ETV Bharat / city

ਲੰਬੇ ਸਮੇਂ ਤੋਂ ਲਟਕ ਰਿਹਾ ਰੇਲਵੇ ਓਵਰਬ੍ਰਿਜ ਅਤੇ ਅੰਡਰਪਾਸ ਦਾ ਕੰਮ, ਮੰਤਰੀ ਦਾ ਹੈ ਡਰੀਮ ਪ੍ਰੋਜੈਕਟ

ਪੱਖੋਵਾਲ ਰੋਡ ਤੇ ਚੱਲ ਰਹੇ ਰੇਲਵੇ ਓਵਰਬ੍ਰਿਜ ਅਤੇ ਅੰਡਰਪਾਸ ਨੂੰ ਲੈ ਕੇ ਲੋਕ ਖੱਜਲ ਖੁਆਰ ਹੋ ਰਹੇ ਹਨ। ਆਰ.ਓ.ਬੀ ਦੇ ਦੋ ਕਾਮਨ ਪਿੱਲਰਾਂ ਦਾ ਨਿਰਮਾਣ ਰੇਲਵੇ ਨੇ ਕਰਨਾ ਹੈ ਅਤੇ ਇਨ੍ਹਾਂ ਕਾਮਨ ਪਿੱਲਰਾਂ ਤੇ ਰੇਲਵੇ ਅਤੇ ਨਗਰ ਨਿਗਮ ਵੱਲੋਂ ਆਪਣੇ-ਆਪਣੇ ਹਿੱਸੇ ਦੀ ਸਲੈਬ ਬਣਾਉਣੀ ਹੈ। ਜਦੋਂ ਕਿ ਰੇਲਵੇ ਕਾਮਨ ਪਿੱਲਰ ਨੂੰ ਡਿਜ਼ਾਈਨ ਕਰਨ ਤੋਂ ਪਹਿਲਾਂ ਹੀ ਨਗਰ ਨਿਗਮ ਨੇ ਉਨ੍ਹਾਂ ਨੂੰ ਸਲੈਬ ਦੇ ਡਿਜ਼ਾਈਨ ਅਤੇ ਲੋਡ ਦੀ ਰਿਪੋਰਟ ਮੰਗੀ ਹੈ। ਨਗਰ ਨਿਗਮ ਦੇ ਅਫਸਰਾਂ ਨੇ ਦੋ ਮਹੀਨੇ ਤੱਕ ਸਲੈਬ ਦੇ ਡਿਜ਼ਾਈਨ ਅਤੇ ਲੋਡ ਦੀ ਰਿਪੋਰਟ ਦੇਣ ਨੂੰ ਕਿਹਾ ਸੀ ਜੋ ਹਾਲੇ ਤੱਕ ਪੂਰੀ ਨਹੀਂ ਦਿੱਤੀ ਗਈ।

ਲੁਧਿਆਣਾ ਪੱਖੋਵਾਲ ਰੋਡ ਰੇਲਵੇ ਓਵਰਬ੍ਰਿਜ
ਲੁਧਿਆਣਾ ਪੱਖੋਵਾਲ ਰੋਡ ਰੇਲਵੇ ਓਵਰਬ੍ਰਿਜ
author img

By

Published : Nov 20, 2021, 8:35 PM IST

ਲੁਧਿਆਣਾ : ਪੱਖੋਵਾਲ ਰੋਡ 'ਤੇ ਬਣਨ ਵਾਲਾ ਰੇਲਵੇ ਓਵਰਬ੍ਰਿਜ ਅਤੇ ਅੰਡਰਪਾਸ ਵੈਸਟ ਹਲਕੇ ਤੋਂ ਕਾਂਗਰਸ ਦੇ ਵਿਧਾਇਕ ਅਤੇ ਪੰਜਾਬ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦਾ ਡਰੀਮ ਪ੍ਰਾਜੈਕਟ ਹੈ। ਇਸ ਪ੍ਰੋਜੈਕਟ ਦੀ ਮਿਆਦ ਫਰਵਰੀ 2022 ਤੱਕ ਪੂਰਾ ਕਰਨ ਦੀ ਸੀ, ਪਰ ਜਿਸ ਰਫ਼ਤਾਰ ਨਾਲ ਕੰਮ ਚੱਲ ਰਿਹਾ ਹੈ, ਇਸ ਪ੍ਰੋਜੈਕਟ ਦੇ ਮਿਆਦ ਤੱਕ ਪੂਰਾ ਹੋਣ ਦੇ ਆਸਾਰ ਨਹੀਂ ਲੱਗ ਰਹੇ। ਹਾਲਾਂਕਿ ਸਮਾਰਟ ਸਿਟੀ ਦੇ ਤਹਿਤ ਹੀ ਇਸ ਪ੍ਰੋਜੈਕਟ ਨੂੰ ਪੂਰਾ ਕੀਤਾ ਜਾ ਰਿਹਾ ਹੈ। ਨਿਗਮ ਕਮਿਸ਼ਨਰ ਪਹਿਲਾਂ ਹੀ ਪ੍ਰੋਜੈਕਟ ਪੂਰਾ ਕਰਨ ਵਾਲੀ ਕੰਪਨੀ ਨੂੰ ਜਲਦ ਤੋਂ ਜਲਦ ਕੰਮ ਮੁਕੰਮਲ ਕਰਨ ਦੀਆਂ ਹਦਾਇਤਾਂ ਦੇ ਚੁੱਕੇ ਹਨ ਪਰ ਇਸ ਦੇ ਬਾਵਜੂਦ ਕੰਮ ਹਾਲੇ ਲਟਕਿਆ ਹੋਇਆ ਹੈ।

