ਪਟਿਆਲਾ: ਪੰਜਾਬ ਸਰਕਾਰ ਵੱਲੋਂ ‘ਘਰ ਘਰ ਰੋਜ਼ਗਾਰ’ ਤਹਿਤ ਕਰਵਾਏ ਜਾ ਰਹੇ 5ਵੇਂ ਮੈਗਾ ਰੁਜ਼ਗਾਰ ਮੇਲੇ ਲਾਇਆ ਗਿਆ। ਇਸ ਮੇਲੇ 'ਚ 20 ਦੇ ਕਰੀਬ ਪ੍ਰਾਈਵੇਟ ਕੰਪਨੀਆਂ ਨੇ ਹਿੱਸਾ ਲਿਆ। ਪਰ, ਇਸ ਰੁਜ਼ਗਾਰ ਮੇਲੇ 'ਚ ਹਿੱਸਾ ਲੈਣ ਆਏ ਵਿਦਿਅਰਥੀਆਂ 'ਚ ਭਾਰੀ ਨਿਰਾਸ਼ਾ ਵੇਖਣ ਨੂੰ ਮਿਲੀ। ਇਸ ਦਾ ਸਭ ਤੋਂ ਪਹਿਲਾ ਕਾਰਨ ਹੈ ਕਿ ਇਸ ਸਰਕਾਰੀ ਮੇਲੇ 'ਚ ਕੋਈ ਵੀ ਸਰਕਾਰੀ ਨੌਕਰੀਆਂ ਨਹੀਂ ਸੀ, ਦੂਜਾ ਜੋ ਕੰਪਨੀਆਂ ਏਥੇ ਆਇਆ ਸਨ, ਉਨ੍ਹਾਂ ਵਿੱਚ ਕੁੜੀਆਂ ਲਈ ਕੰਮ ਨਹੀਂ ਸੀ।
ਇਸ ਮੌਕੇ ਵਿਦਿਅਰਥਣਾਂ ਨੇ ਦੱਸਿਆ ਕਿ ਇਹ ਮੈਗਾ ਰੁਜ਼ਗਾਰ ਮੇਲਾ ਸਰਕਾਰੀ ਨੌਕਰੀ ਦੇ ਨਾਂਅ 'ਤੇ ਮਖੌਲ ਹੈ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਜ਼ਿਲ੍ਹਾ ਰੁਜ਼ਗਾਰ ਅਫ਼ਸਰ ਨੇ ਦੱਸਿਆ ਕਿ ਅਸੀਂ ਇਸ ਮੇਲੇ ਵਿੱਚ ਤਕਰੀਬਨ ਇੱਕ ਹਜ਼ਾਰ ਬੱਚਿਆ ਦੇ ਨਾਂਅ ਰਜਿਸਟਰ ਕਰ ਚੁੱਕੇ ਹਾਂ ਜਿਨ੍ਹਾਂ 'ਚੋਂ 1,500 ਤੋਂ ਲੈ ਕੇ 2,000 ਬੱਚਿਆ ਦੇ ਆਉਣ ਦੀ ਉਮੀਦ ਹੈ। ਇਸ ਦੌਰਾਨ 2.10 ਲੱਖ ਨੌਕਰੀਆਂ ਲਈ ਪੇਸ਼ਕਸ਼ ਕੀਤੀ ਗਈ ਹੈ। ਹੁਣ ਤੱਕ ਸੂਬੇ ਦੇ 46,800 ਨੌਜਵਾਨਾਂ ਨੂੰ ਵੱਖ ਵੱਖ ਨੌਕਰੀਆਂ ਲਈ ਚੁਣਿਆ ਗਿਆ ਹੈ ਜਦਕਿ 13,349 ਨੌਜਵਾਨਾਂ ਦੀ ਸਵੈ-ਰੋਜ਼ਗਾਰ ਲਈ ਚੋਣ ਹੋਈ ਹੈ।
ਕੀ ਕੈਨੇਡਾ ਦੀਆਂ ਚੋਣਾਂ ਕੌਮਾਂਤਰੀ ਵਿਦਿਆਰਥੀਆਂ ਉੱਤੇ ਅਸਰ ਪਾਉਣਗੀਆਂ ?