ਲੁਧਿਆਣਾ: ਪੰਜਾਬ ਵਿੱਚ ਆਉਂਦੇ ਦਿਨਾਂ ਅੰਦਰ ਮੌਸਮ ਧੁੰਦ ਵਾਲਾ ਅਤੇ ਠੰਢਾ ਰਹਿਣ ਵਾਲਾ ਹੈ। ਜਿਸ ਦੀ ਭਵਿੱਖਬਾਣੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਮੌਸਮ ਵਿਭਾਗ ਵੱਲੋਂ ਕੀਤੀ ਗਈ ਹੈ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਮੌਸਮ ਵਿਭਾਗ ਦੀ ਸਹਾਇਕ ਵਿਗਿਆਨੀ ਡਾ. ਕੁਲਵਿੰਦਰ ਕੌਰ ਨੇ ਕਿਹਾ ਕਿ ਨਵੇਂ ਸਾਲ ਤੱਕ ਮੌਸਮ ਠੰਡਾ ਰਹੇਗਾ ਅਤੇ ਘੱਟੋਂ ਘੱਟ ਟੈਂਪਰੇਚਰ 4 ਡਿਗਰੀ ਤੱਕ ਪਹੁੰਚ ਚੁੱਕਾ ਹੈ।
ਉਨ੍ਹਾਂ ਕਿਹਾ ਕਿ ਆਉਂਦੇ ਦਿਨਾਂ 'ਚ ਬੱਦਲਵਾਈ ਵੀ ਰਹੇਗੀ, ਹਾਲਾਂਕਿ ਮੀਂਹ ਪੈਣ ਦੀ ਕੋਈ ਬਹੁਤੀ ਸੰਭਾਵਨਾ ਨਹੀਂ ਹੈ। ਨਵੇਂ ਸਾਲ 'ਤੇ ਲੋਕਾਂ ਨੂੰ ਕੜੀ ਠੰਢ ਅਤੇ ਸੰਘਣੀ ਧੁੰਦ ਦਾ ਸਾਹਮਣਾ ਕਰਨਾ ਪਵੇਗਾ।
ਨਵੇਂ ਸਾਲ 'ਤੇ ਠੰਢ ਦਾ ਕਹਿਰ
ਉਨ੍ਹਾਂ ਕਿਹਾ ਕਿ ਆਉਂਦੇ ਦਿਨਾਂ 'ਚ ਠੰਢ ਤੋਂ ਰਾਹਤ ਮਿਲੇਗੀ, ਅਜਿਹਾ ਕੁਝ ਵੀ ਨਹੀਂ ਹੈ। ਸਗੋਂ ਮੌਸਮ ਹੋਰ ਵੀ ਠੰਡਾ ਹੋ ਜਾਵੇਗਾ ਅਤੇ ਧੁੰਦ ਵੀ ਵਧੇਗੀ। ਮੌਸਮ ਵਿਭਾਗ ਨੇ ਕਿਹਾ ਕਿ ਨਵੇਂ ਸਾਲ ਮੌਕੇ ਲੋਕਾਂ ਨੂੰ ਠੰਡ ਦਾ ਸਾਹਮਣਾ ਕਰਨਾ ਪਵੇਗਾ।