ਲੋਕ ਹੋ ਰਹੇ ਪ੍ਰੇਸ਼ਾਨ

ਇਸ ਕਰਕੇ ਲੋਕਾਂ ਨੂੰ ਵੱਡੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪੱਖੋਵਾਲ ਰੋਡ ਮੁੱਖ ਰੋਡ ਹੈ, ਜਿੱਥੋਂ ਰੇਲਵੇ ਲਾਈਨਾਂ ਹੋਣ ਕਰਕੇ ਲੋਕਾਂ ਨੂੰ ਇੱਥੋਂ ਲੰਘਣ ਲਈ ਭਾਰੀ ਸਮੱਸਿਆ ਹੁੰਦੀ ਹੈ। ਨਿਰਮਾਣ ਕਾਰਜ ਚੱਲਣ ਕਰਕੇ ਧੂੜ ਮਿੱਟੀ ਨਾਲ ਲੋਕਾਂ ਨੂੰ ਜੂਝਣਾ ਪੈਂਦਾ ਹੈ ਅਤੇ ਇਹ ਰੋਡ ਜ਼ਿਲ੍ਹਾ ਕਚਹਿਰੀ ਭਾਰਤ ਨਗਰ ਚੌਂਕ ਅਤੇ ਹੋਰਨਾਂ ਹਿੱਸਿਆਂ ਨੂੰ ਜੋੜਦੀ ਹੈ, ਜਿਸ ਕਰਕੇ ਇਸ 'ਤੇ ਟ੍ਰੈਫਿਕ ਵੀ ਕਾਫ਼ੀ ਰਹਿੰਦਾ ਹੈ।

ਇਹ ਵੀ ਪੜ੍ਹੋ : ਨਵੀਂ ਜਿੰਮੇਵਾਰੀ ਨੂੰ ਬਾਖੂਬੀ ਨਿਭਾਇਆ ਜਾਵੇਗਾ : ਡੀ.ਐਸ ਪਟਵਾਲੀਆ

2022 ਫਰਵਰੀ ਪ੍ਰੋਜੈਕਟ ਦੀ ਡੈੱਡਲਾਈਨ

ਫਰਵਰੀ 2022 ਤੱਕ ਇਸ ਪ੍ਰੋਜੈਕਟ ਨੂੰ ਪੂਰਾ ਕਰਨ ਦੀ ਡੈੱਡਲਾਈਨ ਦਿੱਤੀ ਗਈ ਸੀ। ਆਰ.ਬੀ ਦੀ ਕੁੱਲ ਲੰਬਾਈ 839.83 ਮੀਟਰ ਹੈ ਜਿਸ ਵਿੱਚੋਂ 72 ਮੀਟਰ ਦੇ ਕਰੀਬ ਹਿੱਸਾ ਰੇਲਵੇ ਵਿਭਾਗ ਵੱਲੋਂ ਪੂਰਾ ਕਰਨਾ ਹੈ ਜਦੋਂਕਿ ਬਾਕੀ ਹਿੱਸਾ ਨਗਰ ਨਿਗਮ ਨੇ ਪੂਰਾ ਕਰਨਾ ਹੈ। ਇਸ ਤੋਂ ਇਲਾਵਾ ਦੋ ਆਰ.ਯੂ.ਬੀ ਵੀ ਬਣਾਏ ਜਾਣੇ ਹਨ। ਪਹਿਲੇ ਆਰ.ਯੂ.ਬੀ ਦੀ ਕੁੱਲ ਲੰਬਾਈ 458.20 ਮੀਟਰ ਹੈ ਜੋ ਹੀਰੋ ਬੇਕਰੀ ਚੌਕ ਤੋਂ ਨਹਿਰ ਵੱਲ ਖੁੱਲ੍ਹੇਗਾ, ਜਦੋਂ ਕਿ ਦੂਜੇ ਆਰ.ਯੂ.ਬੀ ਦੀ ਕੁੱਲ ਲੰਬਾਈ 1018.46 ਮੀਟਰ ਹੈ ਜੋ ਪੱਖੋਵਾਲ ਰੋਡ ਤੋਂ ਸੈਕਰਡ ਹਾਰਟ ਕਾਨਵੈਂਟ ਸਕੂਲ ਦੇ ਸਾਹਮਣੇ ਖੁੱਲ੍ਹੇਗਾ। ਸਭ ਤੋਂ ਪਹਿਲਾਂ ਇਸ ਆਰ.ਓ.ਬੀ ਦਾ ਨਿਰਮਾਣ ਕਾਰਜ ਹੀ ਪੂਰਾ ਹੋਣਾ ਹੈ ਅਤੇ ਇਸ ਦੀ ਡੈੱਡਲਾਈਨ 2022 ਫਰਵਰੀ ਤੱਕ ਰੱਖੀ ਗਈ ਸੀ।

