ਲੁਧਿਆਣਾ: ਜਿਥੇ ਕੋਰੋਨਾ ਕਾਲ ਦੌਰਾਨ ਲੋਕ ਇੱਕ ਦੂਜੇ ਦੀ ਮਦਦ ਕਰ ਰਹੇ ਹਨ ਉਥੇ ਹੀ ਪਿੰਡ ਸਾਹਨੀ ਖੁਰਦ ਤੋਂ ਇੱਕ ਅਜੀਬ ਮਾਮਲਾ ਸਾਹਮਣੇ ਆਇਆ ਹੈ ਜਿਥੇ ਇੱਕ ਗਰੀਬ ਪਰਿਵਾਰ ਨੂੰ ਸਸਕਾਰ ਕਰ ਤੋਂ ਰੋਕ ਦਿੱਤਾ ਗਿਆ। ਪਿੰਡ ਦੇ ਸਰਪੰਚ ਵੱਲੋਂ ਸ਼ਮਸ਼ਾਨ ਘਾਟ ’ਚ ਇੱਕ ਬੋਰਡ ਲਗਾ ਦਿੱਤਾ ਗਿਆ ਹੈ ਜਿਸ ’ਤੇ ਲਿਖਿਆ ਹੈ ਕਿ ਬਾਹਰ ਤੋਂ ਆਏ ਕਿਰਾਏਦਾਰਾ ਵਾਸਤੇ ਕਾਨੂੰਨ ਦੀਆਂ ਹਿਦਾਇਤਾਂ ਅਨੁਸਾਰ ਸਸਕਾਰ ਕਰ ਦਿੱਤਾ ਜਾਵੇਗਾ। ਜਿਸ ਤੋਂ ਮਗਰੋਂ ਪੀੜਤ ਪਰਿਵਾਰ ਨੇ ਮ੍ਰਿਤਕ ਔਰਤ ਦਾ ਦੂਸਰੇ ਪਿੰਡ ਜਾ ਕੇ ਸਸਕਾਰ ਕੀਤਾ।
ਮ੍ਰਿਤਕਾ ਦੇ ਪਤੀ ਨੇ ਦੱਸਿਆ ਕਿ ਮੇਰੀ ਘਰਵਾਲੀ ਦੀ ਟਾਈਫਾਇਡ ਕਾਰਨ ਮੌਤ ਹੋਈ ਹੈ ਜਿਸ ਦੀ ਕੋਰੋਨਾ ਰਿਪੋਰਟ ਨੈਗੇਟਿਵ ਆਈ ਸੀ ਪਰ ਇਸ ਦੇ ਬਾਵਜੂਦ ਵੀ ਸਾਨੂੰ ਸਸਕਾਰ ਨਹੀਂ ਕਰਨ ਦਿੱਤਾ ਗਿਆ ਜਿਸ ਕਾਰਨ ਸਾਨੂੰ ਪੇਰਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਉਥੇ ਹੀ ਪਿੰਡ ਵਾਸੀਆਂ ਨੇ ਵੀ ਸਰਪੰਚ ’ਤੇ ਵੱਡੇ ਸਵਾਲ ਖੜੇ ਕੀਤੇ।
ਇਹ ਵੀ ਪੜੋ: ਪੱਟੀ 'ਚ ਅਣਪਛਾਤਿਆਂ ਨੇ ਕੀਤਾ 2 ਨੌਜਵਾਨਾਂ ਦੀ ਕਤਲ, ਗੈਂਗਵਾਰ ਦਾ ਖਦਸ਼ਾ
ਜਦੋਂ ਇਸ ਮਾਮਲੇ ਵਿੱਚ ਪਿੰਡ ਦੇ ਸਰਪੰਚ ਨਾਲ ਸੰਪਰਕ ਕੀਤਾ ਗਿਆ ਤਾਂ ਸਰਪੰਚ ਦੇ ਮੁਲਾਕਾਤ ਤੋਂ ਇਨਕਾਰ ਕਰ ਦਿੱਤਾ, ਪਰ ਸਰਪੰਚ ਦੇ ਪਤੀ ਨੇ ਆਪਣਾ ਪੱਖ ਰੱਖਦੇ ਹੋਏ ਇੱਕ ਵੀਡੀਓ ਜਾਰੀ ਕਰ ਕਿਹਾ ਕਿ ਮਹਾਂਮਾਰੀ ਦੇ ਦੌਰ ਦੌਰਾਨ ਸਾਨੂੰ ਪ੍ਰਸ਼ਾਸਨ ਨੂੰ ਜਾਵਬ ਦੇਣਾ ਪੈਂਦਾ ਹੈ ਇਸ ਲਈ ਸ਼ਮਸ਼ਾਨ ਘਾਟ ’ਚ ਬੋਰਡ ਲਗਾਇਆ ਗਿਆ ਹੈ ਕਿ ਕਿਰਾਏਦਾਰ ਆਪਣਾ ਪੂਰੇ ਵੇਰਵਾ ਦੇ ਕੇ ਸਸਕਾਰ ਕਰ ਸਕਦੇ ਹਨ।
ਇਹ ਵੀ ਪੜੋ: ਲਾਲ ਕਿਲਾ ਹਿੰਸਾ: ਨਵੰਬਰ ਤੋਂ ਹੀ ਹੋ ਰਹੀ ਸੀ ਕਬਜ਼ੇ ਦੀ ਤਿਆਰੀ, ਚਾਰਜ਼ਸ਼ੀਟ ’ਚ ਖੁਲਾਸਾ