ਉਨ੍ਹਾਂ ਕਿਹਾ ਕਿ ਧੁੰਦ ਵੀ ਵਧੇਗੀ ਅਤੇ ਕੋਹਰਾ ਵੀ ਪਵੇਗਾ। ਖ਼ਾਸ ਕਰਕੇ ਰਾਤ ਵੇਲੇ ਜ਼ਿਆਦਾ ਠੰਢ ਹੋਵੇਗੀ, ਹਾਲਾਂਕਿ ਬਾਰਿਸ਼ ਦੀ ਕੋਈ ਬਹੁਤੀ ਸੰਭਾਵਨਾ ਨਹੀਂ ਪਰ ਬੱਦਲਵਾਈ ਦੇ ਨਾਲ ਕਿਤੇ ਕਿਤੇ ਥੋੜ੍ਹੀ ਬਹੁਤ ਕਿਣਮਿਣ ਦਾ ਖਦਸ਼ਾ ਵੀ ਮੌਸਮ ਵਿਭਾਗ ( Meteorological Department) ਨੇ ਜਤਾਇਆ ਹੈ।
ਬਜ਼ੁਰਗਾਂ ਅਤੇ ਬੱਚਿਆਂ ਨੂੰ ਸਲਾਹ
ਮੌਸਮ ਵਿਭਾਗ ਵੱਲੋਂ ਬਜ਼ੁਰਗਾਂ ਅਤੇ ਬੱਚਿਆਂ ਨੂੰ ਵਿਸ਼ੇਸ਼ ਤੌਰ 'ਤੇ ਸਲਾਹ ਦਿੱਤੀ ਗਈ ਹੈ ਕਿ ਉਹ ਆਉਂਦੇ ਦਿਨਾਂ 'ਚ ਠੰਢ ਦੇ ਕਰਕੇ ਘਰਾਂ ਦੇ ਵਿੱਚ ਹੀ ਰਹਿਣ ਕਿਉਂਕਿ ਉਹਦੇ ਦਿਨਾਂ 'ਚ ਸਰਦ ਹਵਾਵਾਂ ਚੱਲਣ ਦੀ ਭਵਿੱਖਬਾਣੀ ਕੀਤੀ ਗਈ ਹੈ।
ਇਸ ਤੋਂ ਇਲਾਵਾ ਬਜ਼ੁਰਗਾਂ ਨੂੰ ਤੜਕੇ ਹੀ ਸੈਰ ਕਰਨ ਤੋਂ ਵੀ ਗੁਰੇਜ਼ ਕਰਨ ਦੀ ਮੌਸਮ ਵਿਭਾਗ ਵੱਲੋਂ ਸਲਾਹ ਦਿੱਤੀ ਗਈ ਹੈ, ਕਿਉਂਕਿ ਸ਼ੀਤ ਲਹਿਰ ਦਾ ਅਸਰ ਹੋ ਸਕਦਾ ਹੈ।
ਕਣਕ ਲਈ ਲਾਹੇਵੰਦ ਠੰਢ
ਡਾ.ਕੁਲਵਿੰਦਰ ਕੌਰ ਨੇ ਇਹ ਵੀ ਕਿਹਾ ਕਿ ਹਾਲਾਂਕਿ ਕਣਕ ਲਈ ਠੰਡ ਦਾ ਮੌਸਮ ਕਾਫ਼ੀ ਲਾਹੇਵੰਦ ਹੈ, ਪਰ ਸਬਜ਼ੀਆਂ ਲਈ ਸਾਂਭ ਸੰਭਾਲ ਦੀ ਵਿਸ਼ੇਸ਼ ਲੋੜ ਹੈ। ਕਿਸਾਨ ਵੀਰਾਂ ਨੂੰ ਉਨ੍ਹਾਂ ਬੇਨਤੀ ਕੀਤੀ ਹੈ ਕਿ ਸ਼ਾਮ ਵੇਲੇ ਉਹ ਹਲਕਾ ਪਾਣੀ ਸਬਜ਼ੀਆਂ ਨੂੰ ਲਾ ਸਕਦੇ ਨੇ ਇਸ ਤੋਂ ਇਲਾਵਾ ਉਨ੍ਹਾਂ ਸਖ਼ਤ ਪ੍ਰਬੰਧ ਵੀ ਕਰਨ ਤਾਂ ਕੋਹਰੇ ਦੀ ਮਾਰ ਬਹੁਤ ਹੀ ਨਾ ਪਵੇ।
ਇਹ ਵੀ ਪੜ੍ਹੋ: ਜੰਮੂ ਕਸ਼ਮੀਰ ਦੇ ਡੋਡਾ ਇਲਾਕੇ ਵਿੱਚ ਬਰਫ਼ਬਾਰੀ