ਚੱਕਾ ਜਾਮ 'ਚ ਬੈਠੀਆਂ ਮਹਿਲਾਵਾਂ, ਕਿਹਾ- ਮਰਦੇ ਦਮ ਤੱਕ ਕਰਾਂਗੇ ਸੰਘਰਸ਼ ਕੁਰਬਾਨੀਆਂ ਦੀ ਨਹੀ ਫ਼ਿਕਰ - ਕਿਸਾਨ ਜਥੇਬੰਦੀਆਂ
ਲੁਧਿਆਣਾ ਵਿੱਚ ਚੱਕਾ ਜਾਮ ਨੂੰ ਲੈ ਕੇ ਵੱਡੀ ਤਦਾਦ ਵਿੱਚ ਜੁਟੀਆਂ ਮਹਿਲਾਵਾਂ ਨੇ ਕਿਹਾ ਕਿ ਉਹ ਮਰਦੇ ਦਮ ਤੱਕ ਸੰਘਰਸ਼ ਕਰਾਂਗੇ ਉਨ੍ਹਾਂ ਨੂੰ ਕੁਰਬਾਨੀਆਂ ਦੀ ਕੋਈ ਫ਼ਿਕਰ ਨਹੀਂ ਹੈ। ਲੁਧਿਆਣਾ 'ਚ ਵੱਡੀ ਤਾਦਾਦ ਵਿੱਚ ਮਹਿਲਾਵਾਂ ਵੀ ਚੱਕਾ ਜਾਮ ਨੂੰ ਕਾਮਯਾਬ ਬਣਾਉਣ ਲਈ ਵੱਧ ਚੜ੍ਹ ਕੇ ਹਿੱਸਾ ਲੈ ਰਹੀਆਂ ਹਨ।
ਲੁਧਿਆਣਾ: ਖੇਤੀ ਕਾਨੂੰਨਾਂ ਨੂੰ ਲੈ ਕੇ ਅੱਜ ਦੇਸ਼ ਭਰ ਵਿੱਚ ਚੱਕਾ ਜਾਮ ਦਾ ਕਿਸਾਨ ਜਥੇਬੰਦੀਆਂ ਵੱਲੋਂ ਸੱਦਾ ਦਿੱਤਾ ਗਿਆ ਹੈ। ਲੁਧਿਆਣਾ ਦੇ ਫਿਰੋਜ਼ਪੁਰ ਮਾਰਗ 'ਤੇ ਵੀ ਚੱਕਾ ਜਾਮ ਲਗਾਇਆ ਗਿਆ ਹੈ। ਉਥੇ ਹੀ ਵੱਡੀ ਤਾਦਾਦ ਵਿੱਚ ਮਹਿਲਾਵਾਂ ਵੀ ਚੱਕਾ ਜਾਮ ਨੂੰ ਕਾਮਯਾਬ ਬਣਾਉਣ ਲਈ ਵੱਧ ਚੜ੍ਹ ਕੇ ਹਿੱਸਾ ਲੈ ਰਹੀਆਂ ਹਨ।
ਸਾਡੀ ਟੀਮ ਵੱਲੋਂ ਖਾਸ ਤੌਰ 'ਤੇ ਕਿਸਾਨ ਮਹਿਲਾ ਆਗੂਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਉਹ ਮਰਨੋਂ ਨਹੀਂ ਡਰਦੀਆਂ ਬਜ਼ੁਰਗ ਹੋਣ ਦੇ ਬਾਵਜੂਦ ਉਨ੍ਹਾਂ ਦੇ ਵਿੱਚ ਪੂਰਾ ਜੋਸ਼ ਹੈ। ਉਨ੍ਹਾਂ ਨੇ ਕਿਹਾ ਕਿ ਜਦੋਂ ਤੱਕ ਖੇਤੀ ਕਾਨੂੰਨ ਰੱਦ ਨਹੀਂ ਹੁੰਦੇ ਉਨ੍ਹਾਂ ਦਾ ਸੰਘਰਸ਼ ਜਾਰੀ ਰਹੇਗਾ ਸੋਧਾਂ ਨੂੰ ਉਹ ਨਹੀਂ ਮੰਨਦੇ।
