ਪਟਿਆਲਾ:ਪੰਜਾਬ (Punjab) ਦੀਆਂ ਜੇਲ੍ਹਾਂ ਵਿੱਚ ਅਕਸਰ ਹੀ ਮੋਬਾਇਲ (Mobile) ਮਿਲਣਾ ਲੜਾਈ ਝਗੜੇ ਅਤੇ ਨਸ਼ੇ ਦਾ ਸਾਮਾਨ ਮਿਲਣਾ ਆਮ ਜਿਹੀ ਗੱਲ ਹੈ। ਜਿਸ ਦੇ ਤਹਿਤ ਪੰਜਾਬ ਦੀ ਸਭ ਤੋਂ ਸੁਰੱਖਿਅਤ ਜੇਲ੍ਹਾਂ ਵਿੱਚੋਂ ਜਾਣ ਜਾਂਦੀ ਨਾਭਾ ਦੀ ਸਕਿਓਰਿਟੀ ਜੇਲ ਅਕਸਰ ਹੀ ਸੁਰਖੀਆਂ ਵਿੱਚ ਰਹਿੰਦੀ ਹੈ। ਜੇਲ੍ਹ ਵਿਚੋ ਮੋਬਾਇਲ ਅਤੇ ਨਸ਼ੇ ਦਾ ਸਾਮਾਨ ਮਿਲਣਾ ਆਮ ਜਿਹੀ ਗੱਲ ਹੈ ।
ਸਕਿਉਰਿਟੀ ਜੇਲ੍ਹ ਵਿਚੋਂ ਬੈਰਕ ਨੰਬਰ 4 ਦੀ ਤਲਾਸ਼ੀ ਦੌਰਾਨ ਬਾਥਰੂਮ ਦੀ ਛੱਤ ਦੇ ਉੱਪਰੋ ਚਾਰ ਮੋਬਾਇਲ ਅਤੇ ਜੇਲ੍ਹ ਵਿੱਚੋਂ ਬੀੜੀਆਂ, ਜਰਦਾ ਅਤੇ ਹੋਰ ਸਾਮਾਨ ਵੀ ਬਰਾਮਦ ਹੋਇਆ ਪੁਲਸ ਵੱਲੋਂ ਮਾਮਲਾ ਦਰਜ ਕਰਕੇ ਤਫਤੀਸ਼ ਸ਼ੁਰੂ ਕਰ ਦਿੱਤੀ ਹੈ। ਬੀਤੇ ਸਮੇਂ ਦੌਰਾਨ ਜੇਲ੍ਹ ਮੁਲਾਜ਼ਮ ਜੇਲ੍ਹ ਅੰਦਰ ਨਜ਼ਰਬੰਦ ਕੈਦੀਆਂ ਨੂੰ ਜੇਲ੍ਹ ਚ ਮੋਬਾਈਲ ਸਪਲਾਈ ਕਰਦਾ ਵੀ ਗ੍ਰਿਫ਼ਤਾਰ ਕੀਤਾ ਗਿਆ ਸੀ ਪਰ ਇਹ ਸਿਲਸਿਲਾ ਅਜੇ ਵੀ ਜਾਰੀ ਹੈ।
ਇਸ ਮੌਕੇ ਜਾਂਚ ਅਧਿਕਾਰੀ ਮੋਹਨ ਸਿੰਘ ਨੇ ਦੱਸਿਆ ਕਿ ਜੇਲ੍ਹ ਅੰਦਰ ਚਾਰ ਮੋਬਾਇਲ, ਜ਼ਰਦਾ, ਬੀੜੀਆਂ ਅਤੇ ਹੋਰ ਸਾਮਾਨ ਬਰਾਮਦ ਕੀਤਾ ਗਿਆ ਹੈ। ਇਸ ਸੰਬੰਧ ਵਿੱਚ ਅਸੀਂ ਮਾਮਲਾ ਦਰਜ ਕਰਕੇ ਤਫਤੀਸ਼ ਸ਼ੁਰੂ ਕਰ ਦਿੱਤੀ ਹੈ ਅਤੇ ਜੇਕਰ ਕੋਈ ਮੁਲਜ਼ਮ ਪਾਇਆ ਜਾਂਦਾ ਹੈ ਤਾਂ ਉਸਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ।
ਜੇਲ੍ਹ ਅੰਦਰ ਜਾਣ ਤੋਂ ਪਹਿਲਾਂ ਹਰ ਮੁਲਾਜ਼ਮ ਦੀ ਬਰੀਕੀ ਨਾਲ ਤਲਾਸ਼ੀ ਹੁੰਦੀ ਹੈ ਪਰ ਜੇਲ੍ਹ ਅੰਦਰ ਵੱਡੀ ਮਾਤਰਾ ਵਿਚ ਮੋਬਾਇਲ ਅਤੇ ਨਸ਼ੇ ਦਾ ਸਾਮਾਨ ਕਿਵੇਂ ਪਹੁੰਚਾਉਂਦਾ ਹੈ ਇਹ ਜੇਲ ਤੇ ਸਵਾਲੀਆ ਨਿਸ਼ਾਨ ਖੜ੍ਹਾ ਹੋ ਰਿਹਾ ਹੈ।
ਇਹ ਵੀ ਪੜੋ:ਰਾਜਾ ਵੜਿੰਗ ਨੇ ਅੰਮ੍ਰਿਤਸਰ ਬੱਸ ਸਟੈਂਡ 'ਤੇ ਪਵਾਈਆਂ ਭਾਜੜਾਂ