ਸਮਾਰਟ ਸਿਟੀ ਪ੍ਰੋਜੈਕਟ

ਲੁਧਿਆਣਾ ਦੇ ਜ਼ਿਆਦਾਤਰ ਮੁੱਖ ਮਾਰਗਾਂ 'ਤੇ ਨਿਰਮਾਣ ਕਾਰਜ ਚੱਲ ਰਹੇ ਹਨ। ਜੇਕਰ ਗੱਲ ਫਿਰੋਜ਼ਪੁਰ ਰੋਡ ਦੀ ਕੀਤੀ ਜਾਵੇ ਤਾਂ ਇੱਥੇ ਵੀ ਪੁਲ ਦਾ ਨਿਰਮਾਣ ਹੋ ਰਿਹਾ ਹੈ। ਦੂਜੇ ਪਾਸੇ ਮਲਹਾਰ ਰੋਡ ਸਮਾਰਟ ਸਿਟੀ ਪ੍ਰੋਜੈਕਟ ਤਹਿਤ ਨਿਰਮਾਣ ਅਧੀਨ ਹੈ। ਪੱਖੋਵਾਲ ਰੋਡ ਦਾ ਵੀ ਪ੍ਰੋਜੈਕਟ ਹਾਲੇ ਅੱਧ ਵਿਚਾਲੇ ਲਟਕਿਆ ਹੋਇਆ ਹੈ। ਜਦੋਂ ਕਿ ਸਮਾਰਟ ਸਿਟੀ ਤਹਿਤ ਵੀ ਹਾਲੇ ਤੱਕ ਕਈ ਪ੍ਰੋਜੈਕਟ ਪੂਰੇ ਨਹੀਂ ਹੋ ਪਾਏ। ਹਾਲਾਂਕਿ ਇਹ ਡ੍ਰੀਮ ਪ੍ਰੋਜੈਕਟ ਲਗਾਤਾਰ ਪੂਰੇ ਕਰਨ ਲਈ ਨਗਰ ਨਿਗਮ ਅਤੇ ਠੇਕੇਦਾਰਾਂ ਨੂੰ ਹਦਾਇਤਾਂ ਦਿੱਤੀਆਂ ਜਾ ਰਹੀਆਂ ਨੇ ਅਤੇ ਡੈਡਲਾਈਨਾਂ ਵੀ ਦਿੱਤੀਆਂ ਜਾ ਰਹੀਆਂ ਨੇ ਪਰ ਕਈ ਡੈੱਡਲਾਈਨ ਲੰਘਣ ਦੇ ਬਾਵਜੂਦ ਪ੍ਰੋਜੈਕਟ ਅੱਧ ਵਿਚਾਲੇ ਲਟਕੇ ਹੋਏ ਹਨ, ਜਿਸ ਕਰਕੇ ਲੋਕ ਖੱਜਲ ਖੁਆਰ ਹੋ ਰਹੇ ਹਨ।

ਇਹ ਵੀ ਪੜ੍ਹੋ : ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੇ ਫੈਸਲੇ ਨੂੰ ਕੰਗਨਾ ਨੇ ਦੱਸਿਆ ਗ਼ਲਤ

ETV Bharat Logo

Copyright © 2024 Ushodaya Enterprises Pvt. Ltd., All Rights Reserved.