ਕਿਸਾਨ ਮਹਿਲਾ ਆਗੂਆਂ ਨੇ ਹਾਲੀਵੁੱਡ ਦਾ ਸਮਰਥਨ ਕਰਦਿਆਂ ਬਾਲੀਵੁੱਡ ਦੀ ਨਿੰਦਿਆ ਕੀਤੀ ਅਤੇ ਕਿਹਾ ਕਿ ਉਹ ਕਾਰਪੋਰੇਟ ਘਰਾਣਿਆਂ ਦੇ ਅੱਗੇ ਝੁਕ ਚੁੱਕੇ ਹਨ ਅਤੇ ਉਨ੍ਹਾਂ ਨੂੰਹ ਕੰਮ ਉਹ ਲੋਕ ਹੀ ਦੇਂਦੇ ਹਨ। ਇਸ ਕਰਕੇ ਮਜਬੂਰੀਵੱਸ ਉਨ੍ਹਾਂ ਨੂੰ ਅਜਿਹੇ ਬਿਆਨ ਦੇਣੇ ਪੈ ਰਹੇ ਹਨ।
ਉੱਧਰ ਦੂਜੇ ਪਾਸੇ ਸਿੰਧੂ ਬਾਰਡਰ ਤੋਂ ਸ਼ਾਮਿਲ ਹੋ ਕੇ ਆਈਆਂ ਮਹਿਲਾਵਾਂ ਨੇ ਵੀ ਦੱਸਿਆ ਕਿ ਸਰਕਾਰਾਂ ਵੱਲੋਂ ਜੋ ਉੱਥੇ ਹਾਲਾਤ ਪੈਦਾ ਕੀਤੇ ਗਏ ਹਨ। ਉਹ ਕਿਸੇ ਬਾਰਡਰ ਤੋਂ ਜਾਂ ਜੰਗੀ ਮੈਦਾਨ ਤੋਂ ਘੱਟ ਨਹੀਂ ਉਨ੍ਹਾਂ ਕਿਹਾ ਕਿ ਸਾਡੇ ਦੇਸ਼ ਦੇ ਕਿਸਾਨਾਂ ਨਾਲ ਹੀ ਵਿਤਕਰਾ ਕੀਤਾ ਜਾ ਰਿਹਾ ਹੈ ਕਿਸਾਨਾਂ ਨੇ ਕਿਹਾ ਕਿ ਲੋੜ ਹੈ ਇੱਕਜੁਟ ਹੋਣ ਦੀ।
ਮਹਿਲਾਵਾਂ ਨੇ ਕਿਹਾ ਕਿ ਉਹ ਪ੍ਰਸ਼ਾਦੇ ਬਣਾਉਣ ਦੀ ਸੇਵਾ ਵੀ ਕਰਦੀਆਂ ਨੇ ਅਤੇ ਆਪਣੇ ਘਰ ਬਾਰ ਕੰਮਕਾਰ ਨਿਪਟਾ ਕੇ ਧਰਨਿਆਂ 'ਚ ਸ਼ਾਮਿਲ ਹੁੰਦੀਆਂ ਹਨ ਕਿਉਂਕਿ ਇਹ ਕਿਸੇ ਇੱਕ ਦੀ ਲੜਾਈ ਨਹੀਂ ਸਗੋਂ ਸਾਰਿਆਂ ਦੀ ਹੈ। ਉਨ੍ਹਾਂ ਕਿਹਾ ਕਿ ਸਾਡੇ ਕੋਲ ਜ਼ਮੀਨਾਂ ਵੀ ਨਹੀਂ ਪਰ ਫਿਰ ਵੀ ਅਸੀਂ ਅੰਨ ਤਾਂ ਖਾਂਦੇ ਹਾਂ ਇਸ ਕਰਕੇ ਧਰਨਿਆਂ 'ਚ ਸ਼ਾਮਲ ਹੋਣਾ ਉਨ੍ਹਾਂ ਦਾ ਕਰਤੱਵ ਬਣਦਾ ਹੈ।