀਰ ਨੂੰ ਉਡੀਕ ਰਿਹਾ ਹੈ।ਇਸ ਤੋਂ ਪ੍ਰਸਾਸ਼ਨ ਤੇ ਵੱਡੇ ਵੱਡੇ ਸਵਾਲ ਖੜੇ ਹੁੰਦੇ ਹਨ ਕਿ ਪ੍ਰਸਾਸ਼ਨ ਲੋਕਾਂ ਦੀਆਂ ਜਿੰਦਗੀਆਂ ਨੂੰ ਲੈਕੇ ਬਿੱਲਕੁੱਲ ਵੀ ਸੰਜ਼ੀਦਾ ਨਹੀਂ ਹੈ ?ਕਿ ਮੁੱਖ ਮੰਤਰੀ ਦੇ ਹੁਕਮ ਸਿਰਫ਼ ਕਾਗਜ਼ੀ ਕਾਰਵਾਈਆਂ ਤੱਕ ਹੀ ਸੀਮਤ ਹੁੰਦੇ ਹਨ?